ਸ਼ਰਾਬੀ ਪੁੱਤਰ ਨੇ ਪਿਓ ਨਾਲ ਕੀਤਾ ਦਿਲਦਿਹਲਾਊ ਕੰਮ, ਵਿਆਹ ਨਾ ਹੋਣ ਤੋਂ ਦੁਖੀ ਹੋਏ ਨੇ ਦਿੱਤਾ ਵਾਰਦਾਤ ਨੂੰ ਅੰਜਾਮ

Punjab

ਮੁਕਤਸਰ ਦੇ ਪਿੰਡ ਕੋਟਲੀ ਅਬਲੂ ਵਿੱਚ ਸ਼ੁੱਕਰਵਾਰ ਨੂੰ ਇੱਕ ਨੌਜਵਾਨ ਨੇ ਆਪਣੇ ਪਿਤਾ ਦੇ ਸਿਰ ਵਿੱਚ ਇੱਟਾਂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਅਤੇ ਫਰਾਰ ਹੋ ਗਿਆ। ਉਹ ਆਪਣੇ ਪਿਤਾ ਨੂੰ ਆਪਣਾ ਵਿਆਹ ਕਰਵਾਉਣ ਲਈ ਕਹਿੰਦਾ ਕਹਿੰਦਾ ਰਹਿੰਦਾ ਸੀ ਪਰ ਪਿਤਾ ਉਸ ਦੀਆਂ ਗੱਲਾਂ ਨੂੰ ਗੰਭੀਰਤਾ ਨਾਲ ਨਹੀਂ ਲੈ ਰਿਹਾ ਸੀ। ਵਾਰਦਾਤ ਨੂੰ ਅੰਜਾਮ ਦੇਣ ਸਮੇਂ ਦੋਸ਼ੀ ਪੁੱਤਰ ਦੀ ਸ਼ਰਾਬ ਪੀਤੀ ਹੋਈ ਸੀ। ਪੁਲਿਸ ਥਾਣਾ ਕੋਟਭਾਈ ਨੇ ਉਸਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਮ੍ਰਿਤਕ ਪਿਤਾ ਦੀ ਤਸਵੀਰ

ਘਟਨਾ ਤੋਂ ਬਾਅਦ ਫਰਾਰ ਹੋਏ ਦੋਸ਼ੀ ਦੇ ਭਤੀਜੇ ਗੁਰਵਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ ਵੱਲੋਂ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਅਨੁਸਾਰ ਉਸਦੇ ਚਾਚੇ ਬਲਦੇਵ ਸਿੰਘ ਦਾ ਘਰ ਉਨ੍ਹਾਂ ਦੇ ਘਰ ਦੇ ਬਿਲਕੁਲ ਸਾਹਮਣੇ ਹੈ। ਰਾਤ ਨੂੰ ਕਰੀਬ ਸਾਢੇ 10 ਵਜੇ ਉਹ ਆਪਣੇ ਘਰ ਦੇ ਬਾਹਰ ਗਲੀ ਵਿੱਚ ਖੜ੍ਹਾ ਸੀ। ਇਸ ਦੌਰਾਨ ਉਸ ਨੇ ਆਪਣੇ ਚਾਚੇ ਦੇ ਘਰੋਂ ਰੌਲਾ ਸੁਣਿਆ। ਉਹ ਤੁਰੰਤ ਉਨ੍ਹਾਂ ਦੇ ਘਰ ਭੱਜਿਆ ਤਾਂ ਦੇਖਿਆ ਕਿ ਉਸ ਦਾ ਚਚੇਰਾ ਭਰਾ ਮਨਜਿੰਦਰ ਸਿੰਘ ਆਪਣੇ ਪਿਤਾ ਬਲਦੇਵ ਸਿੰਘ ਦੇ ਇੱਟਾਂ ਮਾਰ ਰਿਹਾ ਸੀ। ਉਸ ਨੇ ਉਸ ਨੂੰ ਅਜਿਹਾ ਕਰਨ ਤੋਂ ਵੀ ਰੋਕਿਆ, ਪਰ ਇਸ ਦੇ ਬਾਵਜੂਦ ਉਸ ਨੇ ਇੱਟਾਂ ਮਾਰ ਦਿੱਤੀਆਂ। ਇਸ ਤੋਂ ਬਾਅਦ ਮਨਜਿੰਦਰ ਉਥੋਂ ਫਰਾਰ ਹੋ ਗਿਆ। ਜਦੋਂ ਉਸ ਨੇ ਖੂਨ ਨਾਲ ਲੱਥਪੱਥ ਪਏ ਆਪਣੇ ਚਾਚੇ ਦੀ ਨਬਜ਼ ਦੇਖੀ ਤਾਂ ਉਸ ਦੀ ਮੌਤ ਹੋ ਚੁੱਕੀ ਸੀ।

