ਕਰਜ਼ੇ ਦੇ ਬੋਝ ਹੇਠ ਦੱਬੇ ਪੂਰੇ ਪਰਿਵਾਰ ਨੇ ਪ੍ਰੇਸ਼ਾਨ ਹੋ ਕੇ ਚੱਕਿਆ ਖੌਫਨਾਕ ਕਦਮ, ਇਹ ਹੈ ਪੂਰਾ ਮਾਮਲਾ

Punjab

ਭਾਰਤ ਦੀ ਬਿਹਾਰ ਸਟੇਟ ਵਿੱਚ ਕਰਜ਼ੇ ਦੇ ਬੋਝ ਹੇਠ ਦੱਬੇ ਇੱਕ ਪਰਿਵਾਰ ਨੇ ਮੌਤ ਨੂੰ ਗਲੇ ਲਗਾ ਲਿਆ ਹੈ। ਨਵਾਦਾ ਨਗਰ ਥਾਣਾ ਖੇਤਰ ਦੇ ਨਿਊ ਏਰੀਆ ਮੁਹੱਲਾ ਨਿਵਾਸੀ ਕੇਦਾਰ ਲਾਲ ਗੁਪਤਾ ਨੇ ਬੁੱਧਵਾਰ ਦੇਰ ਰਾਤ ਆਪਣੀ ਪਤਨੀ ਅਤੇ 4 ਜੁਆਕਾਂ ਸਮੇਤ ਜ਼ਹਿਰ ਖਾ ਲਿਆ। ਪਰਿਵਾਰ ਦੇ 5 ਮੈਂਬਰਾਂ ਦੀ ਮੌਤ ਹੋ ਗਈ, ਜਦਕਿ ਇਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਿਸ ਨੂੰ ਡਾਕਟਰਾਂ ਨੇ ਪਾਵਾਪੁਰੀ ਵਿੰਸ ਲਈ ਰੈਫਰ ਕਰ ਦਿੱਤਾ, ਪਰ ਉਥੋਂ ਉਸ ਨੂੰ ਵਾਪਸ ਪਟਨਾ ਰੈਫਰ ਕਰ ਦਿੱਤਾ ਗਿਆ ਹੈ।

ਪੀੜਤ ਪਰਿਵਾਰ ਦੀ ਤਸਵੀਰ

ਮੌਤ ਹੋਣ ਵਾਲਿਆਂ ‘ਚ ਪਰਿਵਾਰ ਦੇ ਮੁਖੀ ਕੇਦਾਰ ਲਾਲ ਗੁਪਤਾ, ਪਤਨੀ ਅਨੀਤਾ ਕੁਮਾਰੀ ਅਤੇ ਤਿੰਨ ਬੱਚੇ ਪ੍ਰਿੰਸ ਕੁਮਾਰ, ਸ਼ਬਨਮ ਕੁਮਾਰੀ ਅਤੇ ਗੁਡੀਆ ਕੁਮਾਰੀ ਜਦਕਿ ਇਕ ਬੇਟੀ ਸਾਕਸ਼ੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਸ ਨੂੰ ਪਹਿਲਾਂ ਪਾਵਾਪੁਰੀ ਵਿੰਸ ਰੈਫਰ ਕੀਤਾ ਗਿਆ, ਪਰ ਫਿਰ ਨਵਾਦਾ ਜ਼ਿਲ੍ਹਾ ਹਸਪਤਾਲ ਭੇਜ ਦਿੱਤਾ ਗਿਆ। ਉੱਥੇ ਵੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਸਾਕਸ਼ੀ ਨੂੰ ਹੁਣ ਪਟਨਾ ਰੈਫਰ ਕਰ ਦਿੱਤਾ ਗਿਆ ਹੈ।

ਕੇਦਾਰ ਲਾਲ ਗੁਪਤਾ ਸ਼ਹਿਰ ਦੇ ਵਿਜੇ ਬਾਜ਼ਾਰ ‘ਚ ਫਲਾਂ ਦੀ ਦੁਕਾਨ ਚਲਾਉਂਦਾ ਸੀ ਅਤੇ ਉਸ ‘ਤੇ ਕਾਫੀ ਕਰਜ਼ਾ ਸੀ। ਕਰਜ਼ੇ ਨੂੰ ਲੈ ਕੇ ਉਸ ਨੂੰ ਕਾਫੀ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ, ਜਿਸ ਤੋਂ ਤੰਗ ਆ ਕੇ ਸਾਰਿਆਂ ਨੇ ਸ਼ਹਿਰ ‘ਚ ਇਕ ਸਮਾਧ ‘ਤੇ ਜਾ ਕੇ ਜ਼ਹਿਰ ਖਾ ਲਿਆ। ਪਰਿਵਾਰ ਦੇ 5 ਮੈਂਬਰਾਂ ਦੀ ਮੌਕੇ ਉਤੇ ਹੀ ਮੌਤ ਹੋ ਗਈ, ਜਦੋਂ ਕਿ ਇਕ ਲੜਕੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜਿਸ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।

