ਵਿਆਹੁਤਾ ਮਹਿਲਾ ਨੇ ਸ਼ੱਕੀ ਹਾਲਾਤ ‘ਚ ਤੋੜਿਆ ਦਮ, ਹਸਪਤਾਲ ਦਾਖਲ ਕਰਾਕੇ ਸਹੁਰਾ ਪਰਿਵਾਰ ਫਰਾਰ

Punjab

ਇਹ ਦੁੱਖਭਰੀ ਖ਼ਬਰ ਪੰਜਾਬ ਦੇ ਜਿਲ੍ਹਾ ਲੁਧਿਆਣਾ ਤੋਂ ਹੈ। ਇਥੇ ਬੀਤੀ ਦੇਰ ਰਾਤ ਇੱਕ ਔਰਤ ਨੂੰ ਉਸ ਦੇ ਸਹੁਰੇ ਪਰਿਵਾਰ ਵਾਲੇ ਡੀਐਮਸੀ ਹਸਪਤਾਲ ਵਿੱਚ ਦਾਖਲ ਕਰਵਾ ਕੇ ਫਰਾਰ ਹੋ ਗਈ। ਔਰਤ ਦੀ ਸਵੇਰੇ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ। ਪੇਕੇ ਪਰਿਵਾਰ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ ਲੜਕੀ ਨੂੰ ਸਹੁਰਿਆਂ ਨੇ ਪਹਿਲਾਂ ਕੁੱਟਿਆ ਅਤੇ ਫਿਰ ਫਾਹੇ ਤੇ ਲਟਕਾ ਦਿੱਤਾ। ਇਹ ਘਟਨਾ ਥਾਣਾ ਮਾਡਲ ਟਾਊਨ ਦੇ ਇਲਾਕੇ ਧੱਕਾ ਕਲੋਨੀ ਦੀ ਹੈ। ਮ੍ਰਿਤਕ ਔਰਤ ਦਾ ਨਾਮ ਮੁਸਕਾਨ ਹੈ। ਮੁਸਕਾਨ ਅਮਿਤ ਨਾਲ ਵਿਆਹੀ ਹੋਈ ਸੀ। ਔਰਤ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਚ ਰਖਵਾਇਆ ਗਿਆ ਹੈ। ਰਿਪੋਰਟ ਆਉਣ ਤੋਂ ਬਾਅਦ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ।

ਇਸ ਮਾਮਲੇ ਸਬੰਧੀ ਮੁਸਕਾਨ ਦੇ ਪਿਤਾ ਜਸਵਿੰਦਰ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਲੜਕੀ ਦਾ ਵਿਆਹ 2 ਸਾਲ ਪਹਿਲਾਂ ਹੋਇਆ ਸੀ। ਵਿਆਹ ਰਿਸ਼ਤੇਦਾਰੀ ਵਿਚ ਹੋਣ ਕਾਰਨ ਪਰਿਵਾਰ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਉਨ੍ਹਾਂ ਦੀ ਲੜਕੀ ਨੂੰ ਇਸ ਤਰ੍ਹਾਂ ਦਾਜ ਲਈ ਤੰਗ ਕੀਤਾ ਜਾਵੇਗਾ। ਜਸਵਿੰਦਰ ਨੇ ਦੱਸਿਆ ਕਿ ਉਸ ਦੀਆਂ ਤਿੰਨ ਲੜਕੀਆਂ ਹਨ। ਜਿਨ੍ਹਾਂ ਵਿਚ ਮੁਸਕਾਨ ਸਭ ਤੋਂ ਵੱਡੀ ਸੀ। ਉਹ ਇੱਕ ਗਰੀਬ ਪਰਿਵਾਰ ਨਾਲ ਸਬੰਧ ਰੱਖਦੇ ਹਨ, ਜਿਸ ਕਾਰਨ ਉਹ ਆਪਣੀ ਬੇਟੀ ਨੂੰ ਜ਼ਿਆਦਾ ਦਾਜ ਵੀ ਨਹੀਂ ਦੇ ਸਕੇ।

ਉਨ੍ਹਾਂ ਦੱਸਿਆ ਕਿ ਮੁਸਕਾਨ ਦਾ ਪਤੀ ਅਮਿਤ ਮੇਕਅੱਪ ਆਰਟਿਸਟ ਹੈ, ਜੋ ਕਈ ਮਹੀਨਿਆਂ ਤੋਂ ਮੁੰਬਈ ਵਿੱਚ ਰਹਿ ਰਿਹਾ ਹੈ। ਮੁਸਕਾਨ ਦੇ ਪਿਤਾ ਨੇ ਦੱਸਿਆ ਕਿ ਅਕਸਰ ਸਹੁਰੇ ਪਰਿਵਾਰ ਵਾਲੇ ਉਸ ਤੋਂ ਮੰਗ ਕਰਦੇ ਸਨ ਕਿ ਅਮਿਤ ਦਾ ਕਾਰੋਬਾਰ ਉਹ ਸ਼ੁਰੂ ਕਰਾ ਕੇ ਦੇਣ।

ਜਸਵਿੰਦਰ ਨੇ ਦੱਸਿਆ ਕਿ ਆਏ ਦਿਨ ਹੀ ਕਲੇਸ਼ ਹੁੰਦਾ ਰਹਿੰਦਾ ਸੀ। ਇਸ ਕਾਰਨ ਉਸ ਨੇ ਪਹਿਲਾਂ ਵੀ ਮਾਡਲ ਟਾਊਨ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ। ਉਸ ਸਮੇਂ ਸਮਝੌਤਾ ਹੋ ਗਿਆ ਸੀ। ਬੇਟੀ ਦੀ ਡਿਲੀਵਰੀ ਤੋਂ ਬਾਅਦ ਉਸ ਨੇ ਬੇਟੇ ਨੂੰ ਜਨਮ ਦਿੱਤਾ। ਜਿਸ ਤੋਂ ਬਾਅਦ ਸਹੁਰਿਆਂ ਨੇ ਉਸ ਨਾਲ ਫਿਰ ਤੋਂ ਲੜਾਈ ਕਰਨੀ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਉਹ ਆਪਣੇ ਪੇਕੇ ਘਰ ਆ ਕੇ ਰਹਿਣ ਲੱਗ ਪਈ।

ਜਿਸ ਤੋਂ ਬਾਅਦ ਫਿਰ ਸਮਝੌਤਾ ਹੋ ਗਿਆ ਅਤੇ ਉਹ ਆਪਣੇ ਸਹੁਰੇ ਘਰ ਜਾਕੇ ਰਹਿਣ ਲੱਗ ਪਈ। ਧੀ ਦੀ ਮੌਤ ਤੋਂ ਬਾਅਦ ਸਾਰੇ ਸਹੁਰੇ ਪਰਿਵਾਰ ਵਾਲੇ ਫਰਾਰ ਹਨ। ਇਕੱਲੀ ਬੇਟੀ ਦੀ ਸੱਸ ਪੁਲਿਸ ਦੀ ਹਿਰਾਸਤ ਵਿਚ ਹੈ। ਥਾਣਾ ਮਾਡਲ ਟਾਊਨ ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸਹੁਰੇ ਪਰਿਵਾਰ ਦੇ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।

Leave a Reply

Your email address will not be published. Required fields are marked *