ਸਕੂਲੀ ਮੈਦਾਨ ਦੇ ਵਿਚ ਹੋ ਗਿਆ ਦੁਖਦਾਈ ਕੰਮ, ਮਾਪਿਆਂ ਦੇ ਇਕਲੌਤੇ ਪੁੱਤਰ ਨਾਲ ਬੀਤ ਗਿਆ ਭਾਣਾ

Punjab

ਪੰਜਾਬ ਦੇ ਜਿਲ੍ਹਾ ਬਰਨਾਲਾ ਦੇ ਪਿੰਡ ਪੱਖੋ ਕਲਾਂ ਵਿੱਚ ਬੁੱਧਵਾਰ ਸਵੇਰੇ 9 ਵਜੇ ਸਕੂਲ ਵਿੱਚ ਦਾਖਲ ਹੁੰਦੇ ਸਮੇਂ ਇੱਕ 17 ਸਾਲਾ ਵਿਦਿਆਰਥੀ ਦੀ ਸਕੂਲ ਬੱਸ ਦੀ ਲਪੇਟ ਵਿੱਚ ਆਉਣ ਨਾਲ ਜਾਨ ਚਲੀ ਗਈ। ਪੁਲੀਸ ਵਲੋਂ ਸਕੂਲ ਬੱਸ ਦੇ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਬਰਨਾਲਾ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ।

ਇਸ ਮਾਮਲੇ ਸਬੰਧੀ ਥਾਣਾ ਰੂੜੇਕੇ ਕਲਾਂ ਦੇ ਇੰਚਾਰਜ ਜਗਜੀਤ ਸਿੰਘ ਨੇ ਦੱਸਿਆ ਕਿ ਪਿੰਡ ਪੱਖੋ ਕਲਾਂ ਦਾ ਰਹਿਣ ਵਾਲਾ ਜਗਦੀਪ ਸਿੰਘ ਉਮਰ 17 ਸਾਲ ਗਿਆਰਵੀਂ ਜਮਾਤ ਵਿੱਚ ਪੜ੍ਹਦਾ ਸੀ। ਬੁੱਧਵਾਰ ਨੂੰ ਸਵੇਰੇ 9 ਵਜੇ ਜਗਦੀਪ ਸਿੰਘ ਆਪਣੇ ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੜ੍ਹਨ ਗਿਆ ਸੀ। ਜਿਵੇਂ ਹੀ ਉਹ ਸਕੂਲ ਵਿੱਚ ਦਾਖਲ ਹੋਇਆ ਤਾਂ ਜਗਦੀਪ ਸਿੰਘ ਨੂੰ ਇੱਕ ਸਕੂਲੀ ਬੱਸ ਨੰਬਰ ਪੀ.ਬੀ.-11-ਜ਼ੈੱਡ-1582 ਨੇ ਟੱਕਰ ਮਾਰ ਦਿੱਤੀ, ਜਿਸ ਨੂੰ ਡਰਾਈਵਰ ਵੱਲੋਂ ਪਿੱਛੇ ਕੀਤਾ ਜਾ ਰਿਹਾ ਸੀ। ਗੰਭੀਰ ਰੂਪ ਵਿਚ ਜ਼ਖਮੀ ਜਗਦੀਪ ਨੂੰ ਡਰਾਈਵਰ ਵਲੋਂ ਤੁਰੰਤ ਇਲਾਜ ਲਈ ਇਸਿਵਲ ਹਸਪਤਾਲ ਬਰਨਾਲਾ ਲਿਆਂਦਾ ਗਿਆ, ਜਿੱਥੇ ਮੁੱਢਲੇ ਚੈੱਕਅਪ ਤੋਂ ਬਾਅਦ ਡਾਕਟਰਾਂ ਵਲੋਂ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ।

ਥਾਣਾ ਰੂੜੇਕੇ ਕਲਾਂ ਦੇ ਮੁੱਖ ਅਫਸਰ ਜਗਜੀਤ ਸਿੰਘ ਘੁੰਮਣ ਅਤੇ ਜਸਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਵਿਦਿਆਰਥੀ ਦੀ ਮਾਤਾ ਗੁਰਪ੍ਰੀਤ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਜਾਂਚ ਪੜਤਾਲ ਕੀਤੀ ਤਾਂ ਸਕੂਲ ਵੈਨ ਦਾ ਡਰਾਈਵਰ ਵਿਦਿਆਰਥੀ ਦੀ ਮੌਤ ਦੀ ਖਬਰ ਸੁਣ ਕੇ ਫਰਾਰ ਹੋ ਗਿਆ। ਥਾਣਾ ਸਦਰ ਦੇ ਇੰਚਾਰਜ ਇੰਸਪੈਕਟਰ ਜਗਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਸਕੂਲ ਪਹੁੰਚ ਕੇ ਬੱਸ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ ਅਤੇ ਬੱਸ ਡਰਾਇਵਰ ਖਿਲਾਫ ਮਾਮਲਾ ਦਰਜ ਕਰਕੇ ਡਰਾਈਵਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਬੀ.ਸੀ. ਵਿੰਗ ਹਲਕਾ ਭਦੌੜ ਦੇ ਪ੍ਰਧਾਨ ਮੋਹਨ ਸਿੰਘ ਜੱਸਲ, ਪ੍ਰਧਾਨ ਪ੍ਰਗਟ ਸਿੰਘ ਸਟੂਡੀਓ ਧੂਰਕੋਟ, ਜਸਵੀਰ ਸਿੰਘ, ਵੀਰਬਲ ਸਿੰਘ, ਜਸਪ੍ਰੀਤ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *