ਅੱਜ-ਕੱਲ੍ਹ ਲੋਕ ਆਪਣੇ ਮੋਬਾਈਲ ਫੋਨ ਤੋਂ ਬਿਨਾਂ ਕੁਝ ਸਮੇਂ ਲਈ ਵੀ ਨਹੀਂ ਰਹਿ ਸਕਦੇ। ਲੋਕ ਆਪਣੇ ਫੋਨ ਦਾ ਬਹੁਤ ਧਿਆਨ ਰੱਖਦੇ ਹਨ। ਇਸ ਦੇ ਨਾਲ ਹੀ ਫੋਨ ਵਧੀਆ ਦਿਖਾਈ ਦੇਵੇ ਮੋਬਾਈਲ ਦਾ ਕਵਰ ਵੀ ਖ੍ਰੀਦਦੇ ਹਨ। ਜ਼ਿਆਦਾਤਰ ਲੋਕ ਪਾਰਦਰਸ਼ੀ ਫੋਨ ਕਵਰ ਖਰੀਦਣਾ ਪਸੰਦ ਕਰਦੇ ਹਨ। ਪਰ ਇਸ ਵਿੱਚ ਸਮੱਸਿਆ ਇਹ ਆਉਂਦੀ ਹੈ ਕਿ ਕੁਝ ਦਿਨਾਂ ਬਾਅਦ ਫੋਨ ਦਾ ਕਵਰ ਪੀਲਾ ਹੋ ਜਾਂਦਾ ਹੈ ਅਤੇ ਗੰਦਾ ਦਿਖਾਈ ਦੇਣ ਲੱਗਦਾ ਹੈ।
ਅਜਿਹੇ ਵਿਚ ਜੇਕਰ ਫੋਨ ‘ਤੇ ਕਵਰ ਲਗਾਇਆ ਜਾਵੇ ਤਾਂ ਫੋਨ ਦੀ ਲੁੱਕ ਵੀ ਖਰਾਬ ਹੋ ਜਾਂਦੀ ਹੈ। ਅਜਿਹੇ ‘ਚ ਤੁਹਾਡੇ ਲਈ ਇਹ ਜਾਨਣਾ ਜ਼ਰੂਰੀ ਹੈ ਕਿ ਫੋਨ ਦੇ ਕਵਰ ਨੂੰ ਕਿਵੇਂ ਸਾਫ ਕਰਨਾ ਹੈ। ਆਓ ਜਾਣਦੇ ਹਾਂ ਫੋਨ ਦੇ ਕਵਰ ਨੂੰ ਕਿਵੇਂ ਸਾਫ ਕਰਨਾ ਹੈ।
ਫੋਨ ਦੇ ਪਿਛਲੇ ਕਵਰ ਨੂੰ ਸਾਫ ਕਰਨ ਦੇ ਘਰੇਲੂ ਉਪਾਅ
ਜੇਕਰ ਤੁਹਾਡੇ ਫੋਨ ਦਾ ਪਿਛਲਾ ਕਵਰ ਗੰਦਾ ਹੋ ਗਿਆ ਹੈ, ਤਾਂ ਤੁਸੀਂ ਇਸਨੂੰ ਆਸਾਨੀ ਨਾਲ ਸਾਫ ਕਰ ਸਕਦੇ ਹੋ ਅਤੇ ਇਸਨੂੰ ਦੁਬਾਰਾ ਨਵੇਂ ਵਰਗਾ ਬਣਾ ਸਕਦੇ ਹੋ। ਮੋਬਾਈਲ ਦੇ ਕਵਰ ਨੂੰ ਸਾਫ਼ ਕਰਨ ਲਈ ਤੁਹਾਨੂੰ ਟੂਥ ਬੁਰਸ਼ ਅਤੇ ਡਿਟਰਜੈਂਟ ਦੀ ਲੋੜ ਪਵੇਗੀ।
ਮੋਬਾਈਲ ਕਵਰ ਨੂੰ ਸਾਫ਼ ਕਰਨ ਲਈ ਸਭ ਤੋਂ ਪਹਿਲਾਂ ਮੋਬਾਈਲ ਦੇ ਕਵਰ ਨੂੰ ਕਿਸੇ ਬਰਤਨ ਵਿੱਚ ਪਾਣੀ ਵਿੱਚ ਭਿਓ ਦਿਓ। ਇਸ ਤੋਂ ਬਾਅਦ ਉਸ ਪਾਣੀ ਵਿਚ ਥੋੜ੍ਹਾ ਜਿਹਾ ਡਿਟਰਜੈਂਟ ਨੂੰ ਘੋਲ ਦਿਓ। ਫਿਰ ਮੋਬਾਈਲ ਦੇ ਪਿਛਲੇ ਕਵਰ ਨੂੰ ਟੂਥਬੁਰਸ਼ ਨਾਲ ਸਾਫ਼ ਕਰੋ। ਸਾਫ਼ ਕਰਨ ਤੋਂ ਬਾਅਦ ਕਬਰ ਨੂੰ 15 ਮਿੰਟ ਲਈ ਉਸੇ ਪਾਣੀ ਵਿੱਚ ਛੱਡ ਦਿਓ। ਹੁਣ ਇਸ ਪ੍ਰਕਿਰਿਆ ਨੂੰ ਦੁਹਰਾਉਣਾ ਹੋਵੇਗਾ। ਵਾਰ-ਵਾਰ ਰਗੜਨ ਨਾਲ ਤੁਹਾਡਾ ਮੋਬਾਈਲ ਕਵਰ ਸਾਫ਼ ਹੋ ਜਾਵੇਗਾ।
ਟੂਥਪੇਸਟ ਦੀ ਮਦਦ ਨਾਲ ਕਵਰ ਨੂੰ ਸਾਫ਼ ਕਰੋ
ਇਥੇ ਦੱਸਣਯੋਗ ਹੈ ਕਿ ਟੂਥਪੇਸਟ ਦੀ ਮਦਦ ਨਾਲ ਵੀ ਮੋਬਾਈਲ ਦੇ ਪਿਛਲੇ ਕਵਰ ਨੂੰ ਵੀ ਸਾਫ਼ ਕੀਤਾ ਜਾ ਸਕਦਾ ਹੈ। ਅਜਿਹਾ ਕਰਨ ਨਾਲ ਤੁਹਾਡੇ ਮੋਬਾਈਲ ਦਾ ਕਵਰ ਚਮਕਣ ਲੱਗੇਗਾ। ਮੋਬਾਈਲ ਦੇ ਪਿਛਲੇ ਕਵਰ ਨੂੰ ਸਾਫ਼ ਕਰਨ ਲਈ ਸਭ ਤੋਂ ਪਹਿਲਾਂ ਇੱਕ ਬਰਤਨ ਵਿੱਚ ਸਾਫ਼ ਪਾਣੀ ਲਓ ਅਤੇ ਉਸ ਵਿੱਚ ਮੋਬਾਈਲ ਦਾ ਕਵਰ ਰੱਖੋ। ਇਸ ਤੋਂ ਬਾਅਦ ਮੋਬਾਈਲ ਦੇ ਕਵਰ ਉੱਤੇ ਟੂਥਪੇਸਟ ਲਗਾਓ। ਹੁਣ ਟੂਥਬੁਰਸ਼ ਦੀ ਮਦਦ ਨਾਲ ਮੋਬਾਈਲ ਦੇ ਪਿਛਲੇ ਕਵਰ ਨੂੰ ਸਾਫ਼ ਕਰੋ।
ਕਵਰ ਨੂੰ ਉਦੋਂ ਤੱਕ ਸਾਫ਼ ਕਰਦੇ ਰਹੋ ਜਦੋਂ ਤੱਕ ਪੀਲੇ ਧੱਬੇ ਦੂਰ ਨਹੀਂ ਹੋ ਜਾਂਦੇ ਪਰ ਜੇਕਰ ਤੁਹਾਡੇ ਮੋਬਾਈਲ ਦਾ ਕਵਰ ਆਕਸੀਡਾਈਜ਼ ਹੋ ਗਿਆ ਹੈ ਤਾਂ ਇਨ੍ਹਾਂ ਉਪਾਵਾਂ ਨਾਲ ਮੋਬਾਈਲ ਦੇ ਬੈਕ ਕਵਰ ਦਾ ਪੀਲਾਪਨ ਦੂਰ ਨਹੀਂ ਹੋਵੇਗਾ। ਇਸ ਦੇ ਲਈ ਇੱਕ ਅਜਿਹੇ ਕੈਮੀਕਲ ਦੀ ਲੋੜ ਹੋਵੇਗੀ ਜੋ ਮੋਬਾਈਲ ਦੇ ਬੈਕ ਕਵਰ ਨਾਲੋਂ ਵੀ ਮਹਿੰਗਾ ਹੈ। ਅਜਿਹੇ ‘ਚ ਜ਼ਿਆਦਾਤਰ ਲੋਕ ਨਵਾਂ ਕਵਰ ਹੀ ਖਰੀਦਣਾ ਪਸੰਦ ਕਰਨਗੇ।