ਪੰਜਾਬ (Punjab) ਦੇ ਤਰਨਤਾਰਨ ‘ਚ ਬੀਤੀ ਦਿਨੀਂ ਸ਼ਾਮ ਨੂੰ ਇਕ ਨੌਜਵਾਨ ਦਾ ਉਸ ਦੇ ਗੁਆਂਢੀ ਵਲੋਂ ਗੋਲੀ ਮਾਰ ਕੇ ਕ ਤ ਲ ਕਰ ਦਿੱਤਾ ਗਿਆ ਹੈ। ਜਦੋਂ ਇਹ ਘਟਨਾ ਵਾਪਰੀ ਉਸ ਸਮੇਂ ਮ੍ਰਿਤਕ ਘਰੋਂ ਬਾਹਰ ਹੀ ਨਿਕਲਿਆ ਸੀ। ਗੁਆਂਢੀ ਦੇ ਪਾਸਿਓਂ ਚੱਲੀ ਗੋਲੀ ਸੀਨੇ ਦੇ ਪਾਰ ਲੰਘ ਗਈ। ਪਰਿਵਾਰ ਨੇ ਤੁਰੰਤ ਹੀ ਜਖਮੀ ਨੂੰ ਮੋਟਰਸਾਈਕਲ ਉਤੇ ਬਿਠਾ ਕੇ ਹਸਪਤਾਲ ਵਿਚ ਪਹੁੰਚਾਇਆ, ਜਿੱਥੇ ਡਾਕਟਰਾਂ ਵਲੋਂ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਸਾਜਨ ਸਿੰਘ ਵਾਸੀ ਸਿੰਗਲ ਬਸਤੀ ਪੱਟੀ ਦੇ ਰੂਪ ਵਜੋਂ ਹੋਈ ਹੈ।
ਘਟਨਾ ਵਾਲੀ ਥਾਂ ਮੌਕੇ ਤੇ ਪੁੱਜੇ DSP ਸਤਨਾਮ ਸਿੰਘ ਅਤੇ ਇੰਸਪੈਕਟਰ ਪਰਮਜੀਤ ਸਿੰਘ ਵਿਰਦੀ ਨੇ ਦੱਸਿਆ ਹੈ ਕਿ ਮ੍ਰਿਤਕ ਨੂੰ ਗੋਲੀ ਮਾਰਨ ਵਾਲੇ ਦੋਸ਼ੀਆਂ ਵਿੱਚ ਗੁਆਂਢੀ ਜਰਮਨ ਸਿੰਘ, ਕਰਨ ਅਤੇ ਬੱਬੀ ਸ਼ਾਮਲ ਹਨ। ਜਿਨ੍ਹਾਂ ਨਾਲ ਉਸਦੀ ਪੁਰਾਣੀ ਰੰਜਿਸ਼ ਚੱਲਦੀ ਆ ਰਹੀ ਸੀ। ਸ਼ਾਮ ਨੂੰ ਜਦੋਂ ਮ੍ਰਿਤਕ ਘਰ ਤੋਂ ਬਾਹਰ ਆਇਆ ਤਾਂ ਦੋਸ਼ੀਆਂ ਨੇ ਗੋਲੀ ਮਾਰ ਦਿੱਤੀ ਜੋ ਦਿਲ ਦੇ ਪਾਰ ਲੰਘ ਗਈ।
ਇਸ ਮਾਮਲੇ ਬਾਰੇ ਮ੍ਰਿਤਕ ਦੇ ਚਚੇਰੇ ਭਰਾ ਵਿਜੇ ਨੇ ਦੱਸਿਆ ਹੈ ਕਿ ਗੋਲੀ ਲੱਗਣ ਤੋਂ ਬਾਅਦ ਮ੍ਰਿਤਕ ਸਾਜਨ ਸਿੰਘ ਨੂੰ ਤੁਰੰਤ ਮੋਟਰਸਾਈਕਲ ਤੇ ਸਿਵਲ ਹਸਪਤਾਲ ਪਹੁੰਚਾਇਆ ਗਿਆ। ਜਿੱਥੋਂ ਡਾਕਟਰਾਂ ਨੇ ਉਸ ਨੂੰ ਅੱਗੇ ਰੈਫਰ ਕਰ ਦਿੱਤਾ ਗਿਆ। ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਹ ਸਾਜਨ ਨੂੰ ਇਕ ਪ੍ਰਾਈਵੇਟ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਅੱਗੇ ਹੋਰ ਜਾਣਕਾਰੀ ਦਿੰਦਿਆਂ ਉਸ ਦੇ ਚਚੇਰੇ ਭਰਾ ਵਿਜੇ ਨੇ ਦੱਸਿਆ ਕਿ ਮ੍ਰਿਤਕ ਸਾਜਨ ਸਿੰਘ ਦਾ ਇਕ ਮਹੀਨਾ ਪਹਿਲਾਂ ਹੀ ਵਿਆਹ ਹੋਇਆ ਸੀ। ਅਜੇ ਉਸ ਦੀ ਪਤਨੀ ਦੇ ਹੱਥਾਂ ਦੀ ਮਹਿੰਦੀ ਦਾ ਰੰਗ ਵੀ ਫਿੱਕਾ ਨਹੀਂ ਪਿਆ ਸੀ ਅਤੇ ਇਹ ਬੁਰੀ ਖ਼ਬਰ ਆ ਗਈ। ਪੁਲਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਉਤੇ ਕੇਸ ਦਰਜ ਕਰਕੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ।