ਛੋਟੀ ਉਮਰ ਦੇ ਮੁੰਡੇ ਨੂੰ ਚੁੱਕ ਕੇ ਕਰ ਦਿੱਤਾ ਦਰਦਨਾਕ ਕੰਮ, ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ, ਪੁਲਿਸ ਜਾਂਂਚ ਜਾਰੀ

Punjab

ਪੰਜਾਬ ਦਾ ਮਾਹੌਲ ਦਿਨੋ ਦਿਨ ਖ਼ਰਾਬ ਹੁੰਦਾ ਜਾ ਰਿਹਾ ਹੈ। ਹਰ ਰੋਜ਼ ਲੁੱਟ ਖੋਹ ਅਤੇ ਖੂਨ ਖ਼ਰਾਬੇ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਅਜਿਹਾ ਹੀ ਇਕ ਮੰਦਭਾਗਾ ਮਾਮਲਾ ਪੰਜਾਬ ਦੇ ਜ਼ਿਲ੍ਹਾ ਮੁਕਤਸਰ ਸਾਹਿਬ ਦੇ ਪਿੰਡ ਕੋਟਭਾਈ ਤੋਂ ਸਾਹਮਣੇ ਆਇਆ ਹੈ। ਜਿਥੇ ਇਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਨੌਜਵਾਨ ਹਰਮਨਦੀਪ ਉਮਰ 20 ਸਾਲ ਨੂੰ ਅਗਵਾਕਾਰਾਂ ਵੱਲੋਂ 25 ਨਵੰਬਰ ਨੂੰ ਅਗਵਾ ਕਰ ਲਿਆ ਗਿਆ ਸੀ। ਉਸ ਤੋਂ ਬਾਅਦ ਇਸ ਨੌਜਵਾਨ ਦੀ ਲਾਸ਼ ਹੀ ਬਰਾਮਦ ਹੋਈ ਹੈ।

ਮ੍ਰਿਤਕ ਨੌਜਵਾਨ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਅਗਵਾਕਾਰਾਂ ਦੇ ਵੱਲੋਂ ਇਸ ਨੌਜਵਾਨ ਨੂੰ ਕਿਡਨੈਪਿੰਗ ਕਰਕੇ ਉਸ ਦੇ ਪਰਿਵਾਰ ਤੋਂ ਲੱਖਾਂ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਇਸ ਨੌਜਵਾਨ ਦੇ ਘਰ ਅੰਦਰ ਅਗਵਾਕਾਰਾਂ ਵੱਲੋਂ ਕਈ ਵਾਰ ਚਿਠੀਆਂ ਵੀ ਸੁੱਟੀਆਂ ਗਈਆਂ ਸਨ। ਪਰਿਵਾਰ ਨੂੰ ਫੋਨ ਕਰਕੇ ਕੇ ਕਿਹਾ ਗਿਆ ਕਿ ਜੇ ਇਸ ਨੂੰ ਬਚਾਉਣ ਚਾਹੁੰਦੇ ਹੋ ਤਾਂ ਸਾਨੂੰ 30 ਲੱਖ ਰੁਪਏ ਦਿੱਤੇ ਜਾਣ ਉਸ ਤੋਂ ਬਾਅਦ ਨੌਜਵਾਨ ਨੂੰ ਛੱਡ ਦਿੱਤਾ ਜਾਵੇਗਾ। ਪਰ ਉਸ ਦੇ ਪਰਿਵਾਰ ਵੱਲੋਂ ਪੁਲਿਸ ਨੂੰ ਇਸ ਕਾਲ ਬਾਰੇ ਦੱਸਿਆ ਗਿਆ ਮੁਕਤਸਰ ਦੀ ਪੁਲਿਸ ਵਲੋਂ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ। ਕੁਝ ਦਿਨਾਂ ਬਾਅਦ ਨੌਜਵਾਨ ਦੀ ਲਾਸ਼ ਬਰਾਮਦ ਹੋਈ।

ਇਸ ਮਾਮਲੇ ਵਿਚ ਸੂਤਰਾਂ ਦੀ ਮੰਨੀਏ ਤਾਂ ਅਗਵਾ ਕਰਨ ਤੋਂ ਕੁਝ ਦਿਨ ਬਾਅਦ ਫਿਰੌਤੀ ਦੀ ਰਕਮ ਨਾ ਮਿਲਣ ਦੇ ਕਾਰਨ ਅਗਵਾਕਾਰਾਂ ਨੇ ਹਰਮਨਦੀਪ ਦੀ ਹੱਤਿਆ ਕਰ ਦਿੱਤੀ। ਪੁਲਿਸ ਇਸ ਮਾਮਲੇ ‘ਤੇ ਅਜੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹੈ। ਹਰਮਨਦੀਪ ਦੀ ਜਾਨ ਬਚ ਸਕਦੀ ਸੀ ਜੇਕਰ ਪੁਲਿਸ ਵਲੋਂ ਦੋਸ਼ੀ ਨੂੰ ਸਮੇਂ ਸਿਰ ਗ੍ਰਿਫਤਾਰ ਕਰ ਲਿਆ ਜਾਂਦਾ। ਕਤਲ ਦੀ ਖਬਰ ਸੁਣਨ ਤੋਂ ਬਾਅਦ ਮੁੰਡੇ ਦੇ ਪਰਿਵਾਰ ‘ਚ ਹਫੜਾ ਦਫੜੀ ਮਚ ਗਈ। ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ।

ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਵਿੱਚ ਸ੍ਰੀ ਮੁਕਤਸਰ ਸਾਹਿਬ ਦੇ ਐਸ.ਐਸ.ਪੀ. ਅੱਜ ਪ੍ਰੈੱਸ ਕਾਨਫਰੰਸ ਕਰਨਗੇ।

Leave a Reply

Your email address will not be published. Required fields are marked *