ਰਸੋਈ ਵਿਚ ਚੁੱਲ੍ਹਾ, ਸਿਲੰਡਰ ਅਤੇ ਲਾਈਟਰ ਵਰਗੀਆਂ ਜ਼ਿਆਦਾਤਰ ਚੀਜ਼ਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਤੋਂ ਬਿਨਾਂ ਖਾਣਾ ਬਣਾਉਣ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਅਜਿਹੇ ਵਿਚ ਰਸੋਈ ‘ਚ ਦਿਨ ਭਰ ਚੱਲਣ ਵਾਲੇ ਗੈਸ ਚੁੱਲ੍ਹੇ ਦੀ ਹਾਲਤ ਬਹੁਤ ਖਰਾਬ ਹੋ ਜਾਂਦੀ ਹੈ, ਜਿਸ ਕਾਰਨ ਇਸ ਦੀ ਲਾਟ ਬਹੁਤ ਘੱਟ ਹੋ ਜਾਂਦੀ ਹੈ।
ਅਜਿਹੀ ਸਥਿਤੀ ਵਿਚ ਖਾਣਾ ਬਣਾਉਣ ‘ਚ ਜ਼ਿਆਦਾ ਸਮਾਂ ਅਤੇ ਵੱਧ ਮਿਹਨਤ ਲੱਗਦੀ ਹੈ। ਜਿਸ ਦੇ ਕਾਰਨ, ਔਰਤਾਂ ਅਕਸਰ ਪ੍ਰੇਸ਼ਾਨ ਹੋ ਜਾਂਦੀਆਂ ਹਨ ਅਤੇ ਇੱਕ ਨਵਾਂ ਚੁੱਲ੍ਹਾ ਖਰੀਦਦੀਆਂ ਹਨ। ਪਰ ਅਸੀਂ ਤੁਹਾਨੂੰ ਦੱਸਦੇ ਹਾਂ ਕਿਵੇਂ ਤੁਸੀਂ ਇਸ ਸਮੱਸਿਆ ਨੂੰ ਘਰ ਬੈਠੇ ਹੀ ਹੱਲ ਕਰ ਸਕਦੇ ਹੋ, ਜਿਸ ਲਈ ਤੁਹਾਨੂੰ ਕੁਝ ਆਸਾਨ ਟਿਪਸ ਦੀ ਪਾਲਣਾ ਕਰਨੀ ਹੋਵੇਗੀ। ਆਓ ਜਾਣੀਏ ਗੈਸ ਚੁੱਲ੍ਹੇ ਲੋਅ ਲਾਟ ਨੂੰ ਕਿਵੇਂ ਠੀਕ ਕਰਨਾ ਹੈ।
ਚੁੱਲ੍ਹੇ ਦੀ ਜਾਲੀ ਨੂੰ ਕਰਦੇ ਰਹੋ ਸਾਫ
ਰਸੋਈ ਵਿਚ ਰੱਖੀਆਂ ਜਿਆਦਾਤਰ ਚੀਜ਼ਾਂ ਦੀ ਸਫ਼ਾਈ ਹੁੰਦੀ ਰਹਿੰਦੀ ਹੈ ਪਰ ਜ਼ਿਆਦਾਤਰ ਲੋਕ ਚੁੱਲ੍ਹੇ ਅਤੇ ਇਸ ਦੀ ਜਾਲੀ ਵੱਲ ਧਿਆਨ ਨਹੀਂ ਦਿੰਦੇ ਹਨ। ਦਰਅਸਲ, ਲਗਾਤਾਰ ਵਰਤੋਂ ਕਰਨ ਨਾਲ ਚੁੱਲ੍ਹੇ ਜਾਲੀ ਵਿਚ ਮੌਜੂਦ ਤੇ ਮੋਰੀਆਂ ਬੰਦ ਹੋ ਜਾਂਦੀਆਂ ਹਨ ਅਤੇ ਇਸ ਵਿਚ ਗੰਦਗੀ ਅਤੇ ਚਿਕਨਾਈ ਇਕੱਠੀ ਹੋ ਜਾਂਦੀ ਹੈ।