ਘਰ ਵਿਚ ਕਈ ਦਿਨਾਂ ਤੋਂ ਕਲੇਸ਼ ਸੀ

ਗੁਰਵਿੰਦਰ ਅਨੁਸਾਰ ਉਸ ਦੇ ਚਚੇਰੇ ਭਰਾ ਮਨਜਿੰਦਰ ਸਿੰਘ ਦੀ ਉਮਰ ਕਰੀਬ 32 ਸਾਲ ਸੀ। ਪਰ ਅਜੇ ਉਸ ਦਾ ਵਿਆਹ ਨਹੀਂ ਹੋਇਆ ਸੀ। ਮਨਜਿੰਦਰ ਪਿਤਾ ਬਲਦੇਵ ਨੂੰ ਉਸ ਦਾ ਵਿਆਹ ਕਰਨ ਲਈ ਕਹਿੰਦਾ ਸੀ। ਪਰ ਪਿਤਾ ਉਸਦੀ ਗੱਲ ਨੂੰ ਗੰਭੀਰਤਾ ਨਾਲ ਨਹੀਂ ਲੈ ਰਿਹਾ ਸੀ। ਇਸ ਮਾਮਲੇ ਨੂੰ ਲੈ ਕੇ ਪਿਛਲੇ ਕਾਫੀ ਸਮੇਂ ਤੋਂ ਉਸ ਦੇ ਘਰ ਅਕਸਰ ਝਗੜਾ ਹੁੰਦਾ ਰਹਿੰਦਾ ਸੀ। ਇਨ੍ਹੀਂ ਦਿਨੀਂ ਚਾਚਾ ਬਲਦੇਵ ਸਿੰਘ ਨੇ ਨਵੇਂ ਘਰ ਦਾ ਕੰਮ ਸ਼ੁਰੂ ਕੀਤਾ ਹੋਇਆ ਸੀ। ਜਿਸ ਕਾਰਨ ਘਰ ਵਿੱਚ ਇੱਟਾਂ ਵੀ ਪਈਆਂ ਸਨ। ਵਿਆਹ ਦੇ ਮਾਮਲੇ ਨੂੰ ਲੈ ਕੇ ਉਨ੍ਹਾਂ ਦੇ ਘਰ ਫਿਰ ਤੋਂ ਕਲੇਸ਼ ਪੈਦਾ ਹੋ ਗਿਆ ਅਤੇ ਮਨਜਿੰਦਰ ਸਿੰਘ ਨੇ ਉਥੋਂ ਇੱਟਾਂ ਚੁੱਕ ਕੇ ਆਪਣੇ ਪਿਤਾ ‘ਤੇ ਹਮਲਾ ਕਰ ਦਿੱਤਾ।

ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕੀਤੀ

ਗਿੱਦੜਬਾਹਾ ਦੇ ਡੀਐਸਪੀ ਜਸਬੀਰ ਸਿੰਘ ਅਤੇ ਥਾਣਾ ਕੋਟਭਾਈ ਦੇ ਇੰਚਾਰਜ ਰਮਨ ਕੁਮਾਰ ਕੰਬੋਜ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਗਿੱਦੜਬਾਹਾ ਭੇਜ ਦਿੱਤਾ। ਸ਼ਨੀਵਾਰ ਨੂੰ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ। ਥਾਣਾ ਇੰਚਾਰਜ ਨੇ ਦੱਸਿਆ ਕਿ ਮੁਲਜ਼ਮ ਮਨਜਿੰਦਰ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *