ਮਰਨ ਤੋਂ 7 ਸਾਲਾਂ ਦੇ ਬਾਅਦ ਜਿਉਂਦੀ ਲੱਭ ਗਈ ਔਰਤ, ਦੋਸ਼ ਵਿਚ ਨਿਰਦੋਸ਼ਾਂ ਨੂੰ ਹੋਈ ਕੈਦ, ਇਸ ਤਰ੍ਹਾਂ ਹੋਇਆ ਖੁਲਾਸਾ

Punjab

ਭਾਰਤ ਦੀ ਸਟੇਟ ਰਾਜਸਥਾਨ ਦੇ ਦੌਸਾ ਤੋਂ ਵੱਡੀ ਅਤੇ ਬਹੁਤ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਇੱਥੇ ਇੱਕ ਔਰਤ ਨੇ ਪੁਲਿਸ ਨੂੰ ਹੈਰਾਨ ਕਰ ਦਿੱਤਾ ਹੈ। ਇਸ ਦਾ ਕਾਰਨ ਹੈ ਉਸ ਦਾ ਕਤਲ ਕੇਸ ਹੈ। ਇਸ ਔਰਤ ਦੇ ਕਤਲ ਦਾ ਕੇਸ ਪੁਲੀਸ ਦੀਆਂ ਫਾਈਲਾਂ ਵਿੱਚ ਦਰਜ ਹੈ। ਇੰਨਾ ਹੀ ਨਹੀਂ ਔਰਤ ਦੇ ਕਤਲ ਦੇ ਦੋਸ਼ ਵਿਚ ਕਰੀਬ ਢਾਈ ਤੋਂ ਤਿੰਨ ਸਾਲ ਦੀ ਸਜ਼ਾ ਕੱਟ ਕੇ ਦੋ ਬੇਕਸੂਰ ਲੋਕ ਵੀ ਇੱਥੇ ਆ ਚੁੱਕੇ ਹਨ। ਹੁਣ ਔਰਤ ਦੇ ਸਾਹਮਣੇ ਆਉਣ ਨਾਲ ਪੁਲਿਸ ਦੀ ਕਾਰਜਪ੍ਰਣਾਲੀ ‘ਤੇ ਸਵਾਲੀਆ ਨਿਸ਼ਾਨ ਲੱਗ ਗਏ ਹਨ। ਪੁਲਿਸ ਹੁਣ ਪੂਰੇ ਮਾਮਲੇ ਦੀ ਮੁੜ ਤੋਂ ਜਾਂਚ ਵਿੱਚ ਜੁਟੀ ਹੈ। ਇਹ ਕਾਰਨਾਮਾ ਰਾਜਸਥਾਨ ਦੇ ਨਹੀਂ ਬਲਕਿ ਉੱਤਰ ਪ੍ਰਦੇਸ਼ ਦੇ ਇੱਕ ਸ਼ਿਕਾਇਤਕਰਤਾ ਅਤੇ ਉੱਥੋਂ ਦੀ ਪੁਲਿਸ ਨੇ ਕੀਤਾ ਹੈ।

ਅਸਲ ਵਿਚ, ਉੱਤਰ ਪ੍ਰਦੇਸ਼ ਦੇ ਕੌਸ਼ੀ ਦੀ ਰਹਿਣ ਵਾਲੀ ਆਰਤੀ ਕਈ ਸਾਲ ਪਹਿਲਾਂ ਦੌਸਾ ਦੇ ਮੇਹਦੀਪੁਰ ਬਾਲਾਜੀ ਵਿੱਚ ਵਿਚ ਆਕੇ ਰਹਿਣ ਲੱਗੀ ਸੀ। ਇੱਥੇ ਉਹ ਛੋਟਾ-ਮੋਟਾ ਕੰਮ ਕਰਦੀ ਸੀ। ਇੱਥੇ ਉਸ ਦੀ ਮੁਲਾਕਾਤ ਸੋਨੂੰ ਸੈਣੀ ਨਾਂ ਦੇ ਵਿਅਕਤੀ ਨਾਲ ਹੋਈ। ਜਦੋਂ ਦੋਵਾਂ ਦਾ ਸੰਪਰਕ ਵਧਿਆ ਤਾਂ ਉਨ੍ਹਾਂ ਨੇ ਕੋਰਟ ‘ਚ ਵਿਆਹ ਕਰਵਾ ਲਿਆ। ਫਿਰ ਇਕੱਠੇ ਰਹਿਣ ਲੱਗ ਪਏ। ਆਰਤੀ ਵਿਆਹ ਤੋਂ ਕੁਝ ਦਿਨ ਬਾਅਦ ਲਾਪਤਾ ਹੋ ਗਈ ਸੀ। ਆਰਤੀ ਦੇ ਲਾਪਤਾ ਹੋਣ ਤੋਂ ਕੁਝ ਦਿਨ ਬਾਅਦ ਵਰਿੰਦਾਵਨ ਵਿਚ ਇਕ ਨਹਿਰ ‘ਚੋਂ ਅਣਪਛਾਤੀ ਔਰਤ ਦੀ ਲਾਸ਼ ਮਿਲੀ ਸੀ।

ਪਿਤਾ ਨੇ ਕੱਪੜਿਆਂ ਦੇ ਆਧਾਰ ‘ਤੇ ਸ਼ਨਾਖਤ ਦਾ ਦਾਅਵਾ ਕੀਤਾ

ਸ਼ਨਾਖਤ ਨਾ ਹੋਣ ‘ਤੇ ਪੁਲਸ ਨੇ ਕੁਝ ਸਮੇਂ ਬਾਅਦ ਇਸ ਦਾ ਨਿਪਟਾਰਾ ਕਰ ਦਿੱਤਾ। ਪਰ ਬਾਅਦ ਵਿਚ ਆਰਤੀ ਦੇ ਪਿਤਾ ਨੇ ਉਸ ਥਾਣੇ ਵਿਚ ਗਏ ਅਤੇ ਫੋਟੋਆਂ ਅਤੇ ਕੱਪੜਿਆਂ ਦੇ ਆਧਾਰ ‘ਤੇ ਦਾਅਵਾ ਕੀਤਾ ਕਿ ਉਹ ਉਸ ਦੀ ਬੇਟੀ ਆਰਤੀ ਹੈ। ਉਸ ਤੋਂ ਬਾਅਦ ਸਾਲ 2015 ‘ਚ ਆਰਤੀ ਦੇ ਪਿਤਾ ਨੇ ਵਰਿੰਦਾਵਨ ‘ਚ ਦੌਸਾ ਦੇ ਸੋਨੂੰ ਸੈਣੀ ਅਤੇ ਗੋਪਾਲ ਸੈਣੀ ਦੇ ਖਿਲਾਫ ਉਸ ਦੇ ਕਤਲ ਦਾ ਮਾਮਲਾ ਦਰਜ ਕਰਵਾ ਦਿੱਤਾ।

