ਗ੍ਰੇਟਰ ਨੋਇਡਾ ਵਿਚ ਪਾਇਲ ਭਾਟੀ ਨੇ ਆਪਣੇ ਬੁਆਏਫ੍ਰੈਂਡ ਅਜੈ ਨਾਲ ਮਿਲ ਕੇ ਹੇਮਾ ਚੌਧਰੀ ਦਾ ਕਤਲ ਕਰ ਦਿੱਤਾ ਸੀ। ਜਿਸ ਤੋਂ ਬਾਅਦ ਪਾਇਲ ਨੇ ਹੇਮਾ ਦੀ ਲਾਸ਼ ਨੂੰ ਆਪਣੇ ਹੀ ਕੱਪੜੇ ਪਾ ਕੇ ਆਪਣੀ ਮੌਤ ਦਾ ਫਰਜ਼ੀਵਾੜਾ ਨਾਟਕ ਬਣਾਇਆ। ਹੇਮਾ ਨਾਂ ਦੀ ਲੜਕੀ ਦੇ ਲਾਪਤਾ ਹੋਣ ਦਾ ਮਾਮਲਾ ਦਰਜ ਕੀਤਾ ਗਿਆ ਸੀ ਪਰ ਜਾਂਚ ਦੌਰਾਨ ਪਤਾ ਲੱਗਾ ਕਿ ਉਸ ਦਾ ਕਤਲ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਕਾਤਲ ਪਾਇਲ ਭਾਟੀ ਅਤੇ ਅਜੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੋਵੇਂ ਰਿਲੇਸ਼ਨਸ਼ਿਪ ‘ਚ ਹਨ। ਪੁਲਿਸ ਨੇ ਦੱਸਿਆ ਕਿ ਪਾਇਲ ਨੇ ਇੱਕ ਸੀਰੀਅਲ ਅਤੇ ਕੁਝ ਕ੍ਰਾਈਮ ਡਾਕੂਮੈਂਟਰੀ ਦੇਖਣ ਤੋਂ ਬਾਅਦ ਇਹ ਯੋਜਨਾ ਬਣਾਈ। ਘਟਨਾ ਤੋਂ ਬਾਅਦ ਪਾਇਲ ਅਤੇ ਅਜੇ ਨੇ ਆਰੀਆ ਸਮਾਜ ‘ਚ ਵਿਆਹ ਵੀ ਕਰਵਾ ਲਿਆ ਸੀ।
ਜਾਣਕਾਰੀ ਮੁਤਾਬਕ ਗ੍ਰੇਟਰ ਨੋਇਡਾ ਦੇ ਦਾਦਰੀ ਦੇ ਪਿੰਡ ਬਧਪੁਰਾ ਦੀ ਰਹਿਣ ਵਾਲੀ ਪਾਇਲ ਭਾਟੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਜਿਨੇ ਕੱਦ ਕਾਠ ਦੀ ਦਿਖਣ ਵਾਲੀ ਗ੍ਰੇਟਰ ਨੋਇਡਾ ਵੈਸਟ ਦੀ ਹੇਮਾ ਚੌਧਰੀ ਨੂੰ ਘਰ ਬੁਲਾ ਕੇ ਕਤਲ ਕਰ ਦਿੱਤਾ। ਕਤਲ ਤੋਂ ਬਾਅਦ ਹੇਮਾ ਦੇ ਚਿਹਰੇ ‘ਤੇ ਗਰਮ ਤੇਲ ਪਾ ਕੇ ਪਛਾਣ ਮਿਟਾਉਣ ਦੀ ਕੋਸ਼ਿਸ਼ ਕੀਤੀ। ਹੇਮਾ ਦੇ ਹੱਥ ਦੀ ਨਾੜ ਕੱਟ ਕੇ ਆਪਣੇ ਕੱਪੜੇ ਪਾ ਦਿੱਤੇ। ਲਾਸ਼ ਦੇ ਕੋਲ ਪਾਇਲ ਦੇ ਨਾਂ ਦਾ ਸੁਸਾਈਡ ਨੋਟ ਵੀ ਰੱਖਿਆ। ਰਿਸ਼ਤੇਦਾਰਾਂ ਨੇ ਹੇਮਾ ਦੀ ਲਾਸ਼ ਨੂੰ ਪਾਇਲ ਸਮਝ ਕੇ ਸਸਕਾਰ ਵੀ ਕਰ ਦਿੱਤਾ। ਪਾਇਲ ਦੀ ਤੇਰ੍ਹਵੀਂ ਦੀ ਰਸਮ ਵੀ ਨਿਭਾਈ ਗਈ।
ਇਸ ਤੋਂ ਬਾਅਦ ਪਾਇਲ ਨੇ ਆਪਣੇ ਮਾਤਾ-ਪਿਤਾ ਦੀ ਮੌਤ ਦਾ ਬਦਲਾ ਲੈਣ ਦੀ ਤਿਆਰੀ ਸ਼ੁਰੂ ਕਰ ਦਿੱਤੀ। ਇਸ ਤੋਂ ਪਹਿਲਾਂ ਕਿ ਉਹ ਵਾਰਦਾਤ ਕਰ ਸਕੇ। ਪੁਲਿਸ ਨੇ ਅਜੇ ਅਤੇ ਪਾਇਲ ਨੂੰ ਹਿਰਾਸਤ ਵਿੱਚ ਲੈ ਲਿਆ। ਪੁਲਿਸ ਅਤੇ ਬਧਪੁਰਾ ਪਿੰਡ ਵਾਸੀਆਂ ਨੇ ਦੱਸਿਆ ਕਿ ਪਾਇਲ ਰਵਿੰਦਰ ਭਾਟੀ ਅਤੇ ਰਾਕੇਸ਼ ਦੇਵੀ ਦੀ ਇਕਲੌਤੀ ਬੇਟੀ ਸੀ। ਉਸ ਨੇ ਬੀਏ ਦੀ ਪੜ੍ਹਾਈ ਕੀਤੀ ਸੀ। ਹੇਮਾ ਚੌਧਰੀ ਦਾ ਕਤਲ ਕਰਨ ਤੋਂ ਕੁਝ ਦਿਨ ਬਾਅਦ ਪਾਇਲ ਨੇ ਆਪਣੇ ਫੇਸਬੁੱਕ ਦੋਸਤ ਨਾਲ ਮਿਲ ਕੇ ਆਪਣੇ ਹੱਥਾਂ ‘ਤੇ ਅਜੇ ਦੇ ਨਾਂ ਦੀ ਮਹਿੰਦੀ ਵੀ ਹੱਥਾਂ ਤੇ ਲਗਵਾ ਲਈ। ਦਾਦਰੀ ‘ਚ ਵਾਰਦਾਤ ਨੂੰ ਅੰਜਾਮ ਦੇਣ ਤੋਂ ਸੱਤ ਦਿਨ ਬਾਅਦ ਫਰਾਰ ਹੋ ਕੇ ਪਾਇਲ ਨੇ ਆਰੀਆ ਸਮਾਜ ਮੰਦਰ ‘ਚ ਅਜੈ ਨਾਲ ਵਿਆਹ ਕਰ ਲਿਆ। ਹੇਮਾ ਦੇ ਕਤਲ ਤੋਂ ਬਾਅਦ ਪਰਿਵਾਰ ਨੇ ਪਾਇਲ ਦਾ ਸੁਸਾਈਡ ਨੋਟ ਬਰਾਮਦ ਕੀਤਾ ਹੈ। ਦੂਜੇ ਪਾਸੇ ਹੇਮਾ ਦਾ ਕਤਲ ਕਰਨ ਤੋਂ ਬਾਅਦ ਅਜੈ ਪਾਇਲ ਨੂੰ ਲੈ ਕੇ ਬੁਲੰਦਸ਼ਹਿਰ ਦੇ ਭੂਦ ਚੌਕ ਨੇੜੇ ਭੀਮਾ ਕਾਲੋਨੀ ‘ਚ ਰਹਿਣ ਲੱਗਾ।
ਮਾਂ ਬਾਪ ਦੀ ਮੌਤ ਦਾ ਬਦਲਾ ਲੈਣਾ ਚਾਹੁੰਦੀ ਸੀ ਪਾਇਲ
ਦਾਦਰੀ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਪਾਇਲ ਆਪਣੇ ਮਾਤਾ-ਪਿਤਾ ਦੀ ਮੌਤ ਵਿੱਚ ਆਤਮਹੱਤਿਆ ਲਈ ਮਜਬੂਰ ਕਰਨ ਦੀ ਧਾਰਾ ਵਿਚ ਨਾਮਜ਼ਦ ਕੀਤੇ ਗਏ ਦੋਸ਼ੀਆਂ ਨੂੰ ਪੁਲਿਸ ਗ੍ਰਿਫਤਾਰ ਨਹੀਂ ਕਰ ਸਕੀ ਸੀ। ਇਸ ਕਾਰਨ ਪਾਇਲ ਬਹੁਤ ਦੁਖੀ ਸੀ। ਇਸ ਦਾ ਫਾਇਦਾ ਉਠਾਉਂਦੇ ਹੋਏ ਦੋਸ਼ੀਆਂ ਨੇ ਅਦਾਲਤ ‘ਚ ਜ਼ਮਾਨਤ ਦੀ ਅਰਜ਼ੀ ਦਾਇਰ ਕਰ ਦਿੱਤੀ ਅਤੇ ਤਿੰਨਾਂ ਨੂੰ ਅਗਾਊਂ ਜ਼ਮਾਨਤ ਮਿਲ ਗਈ।