ਪੰਜਾਬ ਦੇ ਜਿਲ੍ਹਾ ਲੁਧਿਆਣਾ ਵਿਖੇ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਹੋ ਕੇ ਥਾਣਾ ਦੁੱਗਰੀ ਦੀ ਪਹਿਲੀ ਮੰਜ਼ਿਲ ਉਤੇ ਹੈੱਡ ਕਾਂਸਟੇਬਲ ਨੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਦੀ ਪਛਾਣ ਬਲਜਿੰਦਰ ਸਿੰਘ ਦੇ ਰੂਪ ਵਜੋਂ ਹੋਈ ਹੈ। ਬਲਜਿੰਦਰ ਸਿੰਘ ਦੀ ਲਾਸ਼ ਪਹਿਲੀ ਮੰਜ਼ਿਲ ਉਤੇ ਬਣੀ ਬੈਰਕ ‘ਚ ਗਰਿੱਲ ਨਾਲ ਲਟਕਦੀ ਹੋਈ ਮਿਲੀ ਹੈ। ਸੋਮਵਾਰ ਦੀ ਸਵੇਰੇ ਬਲਜਿੰਦਰ ਸਿੰਘ ਦਾ ਸਾਥੀ ਮੁਲਾਜ਼ਮ ਚਾਹ ਲੈਣ ਦੇ ਲਈ ਥਾਣੇ ਵਿਚ ਹੇਠਾਂ ਗਿਆ ਸੀ, ਜਿਵੇਂ ਹੀ ਉਸ ਨੇ ਉੱਪਰ ਜਾ ਕੇ ਦੇਖਿਆ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਸ ਨੇ ਬਲਜਿੰਦਰ ਸਿੰਘ ਦੀ ਲਾਸ਼ ਗਰਿੱਲ ਨਾਲ ਲਟਕਦੀ ਹੋਈ ਦੇਖੀ।
ਮ੍ਰਿਤਕ ਖੰਨਾ ਨੇੜਲੇ ਪਿੰਡ ਭੋਰਲਾ ਦਾ ਰਹਿਣ ਵਾਲਾ
ਇਸ ਘਟਨਾ ਦਾ ਪਤਾ ਲੱਗਦਿਆਂ ਸਾਰ ਹੀ ਖੰਨਾ ਦੇ ਪਿੰਡ ਭੋਰਲਾ ਵਾਸੀ ਥਾਣਾ ਦੁੱਗਰੀ ਦੀ ਐੱਸਐੱਚਓ ਮਧੂਬਾਲਾ ਮੌਕੇ ‘ਤੇ ਘਟਨਾ ਵਾਲੀ ਥਾਂ ਪਹੁੰਚ ਗਈ ਅਤੇ ਹੈੱਡ ਕਾਂਸਟੇਬਲ ਬਲਜਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ। ਹੈੱਡ ਕਾਂਸਟੇਬਲ ਖੰਨਾ ਨੇੜਲੇ ਪਿੰਡ ਭੋਰਲਾ ਦਾ ਰਹਿਣ ਵਾਲਾ ਸੀ। ਉਹ ਕਰੀਬ ਇੱਕ ਸਾਲ ਪਹਿਲਾਂ ਉਹ ਲੁਧਿਆਣਾ ਪੁਲਿਸ ਕਮਿਸ਼ਨਰੇਟ ਦੇ ਦੁੱਗਰੀ ਥਾਣੇ ਵਿੱਚ ਤਾਇਨਾਤ ਹੋਇਆ ਸੀ।
ਕੱਪੜੇ ਦੇ ਟੁਕੜੇ ਦਾ ਫੰਦਾ ਬਣਾਇਆ
ਬਲਜਿੰਦਰ ਸਿੰਘ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏਸੀਪੀ ਵੈਭਵ ਸਹਿਗਲ ਨੇ ਦੱਸਿਆ ਕਿ ਹੈੱਡ ਕਾਂਸਟੇਬਲ ਬਲਜਿੰਦਰ ਸਿੰਘ ਥਾਣੇ ਦੀ ਪਹਿਲੀ ਮੰਜ਼ਿਲ ਉਤੇ ਰਹਿੰਦਾ ਸੀ।
ਉਸ ਨੇ ਸਵੇਰੇ ਬੈਰਕ ਦੀ ਗਰਿੱਲ ਦੇ ਨਾਲ ਕੱਪੜੇ ਦੇ ਟੁਕੜੇ ਦੀ ਵਰਤੋਂ ਕਰ ਕੇ ਖੁਦਕੁਸ਼ੀ ਕਰ ਲਈ। ਸਵੇਰੇ 9:45 ਵਜੇ ਸਭ ਤੋਂ ਪਹਿਲਾਂ ਇੱਕ ਸਾਥੀ ਸਿਪਾਹੀ ਨੇ ਉਸ ਨੂੰ ਲਟਕਦੇ ਦੇਖਿਆ ਅਤੇ ਅਲਾਰਮ ਵੱਜਿਆ। ਪਰਿਵਾਰ ਲੁਧਿਆਣਾ ਪਹੁੰਚ ਗਿਆ ਹੈ ਅਤੇ ਉਨ੍ਹਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਏਸੀਪੀ ਸਹਿਗਲ ਨੇ ਦੱਸਿਆ ਕਿ ਘਟਨਾ ਵਾਲੀ ਥਾਂ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ।