ਜੇਕਰ ਤੁਹਾਨੂੰ ਘਿਓ ਤੇਲ ਦੀ ਵਜ੍ਹਾ ਕਰਕੇ ਕਰਕੇ ਚਿਪਚਿਪੀ ਹੋਈ ਰਸੋਈ ਦੀ ਚਿਮਨੀ ਅਤੇ ਐਗਜ਼ਾਸਟ ਫੈਨ ਦੀ ਸਫਾਈ ਕਰਨਾ ਮੁਸ਼ਕਲ ਅਤੇ ਅਸੰਭਵ ਲੱਗਦਾ ਹੈ, ਤਾਂ ਤੁਹਾਨੂੰ ਇਹ ਲੇਖ ਜ਼ਰੂਰ ਪੜ੍ਹਨਾ ਚਾਹੀਦਾ ਹੈ। ਦਰਅਸਲ, ਅੱਜ ਅਸੀਂ ਤੁਹਾਨੂੰ ਰਸੋਈ ਦੀ ਚਿਮਨੀ ਅਤੇ ਐਗਜ਼ਾਸਟ ਫੈਨ ਦੀ ਸਫਾਈ ਨਾਲ ਜੁੜੇ ਟਿਪਸ ਦੱਸਣ ਜਾ ਰਹੇ ਹਾਂ, ਜਿਸ ਨੂੰ ਅਪਣਾ ਕੇ ਤੁਸੀਂ ਬਿਨਾਂ ਕਿਸੇ ਖਾਸ ਮਿਹਨਤ ਦੇ ਇਨ੍ਹਾਂ ਨੂੰ ਬਿਲਕੁਲ ਨਵੇਂ ਵਾਂਗ ਚਮਕਦਾਰ ਬਣਾ ਸਕਦੇ ਹੋ।
ਪਹਿਲਾਂ ਕਰੋ ਤਿਆਰੀ:- ਐਗਜ਼ਾਸਟ ਫੈਨ ਨੂੰ ਸਹੀ ਢੰਗ ਨਾਲ ਸਾਫ ਕਰਨਾ ਇੱਕ ਕਲਾ ਹੈ। ਇਸ ਲਈ, ਤੁਹਾਨੂੰ ਇਸ ਦੀ ਸਫਾਈ ਕਰਦੇ ਸਮੇਂ ਮਾਸਕ ਅਤੇ ਦਸਤਾਨੇ ਪਹਿਨਣੇ ਚਾਹੀਦੇ ਹਨ। ਐਗਜ਼ੌਸਟ ਫੈਨ ਨੂੰ ਬੰਦ ਕਰੋ ਅਤੇ ਸਾਰੇ ਪਲੱਗ ਜਾਂ ਤਾਰਾਂ ਨੂੰ ਡਿਸਕਨੈਕਟ ਕਰੋ ਜੋ ਪੱਖੇ ਨਾਲ ਜੁੜੇ ਹੋਏ ਹਨ ਤਾਂ ਜੋ ਸਫਾਈ ਦੇ ਦੌਰਾਨ ਬਿਜਲੀ ਦੇ ਕਰੰਟ ਦਾ ਕੋਈ ਖਤਰਾ ਨਾ ਹੋਵੇ।
ਜਾਲੀ ਤੋਂ ਸ਼ੁਰੂ ਕਰੋ:- ਐਗਜ਼ਾਸਟ ਫੈਨ ਨੂੰ ਸਾਫ਼ ਕਰਨ ਲਈ, ਸਭ ਤੋਂ ਪਹਿਲਾਂ ਜਾਲੀ ਵਿਚ ਇਕੱਠੇ ਹੋਏ ਤੇਲ ਅਤੇ ਗੰਦਗੀ ਨੂੰ ਸਾਫ਼ ਕਰੋ। ਸਭ ਤੋਂ ਪਹਿਲਾਂ ਜਾਲੀ ਨੂੰ ਖੋਲ੍ਹ ਕੇ ਚੰਗੀ ਤਰ੍ਹਾਂ ਸਾਫ਼ ਕਰੋ।
ਨਿੰਬੂ, ਸਿਰਕਾ ਅਤੇ ਬੇਕਿੰਗ ਸੋਡਾ:- ਐਗਜ਼ਾਸਟ ਫੈਨ ਦੀ ਚੰਗੀ ਤਰ੍ਹਾਂ ਸਫ਼ਾਈ ਕਰਨ ਲਈ ਪਹਿਲਾਂ ਗਰਮ ਪਾਣੀ ਅਤੇ ਡਿਟਰਜੈਂਟ ਦਾ ਮਿਸ਼ਰਣ ਤਿਆਰ ਕਰੋ। ਅਜਿਹਾ ਕਰਨ ਲਈ ਤੁਸੀਂ ਜਾਲੀ ਨੂੰ ਉਤਾਰੇ ਬਿਨਾਂ ਪਿਛਲੇ ਪਾਸੇ ਤੋਂ ਪੱਖੇ ਦੇ ਬਲੇਡਾਂ ਨੂੰ ਨਿੰਬੂ ਜਾਂ ਚਿੱਟੇ ਸਿਰਕੇ ਅਤੇ ਬੇਕਿੰਗ ਸੋਡਾ ਵਰਗੇ ਪਦਾਰਥਾਂ ਦੀ ਵਰਤੋਂ ਕਰਦੇ ਹੋਏ, ਸਾਫ਼ ਕਰ ਸਕਦੇ ਹੋ। ਇਸ ਦੇ ਲਈ, ਤੁਸੀਂ ਸਭ ਤੋਂ ਪਹਿਲਾਂ ਕਿਸੇ ਕੱਪੜੇ ਜਾਂ ਸਕ੍ਰਬਰ ‘ਤੇ ਡਿਟਰਜੈਂਟ ਅਤੇ ਪਾਣੀ ਦਾ ਮਿਸ਼ਰਣ ਲਗਾਓ ਅਤੇ ਫਿਰ ਬਲੇਡਾਂ ਨੂੰ ਸਾਫ਼ ਕਰੋ।
ਅਮੋਨੀਆ:- ਇਸਦੇ ਲਈ ਇੱਕ ਕੱਪ ਗਰਮ ਉਬਲਦੇ ਪਾਣੀ ਵਿੱਚ ਅੱਧਾ ਕੱਪ ਅਮੋਨੀਆ ਮਿਲਾਓ ਅਤੇ ਇਸ ਦੇ ਮਿਸ਼ਰਣ ਵਿੱਚ ਬਲੇਡਾਂ ਨੂੰ ਡੁਬੋ ਦਿਓ। ਜਾਲੀ ਅਤੇ ਬਲੇਡ ਨੂੰ ਘੱਟੋ-ਘੱਟ ਇੱਕ ਘੰਟੇ ਲਈ ਮਿਸ਼ਰਣ ਵਿੱਚ ਡੁਬੇ ਰਹਿਣ ਦਿਓ ਇਸ ਤਰ੍ਹਾਂ ਸਾਰੀ ਗੰਦਗੀ ਨਿਕਲ ਕੇ ਬਾਹਰ ਆ ਜਾਵੇਗੀ। ਹੁਣ ਜਾਲੀ ਨੂੰ ਸਕਰਬਰ ਨਾਲ ਰਗੜ ਕੇ ਸਾਫ਼ ਕਰੋ ਅਤੇ ਫਿਰ ਸਾਫ਼ ਪਾਣੀ ਨਾਲ ਧੋ ਲਓ।
ਨਿੰਬੂ ਅਤੇ ਨਮਕ:- ਰਸੋਈ ਦੇ ਗੰਦੇ ਪੱਖੇ ਨੂੰ ਸਾਫ਼ ਕਰਨ ਲਈ ਨਿੰਬੂ ਅਤੇ ਨਮਕ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਇਸ ਦੇ ਲਈ ਇੱਕ ਕਟੋਰੀ ਵਿੱਚ ਅੱਧਾ ਚਮਚ ਨਮਕ ਅਤੇ 1 ਨਿੰਬੂ ਦਾ ਰਸ ਮਿਲਾਓ। ਹੁਣ ਇਸ ਨੂੰ ਗਰਮ ਪਾਣੀ ਵਿਚ ਮਿਲਾਓ ਅਤੇ ਇਸ ਨਾਲ ਬਲੇਡ ਨੂੰ ਸਾਫ ਕਰ ਲਓ।