ਇਸ ਕਾਰਨ ਚੁੱਲ੍ਹੇ ਦੀ ਲਾਟ ਆਪਣੇ ਆਪ ਘੱਟ ਜਾਂਦੀ ਹੈ, ਜਿਸ ਨੂੰ ਠੀਕ ਕਰਨ ਲਈ ਚੁੱਲ੍ਹੇ ‘ਤੇ ਲੱਗੀ ਜਾਲੀ ਨੂੰ ਸਮੇਂ-ਸਮੇਂ ਤੇ ਸਾਫ਼ ਕਰਦੇ ਰਹਿਣਾ ਚਾਹੀਦਾ ਹੈ। ਇਸ ਦੇ ਲਈ ਤੁਸੀਂ ਚੁੱਲ੍ਹੇ ਦੀ ਜਾਲੀ ਨੂੰ ਵੱਖ ਕਰਕੇ ਧੋ ਸਕਦੇ ਹੋ ਜਾਂ ਫਿਰ ਸਿਰਕੇ ਦੇ ਪਾਣੀ ਵਿਚ 15 ਤੋਂ 20 ਮਿੰਟ ਲਈ ਛੱਡ ਸਕਦੇ ਹੋ, ਜਿਸ ਨਾਲ ਜਾਲੀ ਦੇ ਛੇਕ ਵਿਚ ਮੌਜੂਦ ਗੰਦਗੀ ਆਸਾਨੀ ਨਾਲ ਸਾਫ਼ ਹੋ ਜਾਂਦੀ ਹੈ।
ਗੈਸ ਦੇ ਪਾਇਪ ਨੂੰ ਬਦਲੋ
ਰਸੋਈ ਵਿਚ ਚੁੱਲ੍ਹੇ ਅਤੇ ਸਿਲੰਡਰ ਦੇ ਵਿਚਲੇ ਤਾਲਮੇਲ ਨੂੰ ਬਣਾਈ ਰੱਖਣ ਲਈ ਗੈਸ ਨੂੰ ਟ੍ਰਾਂਸਫਰ ਕਰਨ ਵਿਚ ਪਾਇਪ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਪਰ ਇਸਦੀ ਸਿਹਤ ਅਤੇ ਦੇਖਭਾਲ ਤੇ ਆਸਾਨੀ ਨਾਲ ਕਿਸੇ ਦਾ ਧਿਆਨ ਨਹੀਂ ਜਾਂਦਾ। ਅਜਿਹੇ ‘ਚ ਜੇਕਰ ਤੁਸੀਂ ਬਹੁਤ ਪੁਰਾਣੀ ਗੈਸ ਪਾਈਪ ਦੀ ਵਰਤੋਂ ਕਰ ਰਹੇ ਹੋ ਤਾਂ ਸੰਭਵ ਹੈ ਕਿ ਉਸ ਦੇ ਅੰਦਰ ਸਾਲਾਂ ਦੀ ਗੰਦਗੀ ਜਮ੍ਹਾ ਹੋ ਗਈ ਹੋਵੇਗੀ।
ਅਜਿਹੀ ਸਥਿਤੀ ‘ਚ ਪਾਈਪ ‘ਚ ਮੌਜੂਦ ਗੰਦਗੀ ਕਾਰਨ ਬਲਾਕੇਜ ਸ਼ੁਰੂ ਹੋ ਜਾਂਦੀ ਹੈ, ਜਿਸ ਕਾਰਨ ਗੈਸ ਬਹੁਤ ਘੱਟ ਮਾਤਰਾ ਵਿੱਚ ਚੁੱਲ੍ਹੇ ਤੱਕ ਪਹੁੰਚਦੀ ਹੈ ਅਤੇ ਇਸ ਕਾਰਨ ਘੱਟ ਅੱਗ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਸਮੇਂ-ਸਮੇਂ ‘ਤੇ ਗੈਸ ਪਾਈਪ ਦੀ ਜਾਂਚ ਕਰਦੇ ਰਹੋ ਅਤੇ ਇਸ ਨੂੰ ਬਦਲਦੇ ਰਹੋ, ਤਾਂ ਜੋ ਘੱਟ ਅੱਗ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।
ਚੁੱਲ੍ਹੇ ਨੂੰ ਸਮੇਂ-ਸਮੇਂ ‘ਤੇ ਸਾਫ਼ ਕਰੋ
ਪੂਰੇ ਦਿਨਭਰ ਚੁੱਲ੍ਹੇ ਉਤੇ ਤਰ੍ਹਾਂ-ਤਰ੍ਹਾਂ ਦਾ ਖਾਣਾ ਬਣਦਾ ਹੈ ਜਦੋਂ ਕਿ ਕਈ ਵਾਰ ਚਾਹ ਅਤੇ ਦੁੱਧ ਵਰਗੇ ਤਰਲ ਪਦਾਰਥ ਉਬਾਲਾ ਖਾ ਕੇ ਇਸ ਉੱਪਰ ਡਿੱਗ ਜਾਂਦੇ ਹਨ। ਅਜਿਹੀ ਸਥਿਤੀ ਵਿੱਚ, ਤੁਸੀਂ ਚੁੱਲ੍ਹੇ ਦੇ ਬਾਹਰਲੇ ਹਿੱਸੇ ਨੂੰ ਤਾਂ ਸਾਫ਼ ਕਰ ਲੈਂਦੇ ਹੋ, ਪਰ ਚੁੱਲ੍ਹੇ ਦੀ ਜਾਲੀ ਅਤੇ ਚੁੱਲ੍ਹੇ ਦੇ ਅੰਦਰਲੇ ਹਿੱਸੇ ਨੂੰ ਸਾਫ਼ ਕਰਨਾ ਭੁੱਲ ਜਾਂਦੇ ਹੋ। ਇਸ ਕਾਰਨ ਸਟੋਵ ਦੇ ਅੰਦਰ ਅਤੇ ਜਾਲੀ ਵਿੱਚ ਅਕਸਰ ਗੰਦਗੀ ਇਕੱਠੀ ਹੋ ਜਾਂਦੀ ਹੈ, ਜਿਸ ਕਾਰਨ ਗੈਸ ਦੀ ਲਾਟ ਘੱਟ ਬਲਣ ਲੱਗ ਜਾਂਦੀ ਹੈ।
ਅਜਿਹੇ ‘ਚ ਜ਼ਰੂਰੀ ਹੈ ਕਿ ਮਹੀਨੇ ‘ਚ ਇਕ ਵਾਰ ਗੈਸ ਚੁੱਲ੍ਹੇ ਨੂੰ ਚੰਗੀ ਤਰ੍ਹਾਂ ਨਾਲ ਸਾਫ ਕੀਤਾ ਜਾਵੇ ਤਾਂ ਕਿ ਇਸ ‘ਚ ਕਿਸੇ ਵੀ ਤਰ੍ਹਾਂ ਦੀ ਗੰਦਗੀ ਜਮ੍ਹਾ ਨਾ ਹੋ ਸਕੇ। ਇਨ੍ਹਾਂ ਛੋਟੇ-ਛੋਟੇ ਟਿਪਸ ਅਤੇ ਟ੍ਰਿਕ ਅਜਮਾ ਕੇ ਤੁਸੀਂ ਲੋਅ ਲਾਟ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਜਿਸ ਕਾਰਨ ਤੁਹਾਨੂੰ ਨਵਾਂ ਚੁੱਲ੍ਹਾ ਖ੍ਰੀਦਣ ਦੀ ਲੋੜ ਨਹੀਂ ਪਵੇਗੀ ਅਤੇ ਰਸੋਈ ਨੂੰ ਮੈਨਟੇਨ ਰੱਖਣ ਵਿੱਚ ਵੀ ਮਦਦ ਮਿਲੇਗੀ।