ਇਹ ਪੋਸਟ ਕਾਰ ਦੇ ਟਾਇਰ ਦੇ ਸਹੀ ਪ੍ਰੈਸਰ ਬਾਰੇ ਹੈ, ਕੀ ਤੁਸੀਂ ਜਾਣਦੇ ਹੋ ਕਿ ਤੁਹਾਡੀ ਕਾਰ ਦੇ ਟਾਇਰਾਂ ਵਿਚ ਕਿੰਨਾ ਪ੍ਰੈਸ਼ਰ ਹੋਣਾ ਚਾਹੀਦਾ ਹੈ…? ਕੁਝ ਲੋਕਾਂ ਕੋਲ ਇਸ ਬਾਰੇ ਸਹੀ ਜਾਣਕਾਰੀ ਹੋਵੇਗੀ, ਪਰ ਬਹੁਤ ਸਾਰੇ ਲੋਕ ਅਜਿਹੇ ਹੋਣਗੇ ਜਿਨ੍ਹਾਂ ਨੂੰ ਇਸ ਬਾਰੇ ਸਹੀ ਜਾਣਕਾਰੀ ਨਹੀਂ ਹੋਵੇਗੀ। ਅਸਲ ਦੇ ਵਿੱਚ, ਵੱਖ-ਵੱਖ ਕਾਰਾਂ ਦੇ ਟਾਇਰਾਂ ਲਈ ਵੱਖ-ਵੱਖ ਪ੍ਰੈਸ਼ਰ ਪੱਧਰ ਹੁੰਦੇ ਹਨ।
40PSI ਪ੍ਰੈਸ਼ਰ ਕੁਝ ਟਾਇਰਾਂ ਲਈ ਸਹੀ ਵੀ ਹੋ ਸਕਦਾ ਹੈ ਜਦੋਂ ਕਿ ਇਹ ਕੁਝ ਟਾਇਰਾਂ ਲਈ ਘੱਟ ਜਾਂ ਵੱਧ ਵੀ ਹੋ ਸਕਦਾ ਹੈ। ਇਹ ਜਾਨਣਾ ਮਹੱਤਵਪੂਰਨ ਹੈ ਕਿ ਤੁਹਾਡੀ ਕਾਰ ਦੇ ਟਾਇਰਾਂ ਲਈ ਕਿੰਨਾ ਪ੍ਰੈਸ਼ਰ ਸਹੀ ਹੈ ਕਿਉਂਕਿ ਕਾਰ ਦੇ ਟਾਇਰ ਵਿੱਚ ਪ੍ਰੈਸ਼ਰ ਜ਼ਿਆਦਾ ਜਾਂ ਘੱਟ ਨੁਕਸਾਨਦੇਹ ਹੋ ਸਕਦਾ ਹੈ। ਇਸ ਲਈ, ਆਓ ਅਸੀਂ ਤੁਹਾਨੂੰ ਇਸ ਬਾਰੇ ਜਾਣਕਾਰੀ ਦਿੰਦੇ ਹਾਂ।
ਆਮ ਤੌਰ ਤੇ, ਕਾਰਾਂ ਲਈ ਟਾਇਰ ਪ੍ਰੈਸ਼ਰ 30PSI ਤੋਂ 40PSI ਤੱਕ ਰੱਖਿਆ ਜਾ ਸਕਦਾ ਹੈ, ਜੋ ਕਿ ਕਾਰ ਅਤੇ ਉਸ ਦੇ ਟਾਇਰਾਂ ਤੇ ਨਿਰਭਰ ਕਰਦਾ ਹੈ। ਉਦਾਹਰਨ ਲਈ ਦੱਸੀਏ ਤਾਂ, ਆਲਟੋ 800 ਦੇ ਟਾਇਰਾਂ ਵਿਚ 30 PSI, Celerio ਦੇ ਟਾਇਰਾਂ ਵਿਚ 36 PSI, ਵੈਗਨਆਰ ਦੇ ਟਾਇਰਾਂ ਵਿਚ 33 PSI, Santro ਦੇ ਟਾਇਰਾਂ ਵਿਚ 35 PSI, i20 ਦੇ ਟਾਇਰਾਂ ਵਿਚ 30-32 PSI, ਵਰਨਾ ਦੇ ਟਾਇਰਾਂ ਵਿਚ 33 PSI, ਥਾਰ ਦੇ ਟਾਇਰਾਂ ਵਿੱਚ 30-35 PSI ਅਤੇ ਸਕਾਰਪੀਓ ਦੇ ਟਾਇਰਾਂ ਵਿੱਚ 35-40 PSI, ਪ੍ਰੈਸ਼ਰ ਰੱਖਿਆ ਜਾ ਸਕਦਾ ਹੈ।
ਇਨ੍ਹਾਂ ਤੋਂ ਇਲਾਵਾ ਹੌਂਡਾ ਸਿਟੀ ਦੇ ਟਾਇਰਾਂ ਵਿੱਚ 30-35 PSI, ਅਮੇਜ਼ ਦੇ ਟਾਇਰਾਂ ਵਿਚ 30 PSI, ਫਾਰਚੂਨਰ ਦੇ ਟਾਇਰਾਂ ਵਿਚ 35 PSI ਅਤੇ ਇਨੋਵਾ ਕ੍ਰਿਸਟਾ ਦੇ ਟਾਇਰਾਂ ਵਿਚ 36 PSI ਪ੍ਰੈਸ਼ਰ ਰੱਖਿਆ ਜਾ ਸਕਦਾ ਹੈ।
ਇਸ ਪ੍ਰੈਸ਼ਰ ਪੱਧਰ ਵਿਚ ਮਮੂਲੀ ਰੂਪ ਵਿਚ ਬਦਲਾਅ ਦੀ ਵੀ ਗੁੰਜਾਇਸ਼ ਸਮਝੀ ਜਾ ਸਕਦੀ ਹੈ। ਜੋ ਟਾਇਰ ਦੀ ਕੁਆਲਿਟੀ ਅਤੇ ਮਜਬੂਤੀ ਤੇ ਨਿਰਭਰ ਕਰੇਗੀ। ਹਾਲਾਂਕਿ, ਜੇਕਰ ਤੁਸੀਂ ਆਪਣੀ ਕਾਰ ਦਾ ਸਹੀ ਟਾਇਰ ਪ੍ਰੈਸ਼ਰ ਲੈਵਲ ਜਾਣਨਾ ਚਾਹੁੰਦੇ ਹੋ, ਤਾਂ ਇਸਦੇ ਲਈ ਤੁਹਾਨੂੰ ਆਪਣੀ ਕਾਰ ਦੇ ਯੂਜ਼ਰ ਮੈਨੂਅਲ ਨੂੰ ਦੇਖਣਾ ਪਵੇਗਾ।
ਇਸਦੀ ਸਹੀ ਜਾਣਕਾਰੀ ਯੂਜ਼ਰ ਮੈਨੂਅਲ ਵਿੱਚ ਲਿਖੀ ਹੁੰਦੀ ਹੈ। ਇਸ ਤੋਂ ਇਲਾਵਾ ਕਈ ਵਾਹਨਾਂ ਵਿੱਚ ਡਰਾਈਵਰ ਦੇ ਦਰਵਾਜ਼ੇ ਦੇ ਅੰਦਰਲੇ ਪਾਸੇ ਟਾਇਰਾਂ ਦੇ ਪ੍ਰੈਸ਼ਰ ਦੀ ਜਾਣਕਾਰੀ ਵੀ ਲਿਖੀ ਹੁੰਦੀ ਹੈ। ਇੱਥੇ ਇੱਕ ਸਟਿੱਕਰ ਹੁੰਦਾ ਹੈ, ਜਿਸ ਵਿਚ ਅੱਗਲੇ ਅਤੇ ਪਿਛਲੇ ਦੋਵਾਂ ਟਾਇਰਾਂ ਦੇ ਸਹੀ ਪ੍ਰੈਸ਼ਰ ਲੈਵਲ ਦੀ ਜਾਣਕਾਰੀ ਦਿੱਤੀ ਹੁੰਦੀ ਹੈ।