ਈਨੋ ਅਤੇ ਨਿੰਬੂ:- ਰਸੋਈ ਦੇ ਪੱਖੇ ਨੂੰ ਸਾਫ਼ ਕਰਨ ਲਈ ਤੁਸੀਂ ਈਨੋ ਅਤੇ ਨਿੰਬੂ ਦੀ ਵਰਤੋਂ ਕਰ ਸਕਦੇ ਹੋ। ਸਭ ਤੋਂ ਪਹਿਲਾਂ ਇੱਕ ਕਟੋਰੀ ਗਰਮ ਪਾਣੀ ਵਿੱਚ ਈਨੋ ਅਤੇ 1 ਚਮਚ ਨਿੰਬੂ ਦਾ ਰਸ ਮਿਲਾਓ। ਇਸ ਪੇਸਟ ਨੂੰ ਕੁਝ ਦੇਰ ਲਈ ਫੈਨ ‘ਤੇ ਰਗੜੋ। ਫਿਰ ਤੁਸੀਂ ਇਸ ਨੂੰ ਸਾਫ਼ ਕੱਪੜੇ ਨਾਲ ਪੂੰਝ ਦਿਓ ਕੁਝ ਹੀ ਮਿੰਟਾਂ ‘ਚ ਤੁਹਾਡਾ ਪੱਖਾ ਚਮਕ ਜਾਵੇਗਾ।
ਕਾਸਟਿਕ ਸੋਡਾ:- ਕਾਸਟਿਕ ਸੋਡਾ ਸਫਾਈ ਲਈ ਵੀ ਬਹੁਤ ਵਧੀਆ ਮੰਨਿਆ ਜਾਂਦਾ ਹੈ। ਇਹ ਨਾਲੀ ਦੀ ਸਫਾਈ ਲਈ ਵੀ ਵਰਤਿਆ ਜਾਂਦਾ ਹੈ। ਰਸੋਈ ਦੀ ਚਿਮਨੀ ਤੋਂ ਲੈ ਕੇ ਬਾਥਰੂਮ ਦੀਆਂ ਟਾਈਲਾਂ ਤੱਕ, ਕਾਸਟਿਕ ਸੋਡਾ ਇਕ ਦਮ ਚਮਕਦਾਰ ਬਣਾ ਦਿੰਦਾ ਹੈ। ਹਾਲਾਂਕਿ, ਇਸਦੀ ਵਰਤੋਂ ਕਰਦੇ ਸਮੇਂ ਤੁਹਾਨੂੰ ਬਹੁਤ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਇਸ ਦੇ ਸੰਪਰਕ ‘ਚ ਆਉਣ ਤੇ ਇਹ ਚਮੜੀ ਅਤੇ ਅੱਖਾਂ ਲਈ ਨੁਕਸਾਨਦੇਹ ਸਾਬਤ ਹੋ ਸਕਦਾ ਹੈ। ਅਜਿਹੇ ‘ਚ ਜਦੋਂ ਵੀ ਤੁਸੀਂ ਪਾਣੀ ਅਤੇ ਕਾਸਟਿਕ ਸੋਡਾ ਦਾ ਮਿਸ਼ਰਣ ਬਣਾਉਂਦੇ ਹੋ ਤਾਂ ਹਮੇਸ਼ਾ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਪਾਣੀ ਵਿਚ ਕਾਸਟਿਕ ਸੋਡਾ ਪਾਇਆ ਜਾਵੇ।