ਵਿਆਹ ਦੇਖਣ ਲਈ ਆਏ ਨੌਜਵਾਨ ਦਾ ਮ੍ਰਿਤਕ ਸਰੀਰ, ਸ਼ੱਕੀ ਹਾਲਤ ਦੇ ਵਿਚ ਮਿਲਿਆ, ਇਲਾਕੇ ‘ਚ ਸਨਸਨੀ ਫੈਲੀ

Punjab

ਪੰਜਾਬ ਵਿਚ ਜ਼ਿਲ੍ਹਾ ਹੁਸ਼ਿਆਰਪੁਰ ਦੇ ਜਗਦੇਵ ਕਲਾਂ ਥਾਣਾ ਰਾਜਾਸਾਂਸੀ ਤੋਂ ਲਾਪਤਾ ਹੋਏ ਇੱਕ ਨੌਜਵਾਨ ਦੀ ਲਾਸ਼ ਅੱਜ ਸਵੇਰੇ ਲਾਹੌਰ ਬ੍ਰਾਂਚ ਨਹਿਰ ਦੇ ਨੇੜਿਓਂ ਸ਼ੱਕੀ ਹਾਲਾਤਾਂ ਦੇ ਵਿੱਚ ਮਿਲੀ ਹੈ। ਨੌਜਵਾਨ ਦੀ ਲਾਸ਼ ਮਿਲਣ ਤੋਂ ਬਾਅਦ ਪੂਰੇ ਇਲਾਕੇ ‘ਚ ਸਨਸਨੀ ਫੈਲ ਗਈ ਹੈ। ਇਸ ਮਾਮਲੇ ਦੇ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਸਤਨਾਮ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਜਗਦੇਵ ਕਲਾਂ ਨੇ ਦੱਸਿਆ ਹੈ ਕਿ ਉਸ ਦਾ ਭਰਾ ਹਰਪ੍ਰੀਤ ਸਿੰਘ ਉਰਫ਼ ਅਮਨ ਉਮਰ 23 ਸਾਲ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਜਗਦੇਵ ਕਲਾਂ ਗੁਜਰਾਤ ਵਿੱਚ ਵੈਲਡਿੰਗ ਦਾ ਕੰਮ ਕਰਦਾ ਹੈ। 6 ਮਹੀਨੇ ਬਾਅਦ ਉਹ ਆਪਣੀ ਤਾਏ ਦੇ ਲੜਕੇ ਦਾ ਵਿਆਹ ਦੇਖਣ ਲਈ 2 ਦਿਨ ਪਹਿਲਾਂ ਹੀ ਪਿੰਡ ਜਗਦੇਵ ਕਲਾਂ ਆਇਆ ਸੀ।

ਮ੍ਰਿਤਕ ਮੁੰਡੇ ਦੀ ਫੋਟੋ

ਉਸ ਨੇ ਦੱਸਿਆ ਕਿ ਉਹ ਬੀਤੇ ਦਿਨ ਆਪਣੇ ਦੋਸਤਾਂ ਦੇ ਨਾਲ ਸੈਰ ਕਰਨ ਲਈ ਗਿਆ ਸੀ ਪਰ ਘਰ ਵਾਪਸ ਨਹੀਂ ਆਇਆ। ਪਰਿਵਾਰ ਵਾਲਿਆਂ ਨੇ ਉਸ ਦੀ ਕਾਫੀ ਭਾਲ ਕੀਤੀ ਪਰ ਉਹ ਕਿਤੇ ਵੀ ਨਹੀਂ ਮਿਲਿਆ। ਉਸ ਨੇ ਦੱਸਿਆ ਕਿ ਅੱਜ ਸਵੇਰੇ ਉਸ ਦੇ ਭਰਾ ਦੀ ਲਾਸ਼ ਲਾਹੌਰ ਬ੍ਰਾਂਚ ਨਹਿਰ ਸੈਂਸਰਾ ਕਲਾਂ ਦੇ ਨੇੜੇ ਝਾੜੀਆਂ ਦੇ ਵਿੱਚ ਪਈ ਮਿਲੀ ਹੈ। ਉਕਤ ਇਲਾਕਾ ਪਿੰਡ ਥਾਣਾ ਝੰਡੇਰ ਦੀ ਹੱਦ ਦੇ ਅੰਦਰ ਪੈਂਦਾ ਹੈ, ਇਸ ਲਈ ਇਸ ਘਟਨਾ ਦੀ ਸੂਚਨਾ ਸਥਾਨਕ ਪੁਲਿਸ ਨੂੰ ਦਿੱਤੀ ਗਈ ਹੈ।

ਦੂਜੇ ਪਾਸੇ ਮ੍ਰਿਤਕ ਹਰਪ੍ਰੀਤ ਸਿੰਘ ਦੀ ਮਾਤਾ ਮਨਜੀਤ ਕੌਰ ਅਤੇ ਹਰਪ੍ਰੀਤ ਸਿੰਘ ਦੇ ਭਰਾ ਸਤਨਾਮ ਸਿੰਘ ਨੇ ਨੌਜਵਾਨ ਦੇ ਕਤਲ ਦਾ ਖ਼ਦਸ਼ਾ ਪ੍ਰਗਟਾਇਆ ਹੈ। ਇਸ ਮਾਮਲੇ ਵਿਚ ਥਾਣਾ ਝੰਡੇਰ ਦੀ ਪੁਲਸ ਨੇ ਧਾਰਾ 174 ਤਹਿਤ ਕਾਰਵਾਈ ਕਰਦੇ ਹੋਏ ਅਜਨਾਲਾ ਦੇ ਸਿਵਲ ਹਸਪਤਾਲ ਦੇ ਵਿਚ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਨੌਜਵਾਨ ਦੀ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ।

Leave a Reply

Your email address will not be published. Required fields are marked *