ਅਮਰੀਕਾ ਦੇ ਕੈਲੀਫੋਰਨੀਆ ਵਿਚ ਅਗਵਾ ਕੀਤੇ ਗਏ ਭਾਰਤੀ ਮੂਲ ਦੇ 4 ਲੋਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਇਨ੍ਹਾਂ ਲੋਕਾਂ ਦੀਆਂ ਲਾਸ਼ਾਂ ਇੱਕ ਬਾਗ ਵਿੱਚੋਂ ਬਰਾਮਦ ਹੋਈਆਂ ਹਨ। ਇਹ ਜਾਣਕਾਰੀ ਕੈਲੀਫੋਰਨੀਆ ਦੇ ਸ਼ੈਰਿਫ ਨੇ ਦਿੱਤੀ ਹੈ। ਇਨ੍ਹਾਂ 4 ਲੋਕਾਂ ਵਿੱਚ ਇੱਕ ਬੱਚਾ ਵੀ ਸ਼ਾਮਲ ਹੈ। ਕੈਲੀਫੋਰਨੀਆ ਦੇ ਸ਼ੈਰਿਫ ਨੇ ਕਿਹਾ ਹੈ ਕਿ ਅਗਵਾ ਕੀਤੇ ਬੱਚੇ, ਮਾਤਾ-ਪਿਤਾ ਅਤੇ ਚਾਚਾ ਚਾਰਾਂ ਦੀਆਂ ਲਾਸ਼ਾਂ ਇੱਕ ਬਾਗ ਵਿੱਚ ਮਿਲੀਆਂ ਹਨ।
ਮਰਸਡ ਕਾਉਂਟੀ ਸ਼ੈਰਿਫ ਵਰਨ ਵਾਰਨੇਕੇ ਨੇ ਇਸ ਨੂੰ ਭਿਆਨਕ ਅਤੇ ਬਹੁਤ ਡਰਾਉਣਾ ਦੱਸਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਲੋਕਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਇਲਾਕੇ ਵਿੱਚੋਂ ਬਰਾਮਦ ਹੋਈਆਂ ਹਨ। ਇਸ ਤੋਂ ਪਹਿਲਾਂ ਅਮਰੀਕੀ ਅਧਿਕਾਰੀਆਂ ਨੇ ਦੱਸਿਆ ਸੀ ਕਿ ਇਨ੍ਹਾਂ ਚਾਰਾਂ ਨੂੰ 3 ਅਕਤੂਬਰ ਨੂੰ ਦੱਖਣੀ ਹਾਈਵੇਅ 59 ਦੇ 800 ਬਲਾਕ ਤੋਂ ਜ਼ਬਰਦਸਤੀ ਅਗਵਾ ਕਰ ਲਿਆ ਗਿਆ ਸੀ। ਉਸ ਸਮੇਂ ਅਧਿਕਾਰੀਆਂ ਨੇ ਕਿਸੇ ਸ਼ੱਕੀ ਦਾ ਨਾਮ ਨਹੀਂ ਲਿਆ ਸੀ। ਇਸ ਤੋਂ ਬਾਅਦ ਪੁਲਿਸ ਨੇ ਇੱਕ 48 ਸਾਲਾ ਵਿਅਕਤੀ ਨੂੰ ਆਪਣੀ ਹਿਰਾਸਤ ਦੇ ਵਿੱਚ ਲਿਆ ਸੀ।
ਅਮਨਦੀਪ ਅਤੇ ਜਸਦੀਪ ਦੇ ਮਾਤਾ-ਪਿਤਾ ਕ੍ਰਿਪਾਲ ਕੌਰ ਅਤੇ ਡਾਕਟਰ ਰਣਧੀਰ ਸਿੰਘ ਨੇ ਦੱਸਿਆ ਹੈ ਕਿ ਉਹ 29 ਸਤੰਬਰ ਨੂੰ ਅਮਰੀਕਾ ਤੋਂ ਵਾਪਸ ਹਰਸੀ ਪਿੰਡ ਆਇਆ ਸੀ ਅਤੇ ਉਹ ਹੇਮਕੁੰਟ ਸਾਹਿਬ ਜਾਣ ਲਈ ਰਿਸ਼ੀਕੇਸ਼ ਪਹੁੰਚ ਗਿਆ ਸੀ। ਬੀਤੀ ਰਾਤ ਜਦੋਂ ਉਹ ਆਪਣੇ ਪੁੱਤਰਾਂ ਨਾਲ ਗੱਲ ਕਰ ਰਿਹਾ ਸੀ ਤਾਂ ਕੁਝ ਵਿਅਕਤੀਆਂ ਨੇ ਉਸ ਦੇ ਪੁੱਤਰਾਂ ਦੇ ਦਫ਼ਤਰ ਵਿੱਚ ਦਾਖਲ ਹੋ ਕੇ ਉਸ ਨੂੰ ਪਰਿਵਾਰ ਸਮੇਤ ਅਗਵਾ ਕਰ ਲਿਆ। ਫੋਨ ‘ਤੇ ਪੁੱਤਰਾਂ ਦੀਆਂ ਡਰ ਦੀਆਂ ਆਵਾਜ਼ਾਂ ਆ ਰਹੀਆਂ ਸਨ।
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਹ ਪਰਿਵਾਰ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਟਾਂਡਾ ਨੇੜੇ ਪੈਂਦੇ ਪਿੰਡ ਹਰਸੀ ਦਾ ਰਹਿਣ ਵਾਲਾ ਸੀ। ਇਨ੍ਹਾਂ ਲੋਕਾਂ ਦਾ ਅਮਰੀਕਾ ਵਿੱਚ ਆਪਣਾ ਟਰਾਂਸਪੋਰਟ ਕਾਰੋਬਾਰ ਸੀ। ਅਗਵਾ ਕਰਕੇ ਕਤਲ ਕਰਨ ਵਾਲਿਆਂ ਵਿੱਚ ਜਸਦੀਪ ਸਿੰਘ ਉਮਰ 36 ਸਾਲ, ਜਸਦੀਪ ਦੀ ਪਤਨੀ ਜਸਲੀਨ ਕੌਰ ਉਮਰ 27 ਸਾਲ, ਉਨ੍ਹਾਂ ਦੀ ਧੀ ਅਰੂਹੀ ਢੇਰੀ ਉਮਰ 8 ਮਹੀਨੇ ਅਤੇ ਅਮਨਦੀਪ ਸਿੰਘ ਉਮਰ 39 ਸਾਲ ਸ਼ਾਮਲ ਹਨ।