ਇਹ ਖਬਰ ਮੋਗਾ ਦੇ ਅੰਦਰ ਪੈਂਦੇ ਪਿੰਡ ਮਾੜੀ ਮੁਸਤਫਾ ਤੋਂ ਪ੍ਰਾਪਤ ਹੋਈ ਹੈ। ਇਥੇ ਪਤਨੀ ਨਾਲ ਨਜਾਇਜ਼ ਸਬੰਧਾਂ ਦੇ ਸ਼ੱਕ ਵਿਚ ਇਕ ਵਿਅਕਤੀ ਨੇ ਇਕ ਨੌਜਵਾਨ ਨੂੰ ਘਰ ਬੁਲਾ ਕੇ ਦੋਸਤ ਨਾਲ ਮਿਲ ਕੇ ਉਸ ਦਾ ਕ ਤ ਲ ਕਰ ਦਿੱਤਾ ਹੈ। ਇਸ ਤੋਂ ਬਾਅਦ ਮ੍ਰਿਤਕ ਸਰੀਰ ਨੂੰ ਕਾਰ ਵਿਚ ਲੱਦ ਕੇ ਕਿਸੇ ਅਣਪਛਾਤੀ ਜਗ੍ਹਾ ਉਤੇ ਸੁੱਟ ਦਿੱਤਾ। ਮ੍ਰਿਤਕ ਦੇ ਭਰਾ ਦੀ ਸ਼ਿਕਾਇਤ ਤੇ ਪੁਲਿਸ ਵਲੋਂ ਗੁਆਂਢੀ ਅਤੇ ਉਸ ਦੇ ਦੋਸਤ ਦੇ ਖਿਲਾਫ ਸਾਜ਼ਿਸ਼ ਤਹਿਤ ਕ ਤ ਲ ਦਾ ਮਾਮਲਾ ਦਰਜ ਕਰਕੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਪੁਲਿਸ ਵੱਲੋਂ ਮ੍ਰਿਤਕ ਦੀ ਦੇਹ ਦੀ ਭਾਲ ਕੀਤੀ ਜਾ ਰਹੀ ਹੈ। ਇਸ ਸਬੰਧੀ ਥਾਣਾ ਬਾਘਾਪੁਰਾਣਾ ਦੇ ਤਫਤੀਸ਼ ਅਫਸਰ ਜਤਿੰਦਰ ਸਿੰਘ ਨੇ ਦੱਸਿਆ ਹੈ ਕਿ ਪਿੰਡ ਮਾੜੀ ਮੁਸਤਫਾ ਦੇ ਰਹਿਣ ਵਾਲੇ ਜਸਵਿੰਦਰ ਸਿੰਘ ਰਾਜੂ ਨੇ ਪੁਲਸ ਨੂੰ ਦਿੱਤੇ ਬਿਆਨ ਵਿਚ ਦੱਸਿਆ ਕਿ ਉਸ ਦਾ ਭਰਾ ਜਤਿੰਦਰ ਸਿੰਘ ਸ਼ਾਦੀਸ਼ੁਦਾ ਹੋਣ ਦੇ ਨਾਲ-ਨਾਲ ਦੋ ਬੱਚਿਆਂ ਦਾ ਪਿਤਾ ਵੀ ਸੀ। ਉਸ ਦੇ ਭਰਾ ਦਾ ਕਸਬੇ ਤੋਂ ਦੱਲੂ ਵਾਲਾ ਰੋਡ ਉਤੇ ਪੋਲਟਰੀ ਫਾਰਮ ਹੈ। ਜਦੋਂ ਕਿ ਗੁਆਂਢ ‘ਚ ਰਹਿਣ ਵਾਲਾ ਭੁਪਿੰਦਰ ਸਿੰਘ ਭਿੰਦਾ ਉਸ ਦੇ ਭਰਾ ਤੋਂ ਅਕਸਰ ਪੈਸੇ ਉਧਾਰ ਲੈਂਦਾ ਸੀ, ਜੋ ਕਿ ਉਹ ਵਾਪਸ ਵੀ ਕਰ ਦਿੰਦਾ ਸੀ।
ਸ਼ਿਕਾਇਤ ਕਰਨ ਵਾਲੇ ਦਾ ਕਹਿਣਾ ਹੈ ਕਿ ਉਸ ਦਾ ਭਰਾ ਜਤਿੰਦਰ ਘਰੋਂ ਨਿਕਲ ਕੇ ਗਲੀ ਦੇ ਮੋੜ ਤੇ ਖੜ੍ਹਾ ਸੀ। ਇਸੇ ਦੌਰਾਨ ਗੁਆਂਢੀ ਭੁਪਿੰਦਰ ਸਿੰਘ ਨੇ ਉਸ ਦੇ ਭਰਾ ਨੂੰ ਅਵਾਜ਼ ਮਾਰ ਕੇ ਘਰ ਦੇ ਅੰਦਰ ਬੁਲਾ ਲਿਆ। ਪਰ ਬਾਅਦ ਵਿਚ ਉਸ ਦਾ ਭਰਾ ਘਰ ਤੋਂ ਬਾਹਰ ਨਹੀਂ ਆਇਆ। ਜਦੋਂ ਉਸ ਦਾ ਭਰਾ ਘਰ ਵਾਪਸ ਨਹੀਂ ਆਇਆ ਤਾਂ ਘਰ ਵਿਚ ਲੱਗੇ CCTV ਕੈਮਰੇ ਦੀ ਫੁਟੇਜ ਦੇਖਣ ਤੇ ਪਤਾ ਲੱਗਿਆ ਕਿ ਉਸ ਦਾ ਭਰਾ ਭੁਪਿੰਦਰ ਸਿੰਘ ਦੇ ਘਰ ਜਾਂਦਾ ਦਿਖਾਈ ਦੇ ਰਿਹਾ ਹੈ। ਪਰ ਬਾਹਰ ਨਿਕਲਦਾ ਦਿਖਾਈ ਨਹੀਂ ਦੇ ਰਿਹਾ।
CCTV ਫੁਟੇਜ ਦੇਖਣ ਤੋਂ ਬਾਅਦ ਉਸ ਵੱਲੋਂ ਬਾਘਾਪੁਰਾਣਾ ਪੁਲੀਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ। ਪੁਲਿਸ ਵੱਲੋਂ ਉਸ ਦੀ ਸ਼ਿਕਾਇਤ ਤੇ ਭੁਪਿੰਦਰ ਸਿੰਘ ਅਤੇ ਉਸਦੇ ਦੋਸਤ ਰੇਸ਼ਮ ਸਿੰਘ ਵਾਸੀ ਸੰਗਤਪੁਰਾ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਤੋਂ ਬਾਅਦ ਦੋਸ਼ੀ ਭੁਪਿੰਦਰ ਸਿੰਘ ਨੇ ਖੁਲਾਸਾ ਕੀਤਾ ਕਿ ਉਸ ਨੇ ਆਪਣੇ ਦੋਸਤ ਰੇਸ਼ਮ ਸਿੰਘ ਨਾਲ ਮਿਲ ਕੇ ਜਤਿੰਦਰ ਸਿੰਘ ਦਾ ਗਲਾ ਘੁੱਟ ਕੇ ਹੱ ਤਿ ਆ ਕਰ ਦਿੱਤੀ ਅਤੇ ਮ੍ਰਿਤਕ ਸਰੀਰ ਨੂੰ ਆਪਣੇ ਹੀ ਇੱਕ ਪਹਿਚਾਣ ਵਾਲੇ ਵਿਅਕਤੀ ਪਿੰਡ ਵੈਰੋਕੇ ਦੇ ਵਸਨੀਕ ਤੋਂ ਆਲਟੋ ਕਾਰ ਮੰਗ ਕੇ ਅਣਪਛਾਤੀ ਜਗ੍ਹਾ ਉਤੇ ਸੁੱਟ ਦਿੱਤਾ। ਪੁਲਿਸ ਨੇ ਜਸਵਿੰਦਰ ਸਿੰਘ ਦੇ ਬਿਆਨਾਂ ਤੇ ਭੁਪਿੰਦਰ ਸਿੰਘ ਅਤੇ ਉਸਦੇ ਦੋਸਤ ਰੇਸ਼ਮ ਸਿੰਘ ਦੇ ਖਿਲਾਫ ਕ ਤ ਲ ਦੀ ਸਾਜ਼ਿਸ਼ ਰਚਣ ਦੇ ਦੋਸ਼ ਵਿਚ ਮਾਮਲਾ ਦਰਜ ਕਰਕੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਜਤਿੰਦਰ ਸਿੰਘ ਦੇ ਜਸਵੀਰ ਕੌਰ ਦੇ ਨਾਲ ਨਾਜਾਇਜ਼ ਸਬੰਧਾਂ ਦੇ ਸ਼ੱਕ ਵਿਚ ਕ ਤ ਲ ਕੀਤਾ ਗਿਆ ਹੈ। ਡੀਐਸਪੀ ਬਾਘਾਪੁਰਾਣਾ ਜਸਜੋਤ ਸਿੰਘ ਦਾ ਕਹਿਣਾ ਹੈ ਕਿ ਜਤਿੰਦਰ ਸਿੰਘ ਦੇ ਭਰਾ ਦੀ ਸ਼ਿਕਾਇਤ ਤੇ ਪੁਲੀਸ ਨੇ 2 ਵਿਅਕਤੀਆਂ ਖ਼ਿਲਾਫ਼ ਕ ਤ ਲ ਦਾ ਕੇਸ ਦਰਜ ਕਰ ਲਿਆ ਹੈ। ਪੁਲਿਸ ਦੀ ਜਾਂਚ ਚੱਲ ਰਹੀ ਹੈ। ਜਾਂਚ ਤੋਂ ਬਾਅਦ ਹੀ ਕ ਤ ਲ ਦੇ ਕਾਰਨਾਂ ਦਾ ਪਤਾ ਲੱਗੇਗਾ। ਪੁਲਿਸ ਮ੍ਰਿਤਕ ਸਰੀਰ ਦੀ ਭਾਲ ਕਰ ਰਹੀ ਹੈ। ਬਾਅਦ ਦੁਪਹਿਰ ਥਾਣਾ ਬਾਘਾਪੁਰਾਣਾ ਦੀ ਪੁਲੀਸ ਨੇ ਕਤਲ ਦੇ ਦੂਜੇ ਦੋਸ਼ੀ ਰੇਸ਼ਮ ਸਿੰਘ ਸਮੇਤ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਪੈਂਦੇ ਪਿੰਡ ਘੱਲ ਖੁਰਦ ਵਿੱਚ ਨਹਿਰ ਵਿੱਚੋਂ ਮ੍ਰਿਤਕ ਦੀ ਲਾ ਸ਼ ਲੱਭਣ ਲਈ ਪਹੁੰਚੀ। ਮ੍ਰਿਤਕ ਜਤਿੰਦਰ ਸਿੰਘ ਲਾਪਤਾ ਹੈ। ਦੋਸ਼ੀ ਦੀ ਨਿਸ਼ਾਨਦੇਹੀ ਤੇ ਨਹਿਰ ਵਿੱਚੋਂ ਲਾ ਸ਼ ਲੱਭਣ ਲਈ ਐਸਐਚਓ ਜਤਿੰਦਰ ਸਿੰਘ ਪਹੁੰਚ ਗਏ ਹਨ।