ਬਿਨਾਂ ਕਸੂਰ ਤੋਂ ਸਜਾ ਭੁਗਤਣ ਵਾਲੇ ਨਿਰਦੋਸ਼ ਲੋਕਾਂ ਦੀ ਤਸਵੀਰ

ਪੁਲਿਸ ਨੇ ਰਾਜਸਥਾਨ ਆ ਕੇ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ

ਇਸ ‘ਤੇ ਯੂਪੀ ਦੀ ਵਰਿੰਦਾਵਨ ਪੁਲਸ ਨੇ ਦੌਸਾ ਆ ਕੇ ਦੋਹਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ। ਕਤਲ ਦੇ ਦੋਸ਼ ‘ਚ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ। ਉਹ ਰੌਲਾ ਪਾਉਂਦੇ ਰਹੇ ਪਰ ਪੁਲਿਸ ਨੇ ਉਨ੍ਹਾਂ ਦੀ ਇੱਕ ਨਾ ਸੁਣੀ। ਬਾਅਦ ਵਿੱਚ ਸੋਨੂੰ ਸੈਣੀ ਅਤੇ ਗੋਪਾਲ ਸੈਣੀ ਕਰੀਬ ਢਾਈ ਤੋਂ ਤਿੰਨ ਸਾਲ ਜੇਲ੍ਹ ਵਿੱਚ ਰਹੇ ਅਤੇ ਫਿਰ ਜ਼ਮਾਨਤ ’ਤੇ ਬਾਹਰ ਆ ਗਏ। ਜ਼ਮਾਨਤ ‘ਤੇ ਬਾਹਰ ਆਉਣ ਤੋਂ ਬਾਅਦ ਪੀੜਤਾਂ ਨੇ ਜਾਂਚ ਕੀਤੀ ਤਾਂ ਦੌਸਾ ਦੇ ਵਿਸ਼ਾਲ ਪਿੰਡ ‘ਚ ਔਰਤ ਆਰਤੀ ਨੂੰ ਜ਼ਿੰਦਾ ਪਾਇਆ ਗਿਆ।

ਜਿਉੰਦੀ ਮਿਲੀ ਮਹਿਲਾ ਦੀ ਤਸਵੀਰ ਪੁਲਿਸ ਨਾਲ

ਆਰਤੀ ਨੂੰ ਵਰਿੰਦਾਵਨ ਪੁਲਸ ਦੇ ਹਵਾਲੇ ਕਰਨ ‘ਤੇ ਪੀੜਤਾਂ ਨੇ ਮਹਿੰਦੀਪੁਰ ਬਾਲਾਜੀ ਥਾਨਪ੍ਰਭਾਰੀ ਅਜੀਤ ਬਡਸਾਰਾ ਨੂੰ ਆਪਣੀ ਤਕਲੀਫ ਦੱਸੀ। ਪੀੜਤਾਂ ਦੀਆਂ ਗੱਲਾਂ ਸੁਣਨ ਤੋਂ ਬਾਅਦ ਮਹਿੰਦੀਪੁਰ ਬਾਲਾਜੀ ਥਾਣਾ ਪੁਲਸ ਨੇ ਬੈਜੂਪਾੜਾ ਇਲਾਕੇ ਤੋਂ ਆਰਤੀ ਬਰਾਮਦ ਕਰ ਲਿਆ। ਇਸ ਤੋਂ ਬਾਅਦ ਮਹਿੰਦੀਪੁਰ ਬਾਲਾਜੀ ਥਾਣੇ ਨੇ ਯੂਪੀ ਦੇ ਵਰਿੰਦਾਵਨ ਥਾਣੇ ਨੂੰ ਦੌਸਾ ਬੁਲਾਇਆ। ਦੌਸਾ ਪੁਲਿਸ ਨੇ ਆਰਤੀ ਨੂੰ ਵਰਿੰਦਾਵਨ ਪੁਲਿਸ ਹਵਾਲੇ ਕਰ ਦਿੱਤਾ। ਜਾਂਚ ‘ਚ ਸਾਹਮਣੇ ਆਇਆ ਹੈ ਕਿ ਆਰਤੀ ਇਸ ਤੋਂ ਪਹਿਲਾਂ ਸੋਨੂੰ ਸੈਣੀ ਨਾਲ ਵੀ ਕਰ ਚੁੱਕੀ ਹੈ ਵਿਆਹ ਬਾਅਦ ਵਿਚ ਭਗਵਾਨ ਸਿੰਘ ਰਬਾੜੀ ਦੇ ਨਾਲ ਮਿਲੀ।

Leave a Reply

Your email address will not be published. Required fields are marked *