ਪਰਿਵਾਰ ‘ਤੇ ਸੀ 10 ਤੋਂ 12 ਲੱਖ ਰੁਪਏ ਕਰਜਾ

ਜ਼ਹਿਰ ਖਾਣ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ ‘ਤੇ ਪਹੁੰਚ ਗਈ ਸੀ। ਇਸ ਦੌਰਾਨ ਪਰਿਵਾਰ ਦੇ ਮੁਖੀ ਕੇਦਾਰ ਲਾਲ ਗੁਪਤਾ ਦੀ ਹਾਲਤ ਕੁਝ ਬਿਹਤਰ ਸੀ। ਜਦੋਂ ਪੁੱਛਿਆ ਗਿਆ ਕਿ ਉਸ ਨੇ ਜ਼ਹਿਰ ਕਿਉਂ ਖਾਧਾ? ਤਾਂ ਕੇਦਾਰ ਲਾਲ ਗੁਪਤਾ ਨੇ ਦੱਸਿਆ ਕਿ ਪਰਿਵਾਰ ਸਿਰ 10-12 ਲੱਖ ਰੁਪਏ ਦਾ ਕਰਜ਼ਾ ਸੀ, ਪਰਿਵਾਰ ਨੇ ਖੁਸ਼ੀ ਨਾਲ ਮੰਨ ਕੇ ਜ਼ਹਿਰ ਖਾ ਲਿਆ। ਇਸ ਤੋਂ ਬਾਅਦ ਕੇਦਾਰ ਲਾਲ ਗੁਪਤਾ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ।

ਬੇਟੇ ਨੇ ਜ਼ਹਿਰ ਖਾਣ ਤੋਂ ਪਹਿਲਾਂ ਵੀਡੀਓ ਬਣਾਈ

ਕੇਦਾਰ ਲਾਲ ਗੁਪਤਾ ਦੇ ਬੇਟੇ ਪ੍ਰਿੰਸ ਨੇ ਜ਼ਹਿਰ ਖਾਣ ਤੋਂ ਪਹਿਲਾਂ ਇਕ ਵੀਡੀਓ ਵੀ ਬਣਾਈ। ਇਸ ਵੀਡੀਓ ਵਿਚ ਉਹ ਕਹਿੰਦਾ ਹੈ, ਬਾਜ਼ਾਰ ਤੋਂ ਕੁਝ ਲੋਕਾਂ ਤੋਂ ਕਰਜ਼ਾ ਲਿਆ ਸੀ ਅਤੇ ਉਹ ਸਾਡੇ ਉਤੇ ਬਹੁਤ ਜ਼ਿਆਦਾ ਤਸ਼ੱਦਦ ਕਰ ਰਹੇ ਸਨ, ਅਸੀਂ ਪੈਸੇ ਵਾਪਸ ਕਰਨ ਲਈ ਕੁਝ ਸਮਾਂ ਮੰਗਿਆ, ਪਰ ਉਹ ਲੋਕ ਮੰਨਣ ਲਈ ਤਿਆਰ ਨਹੀਂ ਸਨ ਅਤੇ ਵਾਰ-ਵਾਰ ਧਮਕੀਆਂ ਦੇ ਰਹੇ ਸਨ, ਜਿਸ ਕਰਕੇ ਸਾਰਿਆਂ ਨੇ ਜ਼ਹਿਰ ਖਾ ਲਿਆ।

ਇਸ ਦੇ ਨਾਲ ਹੀ ਸਾਕਸੀ ਨੇ ਦੱਸਿਆ ਕਿ ਪਾਪਾ ਡਿਪ੍ਰੈਸ਼ਨ ਵਿਚ ਚੱਲ ਰਹੇ ਸਨ, ਉਨ੍ਹਾਂ ਨੇ ਕਰਜ਼ਾ ਲਿਆ ਸੀ, ਸਾਨੂੰ ਇਸ ਬਾਰੇ ਪਤਾ ਨਹੀਂ ਸੀ। ਤੁਸੀਂ ਕਰਜਾ ਕਿਸ ਤੋਂ ਲਿਆ ਸੀ? ਇਸ ਸਵਾਲ ਦੇ ਜਵਾਬ ‘ਚ ਸਾਕਸ਼ੀ ਨੇ ਮਨੀਸ਼ ਭਈਆ ਦਾ ਨਾਂ ਲਿਆ। ਵੈਸੇ ਪੁਲਿਸ ਦੀ ਇਸ ਮਾਮਲੇ ‘ਤੇ ਚੁੱਪ ਧਾਰੀ ਹੋਈ ਹੈ ਅਤੇ ਜਾਂਚ ਕਰਨ ਦੀ ਗੱਲ ਕਰ ਰਹੀ ਹੈ।

Leave a Reply

Your email address will not be published. Required fields are marked *