ਲਵ ਮੈਰਿਜ ਦਾ ਖੌਫਨਾਕ ਅੰਤ, ਪਹਿਲਾਂ ਪਤੀ ਨੇ ਪਤਨੀ ਨਾਲ ਕੀਤਾ ਦਿਲਦਿਹਲਾਊ ਕੰਮ ਫਿਰ ਖੁਦ ਚੱਕਿਆ ਖੌਫਨਾਕ ਕਦਮ

Punjab

ਪੰਜਾਬ ਦੇ ਜਿਲ੍ਹਾ ਜਲੰਧਰ ਵਿਚ ਪਤੀ ਨੇ ਪਤਨੀ ਦਾ ਕਤਲ ਕਰਨ ਤੋਂ ਬਾਅਦ ਖੁਦਕੁਸ਼ੀ ਕਰ ਲਈ। ਪਤੀ ਨੇ ਪਹਿਲਾਂ ਪਤਨੀ ਦੀ ਕੁੱਟਮਾਰ ਕੀਤੀ ਅਤੇ ਫਿਰ ਮੂੰਹ ਦਬਾ ਕੇ ਉਸ ਦਾ ਕਤਲ ਕਰ ਦਿੱਤਾ। ਕਤਲ ਕਰਨ ਤੋਂ ਬਾਅਦ ਉਸ ਨੇ ਖੁਦ ਫਾਹਾ ਲੈ ਲਿਆ। ਦੋਵਾਂ ਦਾ 6 ਸਾਲ ਪਹਿਲਾਂ ਪ੍ਰੇਮ ਵਿਆਹ ਹੋਇਆ ਸੀ ਅਤੇ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ। ਇਹ ਘਟਨਾ ਜਲੰਧਰ ਦੇ ਥਾਣਾ ਮਕਸੂਦਾਂ ਅਧੀਨ ਪੈਂਦੇ ਹਰਗੋਵਿੰਦ ਨਗਰ ਦੀ ਹੈ।

ਸੂਚਨਾ ਮਿਲਦੇ ਹੀ ਐੱਸਐੱਚਓ ਮਨਜੀਤ ਸਿੰਘ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ। ਦੋਵਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ। ਪੁਲਸ ਮੁਤਾਬਕ ਪਤੀ ਆਪਣੀ ਜਾਨ ਪਤਨੀ ਦੇ ਚਰਿੱਤਰ ਤੇ ਸ਼ੱਕ ਕਰਦਾ ਸੀ। ਇਸ ਕਾਰਨ ਉਸ ਨੇ ਇਹ ਖੌਫਨਾਕ ਕਦਮ ਚੁੱਕਿਆ। ਮ੍ਰਿਤਕ ਲੜਕੀ ਦੀ ਪਛਾਣ ਪੂਜਾ ਅਤੇ ਪਤੀ ਹਰਿੰਦਰ ਯਾਦਵ ਦੇ ਰੂਪ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਜੋੜੇ ਦਾ ਰਿਸ਼ਤੇਦਾਰ ਮੰਗਲਵਾਰ ਦੁਪਹਿਰ ਘਰ ਆਇਆ ਸੀ। ਇਸ ਤੋਂ ਬਾਅਦ ਉਸ ਨੇ ਦਰਵਾਜ਼ਾ ਖੜਕਾਇਆ ਪਰ ਅੰਦਰੋਂ ਕੋਈ ਹੁੰਗਾਰਾ ਨਾ ਆਉਣ ਤੇ ਜਦੋਂ ਉਸ ਨੇ ਰੌਸ਼ਨਦਾਨ ਰਾਹੀਂ ਅੰਦਰ ਝਾਤੀ ਮਾਰੀ ਤਾਂ ਅੰਦਰ ਦਾ ਨਜ਼ਾਰਾ ਦੇਖ ਕੇ ਹੈਰਾਨ ਰਹਿ ਗਿਆ। ਇਸ ਤੋਂ ਬਾਅਦ ਉਸ ਨੇ ਪੁਲਸ ਨੂੰ ਸੂਚਨਾ ਦਿੱਤੀ।

ਡੀਐਸਪੀ ਸੁਰਿੰਦਰ ਧੋਗੜੀ ਅਨੁਸਾਰ ਦੋਵੇਂ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਦੀ ਕਰੀਬ ਛੇ ਸਾਲ ਪਹਿਲਾਂ ਲਵ ਮੈਰਿਜ ਹੋਈ ਸੀ। ਨੌਜਵਾਨ ਦੀ ਪਛਾਣ ਹਰਿੰਦਰ ਯਾਦਵ ਪੁੱਤਰ ਰਾਜ ਕਿਸ਼ੋਰ ਯਾਦਵ ਵਾਸੀ ਕਸਾਰਾ ਇੰਦਰਾ, ਇੰਦਰਾ ਮੌਊ ਨਾਥ ਭੰਜਨ, ਮੌਊ (ਉੱਤਰ ਪ੍ਰਦੇਸ਼) ਵਜੋਂ ਹੋਈ ਹੈ।ਹਰਿੰਦਰ ਯਾਦਵ ਜਲੰਧਰ ਵਿਚ ਫੈਕਟਰੀ ਵਿਚ ਕੰਮ ਕਰਦਾ ਸੀ ਅਤੇ ਉਸ ਦਾ ਪੂਜਾ ਨਾਂ ਦੀ ਲੜਕੀ ਨਾਲ ਛੇ ਸਾਲ ਪਹਿਲਾਂ ਪ੍ਰੇਮ ਵਿਆਹ ਹੋਇਆ ਸੀ। ਪੂਜਾ ਦੀ ਲਾਸ਼ ਬੈੱਡ ‘ਤੇ ਪਈ ਸੀ ਪਰ ਹਰਿੰਦਰ ਦੀ ਲਾਸ਼ ਲਟਕ ਰਹੀ ਸੀ। ਪੂਜਾ ਦੀ ਬਾਂਹ ‘ਤੇ ਜ਼ਖਮ ਸਨ ਅਤੇ ਉਸ ਦੀ ਜੀਭ ਉਸ ਦੇ ਮੂੰਹ ਤੋਂ ਥੋੜ੍ਹੀ ਜਿਹੀ ਬਾਹਰ ਨਿਕਲ ਰਹੀ ਸੀ। ਇਸ ਤੋਂ ਸਪੱਸ਼ਟ ਹੈ ਕਿ ਉਸ ਨਾਲ ਕੁੱਟਮਾਰ ਕੀਤੀ ਗਈ ਸੀ ਅਤੇ ਬਾਅਦ ਵਿਚ ਉਸ ਦੇ ਸਾਹ ਨੂੰ ਰੋਕ ਦਿੱਤਾ ਗਿਆ ਸੀ।

Leave a Reply

Your email address will not be published. Required fields are marked *