ਕੈਲਸ਼ੀਅਮ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਹੈ। ਇਹ ਹੱਡੀਆਂ ਸਮੇਤ ਕਈ ਚੀਜ਼ਾਂ ਦੀ ਮਜ਼ਬੂਤੀ ਲਈ ਜ਼ਰੂਰੀ ਹੈ। ਕੈਲਸ਼ੀਅਮ ਦੀ ਕਮੀ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਸ਼ੁਰੂ ਹੋ ਜਾਂਦੀਆਂ ਹਨ। ਕੈਲਸ਼ੀਅਮ ਦੀ ਕਮੀ ਦੇ ਕਾਰਨ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ, ਜਿਸ ਕਾਰਨ ਜੋੜਾਂ ਅਤੇ ਕਮਰ ਵਿਚ ਦਰਦ ਦੀ ਸਮੱਸਿਆ ਹੁੰਦੀ ਹੈ। ਅਜਿਹੀ ਹਾਲਤ ਹੋਣ ‘ਤੇ ਕਈ ਲੋਕ ਕੈਲਸ਼ੀਅਮ ਦੇ ਪਾਊਡਰ ਦਾ ਸੇਵਨ ਕਰਨਾ ਸ਼ੁਰੂ ਕਰ ਦਿੰਦੇ ਹਨ, ਪਰ ਅਸੀਂ ਕੁਝ ਘਰੇਲੂ ਨੁਸਖਿਆਂ ਦੀ ਮਦਦ ਨਾਲ ਹੀ ਕੈਲਸ਼ੀਅਮ ਦੀ ਕਮੀ ਨੂੰ ਦੂਰ ਕਰ ਸਕਦੇ ਹਾਂ।
ਕੈਲਸ਼ੀਅਮ ਦੇ ਸਰੋਤ
ਕੈਲਸ਼ੀਅਮ ਸਾਡੇ ਰੋਜ਼ਾਨਾ ਦੇ ਭੋਜਨ ਵਿਚ ਸ਼ਾਮਿਲ ਹੁੰਦੇ ਹਨ ਪਰ ਸਾਡੇ ਸਰੀਰ ਨੂੰ ਇਕ ਹਜ਼ਾਰ ਮਿਲੀਗ੍ਰਾਮ ਕੈਲਸ਼ੀਅਮ ਦੀ ਜ਼ਰੂਰਤ ਹੁੰਦੀ ਹੈ। ਜੋ ਰੋਜ਼ਾਨਾ ਦੇ ਭੋਜਨ ਨਾਲ ਪੂਰੀ ਨਹੀਂ ਹੁੰਦੀ। ਕੁਝ ਕਿਸਮਾਂ ਦੇ ਫਲ ਅਤੇ ਸਬਜ਼ੀਆਂ ਕੈਲਸ਼ੀਅਮ ਦੇ ਵਧੀਆ ਸਰੋਤ ਹਨ। ਖਾਸ ਕਿਸਮ ਦੇ ਫਲਾਂ ਅਤੇ ਸਬਜ਼ੀਆਂ ਦੇ ਬੀਜਾਂ ਵਿੱਚ ਕੈਲਸ਼ੀਅਮ ਚੰਗੀ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਨ੍ਹਾਂ ਬੀਜਾਂ ਦਾ ਸੇਵਨ ਕਰਨ ਨਾਲ ਅਸੀਂ ਕੈਲਸ਼ੀਅਮ ਦੀ ਕਮੀ ਨੂੰ ਦੂਰ ਕਰ ਸਕਦੇ ਹਾਂ ਅਤੇ ਹੱਡੀਆਂ ਨੂੰ ਮਜ਼ਬੂਤ ਬਣਾ ਸਕਦੇ ਹਾਂ।
ਖਸਖਸ ਦੇ ਬੀਜ
ਖਸਖਸ ਦੇ ਬੀਜ ਕੈਲਸ਼ੀਅਮ ਦਾ ਚੰਗਾ ਸਰੋਤ ਹਨ। ਜੇਕਰ ਤੁਸੀਂ ਰੋਜ਼ 1 ਚਮਚ ਖਸਖਸ ਖਾਓ ਤਾਂ ਕੈਲਸ਼ੀਅਮ ਦੀ ਕਮੀ ਨੂੰ ਦੂਰ ਕੀਤਾ ਜਾ ਸਕਦਾ ਹੈ। ਖਸਖਸ ਨੂੰ ਸਿੱਧਾ ਖਾਣ ਦੀ ਬਜਾਏ ਤੁਸੀਂ ਉਸ ਨੂੰ ਖੀਰ ਜਾਂ ਲੱਡੂਆਂ ਵਿੱਚ ਮਿਲਾ ਕੇ ਵੀ ਖਾ ਸਕਦੇ ਹੋ।
ਚਿਆ ਸੀਡਸ਼
