ਵਿਦਿਆਰਥੀ ਦੇ ਮਰਨ ਦੀ ਗੁੱਥੀ ਸੁਲਝੀ, ਪ੍ਰੇਮਿਕਾ ਨੇ ਵਿਆਹ ਕਿਤੇ ਹੋਰ ਤੈਅ ਹੋਣ ਤੇ ਇਸ ਤਰ੍ਹਾਂ ਦਿੱਤਾ ਵਾਰਦਾਤ ਨੂੰ ਅੰਜਾਮ

Punjab

ਕੇਰਲ ਵਿਚ 23 ਸਾਲਾ ਰੇਡੀਓਲੋਜੀ ਦੇ ਵਿਦਿਆਰਥੀ ਦੀ ਮੌਤ ਦੀ ਗੁੱਥੀ ਸੁਲਝਾ ਲਈ ਗਈ ਹੈ। ਸ਼ੇਰੇਨ ਰਾਜ ਦੀ ਹੱਤਿਆ ਕਰਨ ਵਾਲੀ ਗਰਲਫਰੈਂਡ ਗ੍ਰਿਸ਼ਮਾ ਦੇ ਦੋ ਰਿਸ਼ਤੇਦਾਰਾਂ ਨੂੰ ਕੇਰਲ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਤੁਹਾਨੂੰ ਦੱਸ ਦੇਈਏ ਕਿ ਮਹਿਲਾ ਪਿਛਲੇ ਇੱਕ ਸਾਲ ਤੋਂ ਸ਼ੋਰੇਨ ਨਾਲ ਰਿਲੇਸ਼ਨਸ਼ਿਪ ਵਿੱਚ ਸੀ ਪਰ ਉਸਦਾ ਵਿਆਹ ਕਿਤੇ ਹੋਰ ਤੈਅ ਹੋ ਗਿਆ ਸੀ। ਇਸ ਦੇ ਬਾਵਜੂਦ ਦੋਵਾਂ ਦਾ ਅਫੇਅਰ ਚੱਲਦਾ ਰਿਹਾ। ਜਦੋਂ ਵਿਆਹ ਦੀ ਤਰੀਕ ਨੇੜੇ ਆਉਣ ਲੱਗੀ ਤਾਂ ਔਰਤ ਨੇ ਸ਼ੋਰੇਨ ਨਾਲ ਰਿਸ਼ਤਾ ਖਤਮ ਕਰਨ ਬਾਰੇ ਸੋਚਿਆ ਅਤੇ ਬ੍ਰੇਕਅੱਪ ਦੀ ਗੱਲ ਵੀ ਕੀਤੀ ਪਰ ਸ਼ੋਰੇਨ ਨਹੀਂ ਮੰਨਿਆ। ਗ੍ਰਿਸ਼ਮਾ ਆਪਣੇ ਬੁਆਏਫ੍ਰੈਂਡ ਤੋਂ ਛੁਟਕਾਰਾ ਪਾਉਣਾ ਚਾਹੁੰਦੀ ਸੀ, ਇਹ ਦੇਖ ਕੇ ਉਸ ਨੇ ਸ਼ੋਰੇਨ ਨੂੰ ਆਪਣੇ ਘਰ ਬੁਲਾਇਆ ਅਤੇ ਉਸ ਨੂੰ ਕੀਟਨਾਸ਼ਕ ਦਵਾਈ ਮਿਲਾ ਕੇ ਜੂਸ ਪਿਲਾ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ।

ਮਹਿਲਾ ਦੀ ਮਾਂ ਅਤੇ ਚਾਚੇ ਨੇ ਕੀਤੇ ਸੀ ਸਬੂਤ ਨਸ਼ਟ

ਜਿਸ ਸਬੰਧੀ ਕ੍ਰਾਈਮ ਬ੍ਰਾਂਚ ਵਿੰਗ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ‘ਚ ਸਬੂਤ ਨਸ਼ਟ ਕਰਨ ਦੇ ਦੋਸ਼ ‘ਚ ਔਰਤ ਦੀ ਮਾਂ ਅਤੇ ਚਾਚੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਅਧਿਕਾਰੀ ਨੇ ਨਿਊਜ਼ ਏਜੰਸੀ ਨੂੰ ਦੱਸਿਆ ਕਿ ਅਸੀਂ ਇਸ ਸਮੇਂ ਉਨ੍ਹਾਂ ਨੂੰ ਸਬੂਤ ਇਕੱਠੇ ਕਰਨ ਲਈ ਲੈ ਜਾ ਰਹੇ ਹਾਂ। ਤੁਹਾਨੂੰ ਦੱਸ ਦਈਏ ਕਿ 14 ਅਕਤੂਬਰ ਨੂੰ ਗ੍ਰਿਸ਼ਮਾ ਨੇ ਪੀੜਤ ਸ਼ੋਰੇਨ ਰਾਜ ਨੂੰ ਆਪਣੇ ਘਰ ਵਿਚ ਜ਼ਹਿਰ ਦੇਣ ਦੀ ਗੱਲ ਕਬੂਲੀ ਸੀ। ਗ੍ਰਿਸ਼ਮਾ ਨੂੰ ਸੋਮਵਾਰ ਦੁਪਹਿਰ ਗ੍ਰਿਫਤਾਰ ਕੀਤਾ ਗਿਆ ਸੀ।

ਗ੍ਰਿਸ਼ਮਾ ਨੇ ਪੁਲਸ ਹਿਰਾਸਤ ‘ਚ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼

ਪੁਲਸ ਹਿਰਾਸਤ ਵਿਚ ਗ੍ਰਿਸ਼ਮਾ ਨੇ ਨੇਦੁਮੰਗੜ ਪੁਲਸ ਸਟੇਸ਼ਨ ਦੇ ਟਾਇਲਟ ‘ਚ ਰੱਖਿਆ ਕੀਟਾਣੂਨਾਸ਼ਕ ਦਵਾਈ ਪੀ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਲੜਕੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਅਤੇ ਸਰੀਰ ਵਿੱਚੋਂ ਜ਼ਹਿਰ ਕੱਢ ਦਿੱਤਾ ਗਿਆ। ਲੜਕੀ ਦੀ ਹਾਲਤ ਸਥਿਰ ਹੋਣ ‘ਤੇ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦਿਹਾਤੀ ਐਸਪੀ ਡੀ ਸਿਲਪਾ ਨੇ ਪੱਤਰਕਾਰਾਂ ਨੂੰ ਦੱਸਿਆ ਸੀ ਕਿ ਦੋਸ਼ੀ ਦੀ ਨਿਗਰਾਨੀ ਲਈ ਤਾਇਨਾਤ ਮਹਿਲਾ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ।

ਪ੍ਰੇਮੀ ਨੂੰ ਘਰ ਸੱਦ ਕੇ ਜਹਿਰ ਪਿਲਾਉਣ ਵਾਲੀ ਗ੍ਰਿਸਮਾ ਨੇ ਤਾਮਿਲਨਾਡੂ ਦੇ ਤਿਰੂਵਿਥਮਕੋਡ ਵਿੱਚ ਮੁਸਲਿਮ ਆਰਟਸ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ ਹੈ ਅਤੇ ਬੀਏ ਅੰਗਰੇਜ਼ੀ ਵਿੱਚ ਯੂਨੀਵਰਸਿਟੀ ਰੈਂਕ ਹੋਲਡਰ ਰਹਿ ਚੁੱਕੀ ਹੈ। ਜ਼ਿਲੇ ਦੇ ਪਰਸਾਲਾ ਦੀ ਰਹਿਣ ਵਾਲੀ 23 ਸਾਲਾ ਗ੍ਰਿਸਮਾ ਨੂੰ ਸ਼ੈਰਨ ਨੂੰ 30 ਅਕਤੂਬਰ ਦੀ ਰਾਤ ਨੂੰ ਜ਼ਹਿਰ ਦੇਣ ਦੀ ਗੱਲ ਕਬੂਲ ਕਰਨ ਤੋਂ ਬਾਅਦ ਹਿਰਾਸਤ ਵਿਚ ਲੈ ਲਿਆ ਸੀ। ਪੁਲਸ ਨੇ ਦੱਸਿਆ ਕਿ ਉਸ ਨੇ 14 ਅਕਤੂਬਰ ਨੂੰ ਸ਼ੈਰਨ ਨੂੰ ਆਪਣੇ ਘਰ ਬੁਲਾਇਆ ਸੀ ਅਤੇ ਉਸ ਨੂੰ ਕੀਟਨਾਸ਼ਕ ਮਿਲਾ ਕੇ ਜੂਸ ਪਿਲਾਇਆ ਸੀ।

10 ਦਿਨਾਂ ਤੋਂ ਵੱਧ ਸਮੇਂ ਤੱਕ ਮੈਡੀਕਲ ਕਾਲਜ ਵਿੱਚ ਇਲਾਜ ਤੋਂ ਬਾਅਦ ਸ਼ੈਰਨ ਦੀ 25 ਅਕਤੂਬਰ ਨੂੰ ਮੌਤ ਹੋ ਗਈ ਸੀ। ਦੱਸ ਦੇਈਏ ਕਿ ਸ਼ੈਰਨ ਅਤੇ ਗ੍ਰਿਸ਼ਮਾ ਦਾ ਰਿਸ਼ਤਾ ਫਰਵਰੀ ‘ਚ ਖਤਮ ਹੋ ਗਿਆ ਸੀ ਪਰ ਫਿਰ ਵੀ ਦੋਵਾਂ ਦਾ ਅਫੇਅਰ ਜਾਰੀ ਸੀ। ਪੁਲਿਸ ਕੋਲ ਆਪਣੇ ਕਬੂਲਨਾਮੇ ਵਿੱਚ ਗ੍ਰਿਸ਼ਮਾ ਨੇ ਪੁਲਿਸ ਨੂੰ ਦੱਸਿਆ ਕਿ ਮੇਰਾ ਵਿਆਹ ਕਿਤੇ ਹੋਰ ਤੈਅ ਹੋ ਗਿਆ ਸੀ ਅਤੇ ਬਾਅਦ ਵਿੱਚ ਉਸਨੇ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨਿਆ। ਮੈਨੂੰ ਇਹ ਕਦਮ ਉਦੋਂ ਚੁੱਕਣਾ ਪਿਆ ਜਦੋਂ ਸ਼ੋਰੇਨ ਨੂੰ ਬਹੁਤ ਸਮਝਾਉਣ ਤੋਂ ਬਾਅਦ ਵੀ ਉਸ ਨੇ ਮੇਰੀ ਗੱਲ ਨਹੀਂ ਸੁਣੀ।

Leave a Reply

Your email address will not be published. Required fields are marked *