ਪਰਿਵਾਰ ਲਈ ਦੀਵਾਲੀ ਦੀ ਰਾਤ ਬਣੀ ਕਹਿਰ ਦੀ ਰਾਤ, ਇਕਲੌਤੇ ਪੁੱਤਰ ਨਾਲ ਵਰਤਿਆ ਦਰਦਨਾਕ ਭਾਣਾ

Punjab

ਇਹ ਖਬਰ ਪੰਜਾਬ ਦੇ ਤਰਨਤਾਰਨ ਤੋਂ ਪ੍ਰਾਪਤ ਹੋਈ ਹੈ। ਇਥੇ ਦੀਵਾਲੀ ਦੀ ਰਾਤ ਜਿੱਥੇ ਬਾਕੀ ਲੋਕ ਖੁਸ਼ੀ ਮਨਾ ਰਹੇ ਸਨ। ਓਥੇ ਹੀ ਦੀਵਾਲੀ ਦੀ ਰਾਤ ਇਕ ਪਰਿਵਾਰ ‘ਤੇ ਕਹਿਰ ਬਣ ਕੇ ਆਈ। ਪਰਿਵਾਰ ਦੇ ਇਕਲੌਤੇ ਪੁੱਤਰ ਦੀ ਦਰਦਨਾਕ ਸੜਕ ਹਾਦਸੇ ਵਿਚ ਮੌਤ ਹੋ ਗਈ। ਇਹ ਹਾਦਸਾ ਉਦੋਂ ਵਾਪਰਿਆ, ਜਦੋਂ ਮ੍ਰਿਤਕ ਆਪਣੀ ਪਤਨੀ ਨਾਲ ਦੀਵਾਲੀ ਦੇ ਤਿਉਹਾਰ ਦੀ ਖਰੀਦਦਾਰੀ ਕਰਕੇ ਘਰ ਪਰਤ ਰਿਹਾ ਸੀ।

ਹਾਦਸੇ ਵਿਚ ਮ੍ਰਿਤਕ ਨੌਜਵਾਨ ਦੀ ਪੁਰਾਣੀ ਤਸਵੀਰ

ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਹਰਮਨਦੀਪ ਸਿੰਘ ਉਮਰ 34 ਸਾਲ ਪੁੱਤਰ ਨਿਰਮਲ ਸਿੰਘ ਵਾਸੀ ਸ਼ਹਾਬਪੁਰ ਡਿਆਲ (ਜੋ ਜ਼ਿਲ੍ਹਾ ਕਚਹਿਰੀ ਵਿੱਚ ਇਲੈਕਟ੍ਰੀਸ਼ੀਅਨ ਵਜੋਂ ਤਾਇਨਾਤ ਸੀ) ਬੀਤੀ 24 ਅਕਤੂਬਰ ਦੀਵਾਲੀ ਦੀ ਸ਼ਾਮ ਨੂੰ ਆਪਣੀ ਪਤਨੀ ਮਨਦੀਪ ਕੌਰ ਨਾਲ ਬੱਚਿਆਂ ਦੀ ਖ੍ਰੀਦਦਾਰੀ ਕਰਨ ਲਈ ਬਾਜ਼ਾਰ ਗਿਆ ਸੀ। ਖ੍ਰੀਦਦਾਰੀ ਕਰਨ ਤੋਂ ਬਾਅਦ ਹਰਮਨਦੀਪ ਸਿੰਘ ਕਾਰ ਵਿੱਚ ਘਰ ਪਰਤ ਰਿਹਾ ਸੀ। ਜਦੋਂ ਹਰਮਨਦੀਪ ਸਿੰਘ ਸ਼ਾਮ ਕਰੀਬ 7 ਵਜੇ ਪਿੰਡ ਸ਼ਹਾਬਪੁਰ ਤੋਂ ਕੁਝ ਦੂਰੀ ਉਤੇ ਸੀ। ਉਦੋਂ ਅਚਾਨਕ ਹਰਮਨਦੀਪ ਸਿੰਘ ਦੀ ਕਾਰ ਸੜਕ ‘ਤੇ ਖੜ੍ਹੀ ਓਵਰਲੋਡ ਟਰਾਲੀ ਨਾਲ ਟਕਰਾ ਗਈ।

ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਹਰਮਨਦੀਪ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ ਪਤਨੀ ਮਨਦੀਪ ਕੌਰ ਜ਼ਖਮੀ ਹੋ ਗਈ। ਹਾਦਸੇ ਤੋਂ ਬਾਅਦ ਨੇੜਲੇ ਪਿੰਡ ਵਾਸੀਆਂ ਨੇ ਜਨਰੇਟਰ ਦੀ ਮਦਦ ਨਾਲ ਕਟਰ ਦੀ ਮਦਦ ਨਾਲ ਹਰਮਨਦੀਪ ਸਿੰਘ ਦੀ ਲਾਸ਼ ਨੂੰ ਕਾਰ ‘ਚੋਂ ਬਾਹਰ ਕੱਢਿਆ। ਪਿੰਡ ਡਿਆਲ ਦੇ ਵਸਨੀਕ ਨਿਸ਼ਾਨ ਸਿੰਘ, ਅਰਵਿੰਦਰ ਸਿੰਘ, ਸਾਹਿਬ ਸਿੰਘ, ਪ੍ਰੇਮ ਸਿੰਘ, ਗੁਰਮੀਤ ਸਿੰਘ ਨੇ ਦੱਸਿਆ ਕਿ ਓਵਰਲੋਡ ਟਰਾਲੀ ਕਾਰਨ ਹਰਮਨਦੀਪ ਸਿੰਘ ਹਾਦਸੇ ਦਾ ਸ਼ਿਕਾਰ ਹੋਇਆ ਹੈ।

ਹਾਦਸਾਗ੍ਰਸਤ ਵਾਹਨਾਂ ਦੀ ਤਸਵੀਰ

ਮ੍ਰਿਤਕ ਆਪਣੇ ਪਿੱਛੇ 2 ਛੋਟੇ ਬੱਚੇ, ਪਤਨੀ ਮਨਦੀਪ ਕੌਰ, ਬਿਮਾਰ ਪਿਤਾ ਨਿਰਮਲ ਸਿੰਘ, ਮਾਤਾ ਸੁਖਵਿੰਦਰ ਕੌਰ, ਵਿਆਹੁਤਾ ਭੈਣ ਛੱਡ ਗਿਆ ਹੈ। ਪਿੰਡ ਵਾਸੀਆਂ ਨੇ ਡੀ.ਸੀ. ਤੋਂ ਮੰਗ ਕੀਤੀ ਕਿ ਮ੍ਰਿਤਕ ਦੇ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ। ਮੰਗਲਵਾਰ ਸ਼ਾਮ ਨੂੰ ਮ੍ਰਿਤਕ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਦੂਜੇ ਪਾਸੇ ਪੁਲਿਸ ਵੱਲੋਂ ਫਰਾਰ ਟਰਾਲੀ ਡਰਾਈਵਰ ਦੀ ਭਾਲ ਕਰਦੇ ਹੋਏ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *