ਸਰਦੀਆਂ ਵਿੱਚ ਜ਼ਿਆਦਾਤਰ ਲੋਕ ਵਾਰ-ਵਾਰ ਫਟੇ ਬੁੱਲ੍ਹਾਂ ਤੋਂ ਪ੍ਰੇਸ਼ਾਨ ਰਹਿੰਦੇ ਹਨ। ਇਸ ਕਾਰਨ ਲੋਕਾਂ ਨੂੰ ਦਰਦ ਦੇ ਨਾਲ-ਨਾਲ ਖਾਣ-ਪੀਣ ‘ਚ ਵੀ ਕਾਫੀ ਦਿੱਕਤ ਆਉਂਦੀ ਹੈ।
ਬੁੱਲ੍ਹ ਦੀ ਦੇਖਭਾਲ
ਬੁੱਲ੍ਹ ਨਾ ਸਿਰਫ਼ ਤੁਹਾਡੇ ਚਿਹਰੇ ਨੂੰ ਆਕਰਸ਼ਕ ਬਣਾਉਂਦੇ ਹਨ ਬਲਕਿ ਤੁਹਾਡਾ ਦਿਨ ਵੀ ਇਨ੍ਹਾਂ ਦੇ ਬਿਨਾਂ ਨਹੀਂ ਲੰਘ ਸਕਦਾ। ਸਰਦੀਆਂ ਵਿੱਚ ਬੁੱਲ੍ਹਾਂ ਦਾ ਫੱਟਣਾ ਆਮ ਗੱਲ ਹੈ ਪਰ ਜਦੋਂ ਬੁੱਲ੍ਹ ਫਟੇ ਹੁੰਦੇ ਹਨ ਤਾਂ ਦਰਦ ਦੇ ਨਾਲ-ਨਾਲ ਕੁਝ ਵੀ ਖਾਣ-ਪੀਣ ਵਿੱਚ ਬਹੁਤ ਮੁਸ਼ਕਲ ਹੁੰਦੀ ਹੈ। ਇਸ ਲਈ ਸਰਦੀਆਂ ਦੀ ਸ਼ੁਰੂਆਤ ਦੇ ਨਾਲ ਹੀ ਅਸੀਂ ਤੁਹਾਨੂੰ ਫਟੇ ਹੋਏ ਬੁੱਲ੍ਹਾਂ ਨੂੰ ਠੀਕ ਕਰਨ ਦੇ ਘਰੇਲੂ ਨੁਸਖੇ ਵੀ ਦੱਸ ਰਹੇ ਹਾਂ।
ਨਾਰੀਅਲ ਦਾ ਤੇਲ ਵਰਤੋ
ਨਾਰੀਅਲ ਦਾ ਤੇਲ ਫਟੇ ਹੋਏ ਬੁੱਲ੍ਹਾਂ ਲਈ ਸਰ੍ਹੋਂ ਦੇ ਤੇਲ ਵਾਂਗ ਹੀ ਫਾਇਦੇਮੰਦ ਹੁੰਦਾ ਹੈ। ਹਾਲਾਂਕਿ ਇਸ ਨੂੰ ਸਰ੍ਹੋਂ ਦੇ ਤੇਲ ਦੀ ਤਰ੍ਹਾਂ ਨਾਭੀ ‘ਚ ਨਹੀਂ ਲਗਾਉਣਾ ਹੈ ਪਰ ਇਸ ਨੂੰ ਦਿਨ ‘ਚ ਦੋ-ਤਿੰਨ ਵਾਰ ਆਪਣੇ ਬੁੱਲ੍ਹਾਂ ‘ਤੇ ਲਗਾਉਣਾ ਚਾਹੀਦਾ ਹੈ। ਰਾਤ ਨੂੰ ਸੌਣ ਤੋਂ ਪਹਿਲਾਂ ਇਸ ਨੂੰ ਲਗਾਉਣਾ ਤਾਂ ਬਿਲਕੁਲ ਨਾ ਭੁੱਲੋ। ਇਸ ਨਾਲ ਤੁਹਾਡੇ ਬੁੱਲ੍ਹਾਂ ਦੀ ਚਮੜੀ ਨਰਮ ਹੋ ਜਾਵੇਗੀ ਅਤੇ ਉਹ ਆਪਣੇ ਆਪ ਠੀਕ ਹੋ ਜਾਣਗੇ।
ਕ੍ਰੀਮ (ਮਲਾਈ) ਦੀ ਕਰੋ ਵਰਤੋ
ਜੇਕਰ ਤੁਹਾਨੂੰ ਕੁਝ ਵੀ ਨਹੀਂ ਮਿਲਦਾ ਤਾਂ ਦੁੱਧ ਦੀ ਥੋੜ੍ਹੀ ਜਿਹੀ ਮਲਾਈ ਲੈ ਕੇ ਸੌਣ ਤੋਂ ਪਹਿਲਾਂ ਫਟੇ ਹੋਏ ਬੁੱਲ੍ਹਾਂ ‘ਤੇ ਲਗਾਓ ਅਤੇ ਦੋ ਮਿੰਟ ਲਈ ਬੁੱਲ੍ਹਾਂ ਦੀ ਮਾਲਿਸ਼ ਕਰੋ। ਇਸ ਨਾਲ ਫਟੇ ਹੋਏ ਬੁੱਲ ਠੀਕ ਹੋ ਜਾਣਗੇ। (ਨੋਟ-Diclaimer: ਇਸ ਲੇਖ ਵਿਚ ਦਿੱਤੀ ਗਈ ਜਾਣਕਾਰੀ ਅਤੇ ਸੂਚਨਾ ਆਮ ਵਿਸ਼ਵਾਸਾਂ ‘ਤੇ ਅਧਾਰਤ ਹੈ, ਇਸ ਲਈ ਕਿਸੇ ਵੀ ਕਿਸਮ ਦੀ ਸਿਹਤ ਸੰਬੰਧੀ ਸਮੱਸਿਆ ਲਈ ਆਪਣੇ ਡਾਕਟਰ ਦੀ ਸਲਾਹ ਜਰੂਰ ਲਓ)
ਹਲਦੀ ਦੀ ਵਰਤੋ
ਜੇਕਰ ਤੁਹਾਡੇ ਬੁੱਲ੍ਹ ਬਹੁਤ ਜ਼ਿਆਦਾ ਫੱਟਦੇ ਹਨ ਅਤੇ ਖੂਨ ਨਿਕਲਣਾ ਸ਼ੁਰੂ ਹੋ ਜਾਂਦਾ ਹੈ, ਤਾਂ ਇੱਕ ਚੌਥਾਈ ਚੱਮਚ ਦੁੱਧ ‘ਚ 2 ਚੁਟਕੀ ਹਲਦੀ ਨੂੰ ਮਿਲਾ ਕੇ ਬੁੱਲ੍ਹਾਂ ‘ਤੇ ਲਗਾਓ। ਤੁਹਾਨੂੰ ਇੱਕ ਹਫ਼ਤੇ ਤੱਕ ਹਰ ਰਾਤ ਸੌਣ ਤੋਂ ਪਹਿਲਾਂ ਅਜਿਹਾ ਕਰਨਾ ਹੋਵੇਗਾ। ਜੇ ਤੁਸੀਂ ਕੱਚੀ ਹਲਦੀ ਲੱਭ ਸਕਦੇ ਹੋ, ਤਾਂ ਸਭ ਤੋਂ ਬਿਹਤਰ ਹੈ।
ਬਦਾਮਾਂ ਦਾ ਤੇਲ ਲਗਾਓ
ਬੁੱਲ੍ਹਾਂ ਉਤੇ ਬਦਾਮ ਦਾ ਤੇਲ ਲਗਾਓ ਅਤੇ 2-3 ਮਿੰਟ ਲਈ ਆਪਣੀ ਉਂਗਲੀ ਨਾਲ ਬੁੱਲ੍ਹਾਂ ‘ਤੇ ਹਲਕਾ ਮਸਾਜ ਕਰੋ। ਇਸ ਨਾਲ ਤੇਲ ਦੀ ਨਮੀ ਅੰਦਰ ਤੱਕ ਪਹੁੰਚ ਜਾਵੇਗੀ ਅਤੇ ਬੁੱਲ੍ਹਾਂ ਦੀ ਚਮੜੀ ਨਰਮ ਮੁਲਾਇਮ ਹੋ ਜਾਵੇਗੀ।