ਪਤਨੀ ਦਾ ਮ੍ਰਿਤਕ ਸਰੀਰ ਕਿਰਾਏ ਦੇ ਕਮਰੇ ਵਿੱਚ ਛੁਪਾ ਕੇ, ਭੱਜ ਗਿਆ ਪਤੀ, ਬਦਬੂ ਆਉਣ ਤੇ ਇਸ ਤਰ੍ਹਾਂ ਖੁੱਲ੍ਹਿਆ ਭੇਦ

Punjab

ਹਿਮਾਚਲ ਪ੍ਰਦੇਸ਼ ਦੇ ਜਿਲ੍ਹਾ ਕੁੱਲੂ ਵਿੱਚ 5 ਦਸੰਬਰ ਨੂੰ ਇੱਕ ਮਹਿਲਾ ਦੀ ਲਾਸ਼ ਮਿਲਣ ਦੇ ਮਾਮਲੇ ਨੂੰ ਸੁਲਝਾ ਲਿਆ ਗਿਆ ਹੈ। ਪੁਲੀਸ ਨੇ ਦੋਸ਼ੀ ਪਤੀ, ਪੰਜਾਬ ਵਾਸੀ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਸ਼ੀ ਨੂੰ ਪੁਲੀਸ ਨੇ ਉਤਰਾਖੰਡ ਦੇ ਹਰਿਦੁਆਰ ਤੋਂ ਫੜਿਆ ਸੀ, ਜਿਸ ਨੂੰ ਕੁੱਲੂ ਲਿਆਂਦਾ ਗਿਆ ਹੈ ਅਤੇ ਜਲਦੀ ਹੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਐਸਐਸਪੀ ਕੁੱਲੂ ਗੁਰਦੇਵ ਸ਼ਰਮਾ ਵਲੋਂ ਮਾਮਲੇ ਦੀ ਪੁਸ਼ਟੀ ਕੀਤੀ ਗਈ ਹੈ।

ਇਸ ਸਬੰਧੀ ਐਸਐਸਪੀ ਨੇ ਦੱਸਿਆ ਕਿ ਦੋਸ਼ੀ ਦੀ ਪਛਾਣ ਜੋਬਨਪ੍ਰੀਤ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਅਲੀਵਾਲ ਰੋਡ, ਜ਼ਿਲ੍ਹਾ ਬਟਾਲਾ ਰਾਜ ਪੰਜਾਬ ਦੇ ਰੂਪ ਵਜੋਂ ਹੋਈ ਹੈ। ਮ੍ਰਿਤਕਾ ਜੋਬਨਪ੍ਰੀਤ ਦੀ ਪਤਨੀ ਅਵਿਨਾਸ਼ ਕੌਰ ਰਾਜਪੁਰਾ, ਪੰਜਾਬ ਦੀ ਰਹਿਣ ਵਾਲੀ ਸੀ। ਅਵਿਨਾਸ਼ ਕੌਰ ਦੀ ਲਾਸ਼ 5 ਦਸੰਬਰ ਨੂੰ ਕੁੱਲੂ ਦੇ ਭੁੰਤਰ ਦੇ ਪਿੰਡ ਪਰਗਾਨੂ ‘ਚ ਕਿਰਾਏ ਦੇ ਮਕਾਨ ‘ਚੋਂ ਮਿਲੀ ਸੀ।

ਬਦਬੂ ਆਉਣ ਤੋਂ ਬਾਅਦ ਘਟਨਾ ਸਾਹਮਣੇ ਆਈ

ਪੁਲਿਸ ਥਾਣਾ ਭੁੰਤਰ ਵਿਚ ਦਿੱਤੀ ਸ਼ਿਕਾਇਤ ਵਿਚ ਮਕਾਨ ਮਾਲਕਣ ਕੁਸਮਾਂ ਦੇਵੀ ਨੇ ਦੱਸਿਆ ਕਿ ਉਸ ਨੇ ਆਪਣਾ ਇਕ ਕਮਰਾ ਪੰਜਾਬ ਦੀ ਜੋੜੀ ਨੂੰ ਕਿਰਾਏ ਤੇ ਦਿੱਤਾ ਹੋਇਆ ਸੀ। ਪਰ ਪਿਛਲੇ ਕੁਝ ਦਿਨਾਂ ਤੋਂ ਪਤੀ-ਪਤਨੀ ਕਮਰੇ ‘ਚ ਨਹੀਂ ਆ ਰਹੇ ਸਨ। ਇਸ ਦੌਰਾਨ ਕਮਰੇ ‘ਚੋਂ ਅਚਾਨਕ ਬਦਬੂ ਆਉਣ ਲੱਗੀ। ਕਿਸੇ ਅਣਸੁਖਾਵੀਂ ਘਟਨਾ ਦੇ ਮੱਦੇਨਜ਼ਰ ਉਸ ਨੇ ਸਰਪੰਚ ਨੂੰ ਸੂਚਿਤ ਕੀਤਾ।

ਅੱਗੇ ਕੁਸਮਾ ਦੇਵੀ ਨੇ ਦੱਸਿਆ ਕਿ ਜਦੋਂ ਉਸ ਨੇ ਗ੍ਰਾਮ ਪੰਚਾਇਤ ਮੁਖੀ ਅਤੇ ਵਾਰਡ ਮੈਂਬਰ ਦੇ ਸਾਹਮਣੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤਾਂ ਅੰਦਰ ਸਾਰਾ ਸਾਮਾਨ ਖਿਲਰਿਆ ਪਿਆ ਸੀ। ਕੋਈ ਵੀ ਅੰਦਰ ਨਹੀਂ ਗਿਆ ਬਲਕਿ ਪੁਲਿਸ ਨੂੰ ਸੂਚਨਾ ਦਿੱਤੀ ਗਈ। ਸੂਚਨਾ ਮਿਲਦੇ ਹੀ ਐਸ.ਪੀ ਗੁਰਦੇਵ ਸ਼ਰਮਾ, ਉਪ ਪੁਲਿਸ ਕਪਤਾਨ ਮੋਹਨ ਲਾਲ ਰਾਵਤ, ਉਪ ਪੁਲਿਸ ਕਪਤਾਨ ਰਾਜੇਸ਼ ਠਾਕੁਰ, ਥਾਣਾ ਅਫਸਰ ਭੁੰਤਰ ਟੀਮ ਲੈ ਕੇ ਆਏ।

ਪੁਲਿਸ ਨੇ ਕਮਰੇ ਦੀ ਜਾਂਚ ਕੀਤੀ। ਤਲਾਸ਼ੀ ਦੌਰਾਨ ਅਵਿਨਾਸ਼ ਕੌਰ ਦੀ ਲਾਸ਼ ਬਰਾਮਦ ਹੋਈ। ਜਿਸ ਤੋਂ ਬਾਅਦ ਥਾਣਾ ਭੁੰਤਰ ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰਕੇ ਜੋਬਨਪ੍ਰੀਤ ਸਿੰਘ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜੋਬਨਪ੍ਰੀਤ ਦੇ ਮੋਬਾਈਲ ਦੀ ਲੋਕੇਸ਼ਨ ਟਰੇਸ ਕਰਕੇ ਪੁਲਿਸ ਨੇ ਉਸ ਨੂੰ ਉਤਰਾਖੰਡ ਦੇ ਹਰਿਦੁਆਰ ਤੋਂ ਫੜ ਲਿਆ। ਜੋਬਨਪ੍ਰੀਤ ਨੇ ਵੀ ਆਪਣਾ ਗੁਨਾਹ ਕਬੂਲ ਕਰ ਲਿਆ ਹੈ।

ਮਕਾਨ ਮਾਲਕਣ ਨੂੰ ਕਿਰਾਏਦਾਰ ਦਾ ਸਿਰਫ ਨਾਮ ਪਤਾ ਸੀ

SSP ਨੇ ਦੱਸਿਆ ਕਿ ਕੇਸ ਦੀ ਮੁੱਢਲੀ ਜਾਂਚ ਵਿਚ ਪਤਾ ਲੱਗਿਆ ਕਿ ਕੁਸਮਾ ਦੇਵੀ ਨੂੰ ਆਪਣੇ ਕਿਰਾਏਦਾਰ ਦੇ ਨਾਮ ਤੋਂ ਬਿਨਾਂ ਹੋਰ ਕੋਈ ਵੀ ਜਾਣਕਾਰੀ ਨਹੀਂ ਸੀ। ਅਜਿਹੇ ‘ਚ ਕਤਲ ਦੇ ਦੋਸ਼ੀ ਨੂੰ ਫੜਨ ਲਈ ਇਕ ਟੀਮ ਬਣਾਈ ਗਈ, ਜਿਸ ਦੀ ਅਗਵਾਈ ਉਪ ਪੁਲਸ ਕਪਤਾਨ ਮੋਹਨ ਲਾਲ ਰਾਵਤ ਨੇ ਕੀਤੀ। ਕਾਂਸਟੇਬਲ ਰੋਹਿਤ ਵਰਮਾ ਨੂੰ ਪੰਜਾਬ, ਹਰਿਦੁਆਰ, ਦੇਹਰਾਦੂਨ ਭੇਜਿਆ ਗਿਆ।

ਜਾਂਚ ਕਰਨ ਦੌਰਾਨ ਦੋਸ਼ੀ ਦੇ ਨਾਮ ਅਤੇ ਪਛਾਣ ਦਾ ਪਤਾ ਲੱਗਾ। ਉਸ ਦੇ ਮੋਬਾਈਲ ਦੀ ਲੋਕੇਸ਼ਨ ਹਰਿਦੁਆਰ ਵਿੱਚ ਮਿਲੀ। ਉਪ ਪੁਲੀਸ ਕਪਤਾਨ ਮੋਹਨ ਲਾਲ ਰਾਵਤ, ਪੁਲੀਸ ਸੈੱਲ ਦੇ ਇੰਚਾਰਜ ਏਐਸਆਈ ਸੰਜੇ ਕੁਮਾਰ, ਐਚਐਚਸੀ ਨਰੇਸ਼ ਕੁਮਾਰ, ਹੌਲਦਾਰ ਆਸ਼ੂਪਾਲ ਅਤੇ ਥਾਣਾ ਭੁੰਤਰ ਤੋਂ ਹੈੱਡ ਕਾਂਸਟੇਬਲ ਹਰੀ ਸਿੰਘ ਨੇ ਹਰਿਦੁਆਰ ਜਾ ਕੇ ਦੋਸ਼ੀ ਜੋਬਨਪ੍ਰੀਤ ਸਿੰਘ ਨੂੰ ਕਾਬੂ ਕੀਤਾ।

ਇਸ ਜਾਂਂਚ ਪੜਤਾਲ ‘ਚ ਮਿਲੀ ਅਹਿਮ ਜਾਣਕਾਰੀ

ਪੁਲਸ ਵਲੋਂ ਜਦੋਂ ਜੋਬਨਪ੍ਰੀਤ ਸਿੰਘ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ। ਉਸ ਨੇ ਦੱਸਿਆ ਕਿ ਪਤਨੀ ਦਾ ਕਤਲ ਕਰਨ ਤੋਂ ਬਾਅਦ ਉਹ ਬੱਸ ਰਾਹੀਂ ਹਰਿਦੁਆਰ ਗਿਆ ਸੀ। ਉੱਥੇ ਉਸ ਨੇ ਆਪਣਾ ਨਾਮ ਅਤੇ ਪਤਾ ਬਦਲ ਲਿਆ ਅਤੇ ਰਿਕਸ਼ਾ ਚਾਲਕ ਦਾ ਕੰਮ ਸ਼ੁਰੂ ਕਰ ਦਿੱਤਾ। ਜੋਬਨਪ੍ਰੀਤ ਸਿੰਘ ਨੇ ਪੁਲਿਸ ਤੋਂ ਆਪਣੇ ਆਪ ਨੂੰ ਬਚਾਉਣ ਲਈ ਹਰ ਤਰ੍ਹਾਂ ਦੇ ਹੱਥਕੰਡੇ ਵਰਤੇ ਪਰ ਉਹ ਕੁੱਲੂ ਪੁਲਿਸ ਦੀਆਂ ਨਜ਼ਰਾਂ ਤੋਂ ਆਪਣੇ ਆਪ ਨੂੰ ਬਚ ਨਾ ਸਕਿਆ।

Leave a Reply

Your email address will not be published. Required fields are marked *