ਚਿਆ ਸੀਡਸ਼ੀਆ ਦੇ ਬੀਜਾਂ ਵਿੱਚ ਕੈਲਸ਼ੀਅਮ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਜੇਕਰ ਕੈਲਸ਼ੀਅਮ ਦੀ ਕਮੀ ਹੈ ਤਾਂ ਰੋਜ਼ਾਨਾ 1-2 ਚਮਚ ਚਿਆ ਬੀਜ ਖਾਣ ਨਾਲ ਇਸ ਦੀ ਕਮੀ ਨੂੰ ਦੂਰ ਕੀਤਾ ਜਾ ਸਕਦਾ ਹੈ। ਚਿਆ ਦੇ ਬੀਜਾਂ ਵਿੱਚ ਸਿਹਤ ਦਾ ਖ਼ਜ਼ਾਨਾ ਛੁਪਿਆ ਹੁੰਦਾ ਹੈ, ਕੈਲਸ਼ੀਅਮ ਤੋਂ ਇਲਾਵਾ ਇਹ ਮੈਗਨੀਸ਼ੀਅਮ ਅਤੇ ਫਾਸਫੋਰਸ ਦਾ ਵੀ ਚੰਗਾ ਸਰੋਤ ਹੈ।
ਸੂਰਜਮੁਖੀ ਦੇ ਬੀਜ
ਸੂਰਜਮੁਖੀ ਦੇ ਬੀਜ ਵੀ ਕੈਲਸ਼ੀਅਮ ਨਾਲ ਭਰਪੂਰ ਹੁੰਦੇ ਹਨ। ਜੇਕਰ ਕੈਲਸ਼ੀਅਮ ਦੀ ਕਮੀ ਹੈ ਤਾਂ ਰੋਜ਼ਾਨਾ ਦੀ ਖੁਰਾਕ ‘ਚ ਇਕ ਕੱਪ ਸੂਰਜਮੁਖੀ ਦੇ ਬੀਜ ਸ਼ਾਮਲ ਕਰੋ। ਪੋਸ਼ਣ ਨਾਲ ਭਰਪੂਰ ਸੂਰਜਮੁਖੀ ਦੇ ਬੀਜ ਮਜ਼ਬੂਤ ਹੱਡੀਆਂ ਬਣਾਉਣ ਦੇ ਨਾਲ-ਨਾਲ ਮਾਸਪੇਸ਼ੀਆਂ ਲਈ ਵੀ ਕਾਫੀ ਫਾਇਦੇਮੰਦ ਹੁੰਦੇ ਹਨ।
ਅਲਸੀ ਦੇ ਬੀਜ
ਅਲਸੀ ਦੇ ਬੀਜਾਂ ਵਿੱਚ ਕੈਲਸ਼ੀਅਮ ਭਰਪੂਰ ਮਾਤਰਾ ਵਿੱਚ ਮੌਜੂਦ ਹੁੰਦਾ ਹੈ। ਜੇਕਰ ਤੁਸੀਂ 1-2 ਚੱਮਚ ਅਲਸੀ ਦੇ ਬੀਜ ਖਾਓ ਤਾਂ ਕੈਲਸ਼ੀਅਮ ਦੀ ਸਾਰੀ ਕਮੀ ਦੂਰ ਹੋ ਜਾਵੇਗੀ। ਅਲਸੀ ਦੇ ਬੀਜਾਂ ਨੂੰ ਭਿਉਂ ਕੇ ਜਾਂ ਸਮੂਦੀ ਬਣਾ ਕੇ ਖੁਰਾਕ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ।
ਤਿਲਾਂ ਦੇ ਬੀਜ
ਤਿਲ ਸਿਹਤ ਲਈ ਫਾਇਦੇਮੰਦ ਮੰਨੇ ਜਾਂਦੇ ਹਨ। ਤਿਲ ਦੇ ਬੀਜ ਕੈਲਸ਼ੀਅਮ ਦਾ ਚੰਗਾ ਸਰੋਤ ਹਨ। ਤਿਲ ਦੇ ਲੱਡੂ ਜਾਂ ਗੱਜਕ ਨੂੰ ਖੁਰਾਕ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਟੈਸਟ ਦੇ ਨਾਲ-ਨਾਲ ਕੈਲਸ਼ੀਅਮ ਦੀ ਕਮੀ ਵੀ ਆਸਾਨੀ ਨਾਲ ਦੂਰ ਹੋ ਜਾਵੇਗੀ।
Disclaimer. ਇਸ ਆਰਟੀਕਲ ਦੇ ਵਿੱਚ ਦੱਸੇ ਢੰਗ, ਤਰੀਕਿਆਂ ਅਤੇ ਦਾਵਿਆਂ ਦੀ ਦੇਸ਼ੀ ਸੁਰਖੀਆਂ ਪੇਜ਼ ਪੁਸ਼ਟੀ ਨਹੀਂ ਕਰਦਾ ਹੈ। ਇਨ੍ਹਾਂ ਨੂੰ ਕੇਵਲ ਇਕ ਸੁਝਾਅ ਦੇ ਰੂਪ ਵਿੱਚ ਲਵੋ। ਇਸ ਤਰ੍ਹਾਂ ਦੇ ਕਿਸੇ ਵੀ ਉਪਚਾਰ, ਦਵਾਈ ਅਤੇ ਖੁਰਾਕ ਉੱਤੇ ਅਮਲ ਕਰਨ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜਰੂਰ ਲਵੋ ਜੀ।