ਤੁਸੀਂ ਕਿਸੇ ਨਾ ਕਿਸੇ ਸਮੇਂ ਕਾਰ ਦੇ ਅੰਦਰ ਕਿਸੇ ਨੂੰ ਫਸਿਆ ਦੇਖਿਆ ਹੋਵੇਗਾ ਜਾਂ ਫਿਰ ਤੁਸੀਂ ਵੀ ਕਦੇ ਅਜਿਹੀ ਸਥਿਤੀ ਦਾ ਸਾਹਮਣਾ ਕੀਤਾ ਹੋਵੇਗਾ। ਜੇਕਰ ਤੁਸੀਂ ਕਦੇ ਕਿਸੇ ਕਾਰ ਦੇ ਅੰਦਰ ਫਸੇ ਹੋ ਤਾਂ ਤੁਹਾਨੂੰ ਪਤਾ ਹੋਵੇਗਾ ਕਿ ਅਜਿਹੀ ਸਥਿਤੀ ਵਿੱਚ ਕਿਵੇਂ ਦਾ ਮਹਿਸੂਸ ਹੁੰਦਾ ਹੈ। ਜ਼ਰਾ ਸੋਚੋ, ਜੇਕਰ ਕੋਈ ਵਿਅਕਤੀ ਕਾਰ ਦੇ ਅੰਦਰ ਫਸ ਜਾਂਦਾ ਹੈ, ਯਾਨੀ ਉਸ ਦੀ ਕਾਰ ਦੇ ਦਰਵਾਜ਼ੇ ਨਹੀਂ ਖੁੱਲ੍ਹਦੇ ਤਾਂ ਕੀ ਹੋਵੇਗਾ? ਤੁਸੀਂ ਅਜਿਹੀ ਸਥਿਤੀ ਵਿਚ ਕਾਰ ਦੀ ਖਿੜਕੀ ਦੇ ਸ਼ੀਸ਼ੇ ਤੋੜ ਕੇ ਬਾਹਰ ਨਿਕਲ ਸਕਦੇ ਹੋ। ਇਸ ਲਈ ਅੱਜ ਅਸੀਂ ਤੁਹਾਨੂੰ ਕਾਰ ‘ਚ ਫਸੇ ਹੋਣ ‘ਤੇ ਬਾਹਰ ਨਿਕਲਣ ਦੇ 3 ਤਰੀਕੇ ਦੱਸਣ ਜਾ ਰਹੇ ਹਾਂ।
1. ਸਾਈਡ ਵਾਲੇ ਸੀਸੇ ਨੂੰ ਤੋੜੋ
ਕਾਰ ਦੀ ਵਿੰਡਸ਼ੀਲਡ ਨੂੰ ਅਮਲੀ ਤੌਰ ‘ਤੇ ਮਜ਼ਬੂਤ ਬਣਾਇਆ ਜਾਂਦਾ ਹੈ, ਜਿਸ ਨੂੰ ਤੋੜਨਾ ਬਹੁਤ ਮੁਸ਼ਕਲ ਹੁੰਦਾ ਹੈ। ਇਹ ਕਾਰ ਦੇ ਕਿਸੇ ਵੀ ਹੋਰ ਸ਼ੀਸ਼ੇ ਨਾਲੋਂ ਬਹੁਤ ਜਿਆਦਾ ਮਜ਼ਬੂਤ ਹੁੰਦੀ ਹੈ। ਇਸ ਲਈ, ਜੇਕਰ ਤੁਸੀਂ ਕਾਰ ਦੇ ਅੰਦਰ ਫਸ ਜਾਂਦੇ ਹੋ, ਤਾਂ ਵਿੰਡਸ਼ੀਲਡ ਨੂੰ ਤੋੜਨ ਦੀ ਕੋਸ਼ਿਸ਼ ਕਰਨ ਦੀ ਬਜਾਏ, ਕਾਰ ਦੇ ਸਾਈਡ ਵਾਲੇ ਸ਼ੀਸ਼ੇ ਨੂੰ ਤੋੜੋ। ਇਨ੍ਹਾਂ ਨੂੰ ਤੋੜਨਾ ਆਸਾਨ ਹੁੰਦਾ ਹੈ।
2. ਐਮਰਜੈਂਸੀ ਸੇਫਟੀ ਹੈਮਰ ਦੀ ਵਰਤੋਂ ਕਰੋ
ਤੁਹਾਡੀ ਕਾਰ ਦੇ ਸ਼ੀਸ਼ੇ ਨੂੰ ਤੋੜਨ ਦਾ ਸਭ ਤੋਂ ਵਧੀਆ ਤਰੀਕਾ ਹੈ ਐਮਰਜੈਂਸੀ ਸੁਰੱਖਿਆ ਹਥੌੜੇ ਦੀ ਵਰਤੋਂ ਕਰਨਾ। ਤੁਸੀਂ ਇਸ ਨੂੰ ਔਨਲਾਈਨ ਖਰੀਦ ਸਕਦੇ ਹੋ। ਕਾਰ ਵਿੱਚ ਹਰ ਸਮੇਂ ਐਮਰਜੈਂਸੀ ਸੇਫਟੀ ਹੈਮਰ ਰੱਖੋ। ਇਸ ਦੇ ਨਾਲ ਹੀ ਕਾਰ ਵਿੱਚ ਸੀਟਬੈਲਟ ਕੱਟਣ ਵਾਲੇ ਛੋਟੇ ਬਲੇਡ ਨੂੰ ਜਰੂਰ ਰੱਖੋ।
3. ਹੈੱਡਰੈਸਟ ਨੂੰ ਵਰਤੋਂ
ਹਾਲਾਂਕਿ ਕਾਰ ਦੇ ਹੈੱਡਰੇਸਟ ਵਿੰਡੋਜ਼ (ਖਿੜਕੀਆਂ) ਨੂੰ ਤੋੜਨ ਲਈ ਨਹੀਂ ਬਣਾਏ ਗਏ ਹਨ, ਪਰ ਜੇ ਤੁਸੀਂ ਅੰਦਰ ਫਸ ਗਏ ਹੋ ਤਾਂ ਉਹ ਕਾਰ ਤੋਂ ਬਾਹਰ ਨਿਕਲਣ ਵਿੱਚ ਤੁਹਾਡੀ ਮਦਦ ਜਰੂਰ ਕਰ ਸਕਦੇ ਹਨ। ਸੀਟ ਤੋਂ ਕੋਈ ਵੀ ਹੈੱਡਰੈਸਟ ਹਟਾਓ ਅਤੇ ਇਸਦੇ ਧਾਤ ਵਾਲੇ ਹਿੱਸੇ ਨੂੰ ਸ਼ੀਸ਼ੇ ਉਤੇ ਜ਼ੋਰ ਨਾਲ ਮਾਰੋ।