ਪ੍ਰੇਮੀ ਨਾਲ ਮਿਲਕੇ ਪਤਨੀ ਨੇ ਪਤੀ ਨਾਲ ਕੀਤਾ ਦਰਦਨਾਕ ਕੰਮ, ਗੁਨਾਹ ਛੁਪਾਉਣ ਲਈ ਘੜੀ ਸਾਜਿਸ਼, ਇਸ ਤਰ੍ਹਾਂ ਫੜੀ ਗਈ

Punjab

ਪੰਜਾਬ ਦੇ ਜਿਲ੍ਹਾ ਸੰਗਰੂਰ ਦੇ ਸੁਨਾਮ ਊਧਮ ਸਿੰਘ ਵਾਲਾ ਦੇ ਪਿੰਡ ਬਖਸ਼ੀਵਾਲਾ ‘ਚ ਇਕ ਪਤਨੀ ਵਲੋਂ ਆਪਣੇ ਪਤੀ ਦਾ ਕਤਲ ਕਰਕੇ ਘਰ ਵਿਚ ਹੀ ਦਫਨਾਉਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਦੇ ਮੁਤਾਬਕ ਪਤਨੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਪਤੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਇਸ ਘਟਨਾ ਨੂੰ ਅੰਜਾਮ ਇੱਕ ਮਹੀਨਾ ਪਹਿਲਾਂ ਦਿੱਤਾ ਗਿਆ ਸੀ।

ਮਰਨ ਵਾਲੇ ਸ਼ਖਸ ਦੀ ਤਸਵੀਰ

ਪੁਲਿਸ ਨੇ ਜਾਂਚ ਤੋਂ ਬਾਅਦ ਸੁਨਾਮ ਦੇ ਪਿੰਡ ਬਖਸ਼ੀਵਾਲਾ ਵਿੱਚ ਵਾਪਰੀ ਇਸ ਘਟਨਾ ਦਾ ਭੇਤ ਸੁਲਝਾ ਲਿਆ ਹੈ ਅਤੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਐਸ.ਐਸ.ਪੀ ਸੁਰਿੰਦਰ ਲਾਂਬਾ ਅਤੇ ਡੀ.ਐਸ.ਪੀ ਭਰਪੂਰ ਸਿੰਘ ਨੇ ਦੱਸਿਆ ਕਿ 20 ਨਵੰਬਰ 2022 ਨੂੰ ਜਸਵੀਰ ਕੌਰ ਪਤਨੀ ਅਮਰੀਕ ਸਿੰਘ ਉਰਫ਼ ਕਾਲਾ ਪੁੱਤਰ ਮਹਿੰਦਰ ਸਿੰਘ ਵਾਸੀ ਬਖਸ਼ੀਵਾਲਾ ਨੇ ਆਪਣੇ ਪਤੀ ਅਮਰੀਕ ਸਿੰਘ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਪੁਲਿਸ ਮਾਮਲੇ ਦੀ ਜਾਂਚ ਪੜਤਾਲ ਵਿੱਚ ਜੁੱਟ ਗਈ ਸੀ।

ਪੁਲਿਸ ਵਲੋਂ ਗ੍ਰਿਫਤਾਰ ਕੀਤੀ ਪਤਨੀ ਦੀ ਤਸਵੀਰ

ਇਸੇ ਦੌਰਾਨ 25 ਨਵੰਬਰ 2022 ਨੂੰ ਮੁੱਖ ਅਫਸਰ ਇੰਸਪੈਕਟਰ ਯਾਦਵਿੰਦਰ ਸਿੰਘ ਮੁੱਖ ਅਧਿਕਾਰੀ ਨੂੰ ਗੁਪਤ ਸੂਚਨਾ ਮਿਲੀ ਕਿ ਜਸਵੀਰ ਕੌਰ ਵੱਲੋਂ ਆਪਣੇ ਪਤੀ ਅਮਰੀਕ ਸਿੰਘ ਦੇ ਲਾਪਤਾ ਹੋਣ ਸਬੰਧੀ ਦਿੱਤੀ ਗਈ ਦਰਖਾਸਤ ਝੂਠੀ ਹੈ। ਮੁਖਬਰ ਨੇ ਦੱਸਿਆ ਕਿ ਅਸਲ ਵਿਚ ਦੋਸ਼ੀ ਜਸਵੀਰ ਕੌਰ ਨੇ ਆਪਣੇ ਪ੍ਰੇਮੀ ਸੁਰਜੀਤ ਸਿੰਘ ਨਾਲ ਮਿਲ ਕੇ 27-10-2022 ਦੀ ਰਾਤ ਨੂੰ ਉਸ ਦਾ ਕਤਲ ਕਰ ਦਿੱਤਾ ਸੀ ਅਤੇ ਲਾਸ਼ ਨੂੰ ਘਰ ਵਿਚ ਹੀ ਦਫਨਾ ਦਿੱਤਾ ਹੈ।

ਜਿਸ ਦੇ ਸਬੰਧ ਵਿਚ ਜਸਵੀਰ ਕੌਰ ਅਤੇ ਸੁਰਜੀਤ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ। ਡੀ.ਐਸ.ਪੀ ਭਰਪੂਰ ਸਿੰਘ ਅਤੇ ਇੰਸਪੈਕਟਰ ਦੀਪਿੰਦਰਪਾਲ ਸਿੰਘ, ਇੰਚਾਰਜ ਸੀ.ਆਈ.ਏ.ਸੰਗਰੂਰ ਨੇ ਇਸ ਮਾਮਲੇ ਦੇ ਦੋਸ਼ੀ ਜਸਵੀਰ ਕੌਰ ਅਤੇ ਸੁਰਜੀਤ ਸਿੰਘ ਨੂੰ 26 ਨਵੰਬਰ 2022 ਨੂੰ ਪੁੱਛਗਿੱਛ ਲਈ ਗ੍ਰਿਫ਼ਤਾਰ ਕਰ ਲਿਆ ਸੀ।

ਪੁੱਛਗਿੱਛ ਦੌਰਾਨ ਉਨ੍ਹਾਂ ਨੇ ਮੰਨਿਆ ਕਿ 27 ਅਕਤੂਬਰ 2022 ਦੀ ਸ਼ਾਮ ਨੂੰ ਦੋਵਾਂ ਨੇ ਮਿਲ ਕੇ ਅਣਪਛਾਤੇ ਵਿਅਕਤੀ ਤੋਂ ਨੀਂਦ ਦੀਆਂ ਗੋਲੀਆਂ ਲੈ ਕੇ ਅਮਰੀਕ ਸਿੰਘ ਨੂੰ ਬੇਹੋਸ਼ ਕਰਨ ਲਈ ਚਿਕਨ ਵਿੱਚ ਮਿਲਾ ਕੇ ਖੁਆ ਦਿੱਤੀਆਂ। ਇਸ ਤੋਂ ਬਾਅਦ ਜਸਵੀਰ ਕੌਰ ਨੇ ਆਪਣੇ ਪ੍ਰੇਮੀ ਸੁਰਜੀਤ ਸਿੰਘ ਨਾਲ ਮਿਲ ਕੇ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਲਾਸ਼ ਨੂੰ ਘਰ ਵਿੱਚ ਪਹਿਲਾਂ ਤੋਂ ਹੀ ਪੁੱਟੇ ਗਏ ਲੈਟਰੀਨ ਦੇ ਟੋਏ (ਲਗਭਗ 25 ਫੁੱਟ ਡੂੰਘੇ) ਵਿੱਚ ਦੱਬ ਦਿੱਤਾ। ਦੋਸ਼ੀਆਂ ਦੀ ਪਛਾਣ ਕਰ ਲਈ ਗਈ ਹੈ ਪਰ ਡਿਊਟੀ ਮੈਜਿਸਟਰੇਟ ਦੀ ਹਾਜ਼ਰੀ ਵਿੱਚ ਲਾਸ਼ ਨੂੰ ਟੋਏ ਵਿੱਚੋਂ ਬਾਹਰ ਕੱਢਣ ਦੀ ਕਾਰਵਾਈ ਜਾਰੀ ਹੈ।

Leave a Reply

Your email address will not be published. Required fields are marked *