ਬੇਕਾਬੂ ਕੈਂਟਰ ਦੁਕਾਨਾਂ ਵਿਚ ਜਾ ਵੜਿਆ, ਵਾਲ-ਵਾਲ ਬਚੇ ਲੋਕ, 4 ਵਾਹਨ ਨੁਕਸਾਨੇ, ਡਰਾਈਵਰ ਦੀ ਇਸ ਗਲਤੀ ਨਾਲ ਹੋਇਆ ਹਾਦਸਾ

Punjab

ਪੰਜਾਬ ਦੇ ਜਲੰਧਰ ਤੋਂ ਲੁਧਿਆਣਾ ਹਾਈਵੇ ਉਤੇ ਫਗਵਾੜਾ ਨੇੜੇ ਚਾਚੋਕੀ ਵਿਖੇ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਇਥੇ ਇੱਕ ਬੇਕਾਬੂ ਕੈਂਟਰ ਹਾਈਵੇਅ ਤੋਂ ਨਿਕਲ ਕੇ ਸਰਵਿਸ ਲੇਨ ਪਾਰ ਕਰਦੇ ਹੋਏ ਦੁਕਾਨਾਂ ਵਿੱਚ ਜਾ ਵੜਿਆ। ਸ਼ੁਕਰ ਹੈ ਕਿ ਕੋਈ ਵੀ ਇਸ ਦੀ ਲਪੇਟ ਦੇ ਵਿਚ ਨਹੀਂ ਆਇਆ, ਲੋਕ ਵਾਲ-ਵਾਲ ਬਚ ਗਏ। ਕੈਂਟਰ ਦੀ ਟੱਕਰ ਨਾਲ ਦੁਕਾਨਾਂ ਦੇ ਬਾਹਰ ਖੜ੍ਹੇ ਚਾਰ ਵਾਹਨ ਨੁਕਸਾਨੇ ਗਏ ਹਨ। ਕੈਂਟਰ ਨੇ ਦੁਕਾਨਾਂ ਦੇ ਬਾਹਰ ਖੜ੍ਹੇ ਵਾਹਨਾਂ ਨੂੰ ਪੂਰੀ ਤਰ੍ਹਾਂ ਚਪੇਟ ਵਿੱਚ ਲੈ ਲਿਆ ਹੈ।

ਹਾਦਸੇ ਤੋਂ ਬਾਅਦ ਸੁੱਤਾ ਰਿਹਾ ਡਰਾਈਵਰ

ਜਦੋਂ ਕੈਂਟਰ ਹਾਈਵੇਅ ਤੋਂ ਫਿਸਲ ਕੇ ਦੁਕਾਨਾਂ ਵਿੱਚ ਜਾ ਵੜਿਆ ਅਤੇ ਉੱਥੇ ਖੜ੍ਹੇ ਵਾਹਨਾਂ ਨੂੰ ਟੱਕਰ ਮਾਰ ਦਿੱਤੀ, ਵਾਹਨ ਚਾਲਕ ਉੱਥੇ ਹੀ ਸੁੱਤਾ ਪਿਆ ਸੀ। ਲੋਕਾਂ ਨੇ ਸੋਚਿਆ ਕਿ ਸ਼ਾਇਦ ਉਸ ਨੂੰ ਸੱਟ ਲੱਗ ਗਈ ਹੈ ਜਾਂ ਅੱਧ ਵਿਚਾਲੇ ਫਸ ਗਿਆ ਹੈ ਪਰ ਜਦੋਂ ਵਿਚ ਹੀ ਬੈਠੇ ਕਿਸੇ ਹੋਰ ਵਿਅਕਤੀ ਨੇ ਉਸ ਨੂੰ ਉਠਾਇਆ ਤਾਂ ਉਹ ਸੀਟ ਤੇ ਬੈਠ ਗਿਆ।

ਹਾਲਾਂਕਿ ਪੁਲਸ ਵਾਲਿਆਂ ਦਾ ਕਹਿਣਾ ਹੈ ਕਿ ਡਰਾਈਵਰ ਨਸ਼ੇ ਵਿਚ ਨਹੀਂ ਸੀ। ਇਹ ਹਾਦਸਾ ਨੀਂਦ ਕਾਰਨ ਵਾਪਰਿਆ ਪਰ ਮੌਕੇ ਉਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਡਰਾਈਵਰ ਦਾ ਕੋਈ ਨਸਾ ਕੀਤਾ ਹੋਇਆ ਸੀ। ਉਸਨੂੰ ਕੋਈ ਹੋਸ਼ ਨਹੀਂ ਸੀ। ਨਸ਼ੇ ਕਾਰਨ ਅੱਖਾਂ ਵੀ ਚੜੀਆਂ ਹੋਈਆਂ ਸਨ ਤੇ ਪੂਰੀ ਤਰ੍ਹਾਂ ਲਾਲ ਸਨ।

ਡਰਾਈਵਰ ਨੂੰ ਮਾਮੂਲੀ ਸੱਟਾਂ ਫਗਵਾੜਾ ਹਸਪਤਾਲ ‘ਚ ਦਾਖਲ

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ ‘ਤੇ ਪਹੁੰਚ ਗਈ। ਪੁਲੀਸ ਵਲੋਂ ਡਰਾਈਵਰ ਨੂੰ ਤੁਰੰਤ ਸਿਵਲ ਹਸਪਤਾਲ ਫਗਵਾੜਾ ਪਹੁੰਚਾਇਆ ਗਿਆ। ਉਥੇ ਉਸ ਨੂੰ ਦਾਖਲ ਕਰਵਾਇਆ ਗਿਆ ਹੈ। ਲੋਕਾਂ ਨੇ ਦੱਸਿਆ ਕਿ ਡਰਾਈਵਰ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ ਪਰ ਮਾਮੂਲੀ ਸੱਟਾਂ ਹੀ ਲੱਗੀਆਂ ਹਨ।

ਨੁਕਸਾਨ ਦੀ ਭਰਪਾਈ ਕੌਣ ਕਰੇਗਾ?

ਕੈਂਟਰ ਦੇ ਕਾਰਨ ਜਿਨ੍ਹਾਂ ਲੋਕਾਂ ਦੀਆਂ ਗੱਡੀਆਂ ਦਾ ਨੁਕਸਾਨ ਹੋਇਆ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਤਾਂ ਖ੍ਰੀਦਦਾਰੀ ਕਰਨ ਲਈ ਆਏ ਸਨ ਲੇਕਿਨ ਆਪਣਾ ਨੁਕਸਾਨ ਕਰਵਾ ਬੈਠੇ। ਉਨ੍ਹਾਂ ਦਾ ਕਹਿਣਾ ਹੈ ਕਿ ਜੋ ਉਨ੍ਹਾਂ ਦੇ ਵਾਹਨਾਂ ਦਾ ਨੁਕਸਾਨ ਹੋਇਆ ਹੈ ਉਸ ਦੀ ਭਰਪਾਈ ਹੁਣ ਕੌਣ ਕਰੇਗਾ। ਇੱਕ ਕਾਰ ਜੋ ਕਿ ਲਗਭਗ ਸਾਰੀ ਨੁਕਸਾਨੀ ਗਈ ਹੈ, ਦੇ ਮਾਲਕ ਨੇ ਕਿਹਾ ਕਿ ਨਵੀਂ ਕਾਰ ਦਾ ਨੁਕਸਾਨ ਹੋ ਗਿਆ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।

Leave a Reply

Your email address will not be published. Required fields are marked *