ਪੰਜਾਬ (Punjab) ਵਿਚ ਜਿਲ੍ਹਾ ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ 3 ਦੇ ਖੇਤਰ ਵਿੱਚ ਸਥਿਤ ਜਨਰਲ ਸਟੋਰ ਤੋਂ ਸਾਮਾਨ ਲੈ ਕੇ ਘਰ ਨੂੰ ਵਾਪਸ ਜਾ ਰਹੀ ਬਜ਼ੁਰਗ ਮਾਤਾ ਤੋਂ ਬੀਤੇ ਦਿਨੀਂ ਝਪਟਮਾਰਾਂ ਨੇ ਕੰਨਾਂ ਦੀਆਂ ਵਾਲੀਆਂ ਝਪਟ ਲਈਆਂ। ਜਾਣ ਵੇਲੇ ਖੋਹ ਕਰਨ ਵਾਲਿਆਂ ਨੇ ਮਾਤਾ ਨੂੰ ਕਿਹਾ ਕਿ ਹੁਣ ਉਸ ਨੂੰ ਕੰਨਾਂ ਦੀਆਂ ਵਾਲੀਆਂ ਨਹੀਂ ਮਿਲਣਗੀਆਂ। ਖੋਹ ਕਰਨ ਵਾਲਿਆਂ ਨੇ ਬਜੁਰਗ ਮਾਤਾ ਦੀਆਂ ਅੱਖਾਂ ‘ਤੇ ਹੱਥ ਰੱਖ ਕੇ ਕੰਨਾਂ ਦੀਆਂ ਵਾਲੀਆਂ ਝਪਟ ਲਈਆਂ। ਔਰਤ ਨੂੰ ਪਹਿਲਾਂ ਸ਼ੱਕ ਹੋਇਆ ਕਿ ਉਸ ਦਾ ਬੇਟਾ ਉਸ ਨਾਲ ਮਜ਼ਾਕ ਕਰ ਰਿਹਾ ਹੈ। ਜਿਵੇਂ ਹੀ ਲੁ ਟੇ ਰੇ ਆਂ ਨੇ ਕੰਨਾਂ ਦੀਆਂ ਵਾਲੀਆਂ ਖੋਹੀਆਂ ਤਾਂ ਉਸ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ।
ਬਜ਼ੁਰਗ ਮਾਤਾ ਨੇ ਪੋਹ ਕਰਨ ਵਾਲਿਆਂ ਦਾ ਪਿੱਛਾ ਕਰਨ ਲਈ ਰੌਲਾ ਵੀ ਪਾਇਆ ਪਰ ਗਲੀ ਵਿਚ ਕੋਈ ਮੌਜੂਦ ਨਹੀਂ ਸੀ ਜਿਸ ਕਾਰਨ ਉਹ ਬੇਵੱਸ ਹੋ ਗਈ। ਮਾਤਾ ਦੇ ਦੱਸਣ ਅਨੁਸਾਰ ਉਸ ਨੇ ਇਹ ਸੋਨੇ ਦੀਆਂ ਵਾਲੀਆਂ ਕਰੀਬ 30 ਸਾਲ ਪਹਿਲਾਂ ਪਹਿਨੀਆਂ ਸਨ। ਝਪਟ ਮਾਰ ਕੇ ਉਸ ਦਾ ਕੰਨ ਵੀ ਜ਼ਖ਼ਮੀ ਕਰ ਦਿੱਤਾ। ਬਜੁਰਗ ਮਾਤਾ ਵੱਲੋਂ ਰੌਲਾ ਪਾਉਣ ਤੇ ਇਲਾਕਾ ਨਵਾਸੀ ਇਕੱਠੇ ਹੋ ਗਏ। ਇਹ ਘਟਨਾ ਹਰਗੋਬਿੰਦ ਨਗਰ ਹਿੰਗ ਵਾਲੀ ਗਲੀ ਨੰਬਰ 3 ਦੀ ਹੈ। ਇਸ ਘਟਨਾ ਤੋਂ ਬਾਅਦ ਇਲਾਕਾ ਵਾਸੀਆਂ ਨੇ ਤੁਰੰਤ ਥਾਣਾ ਡਿਵੀਜ਼ਨ ਨੰਬਰ 3 ਦੀ ਪੁਲੀਸ ਨੂੰ ਸੂਚਿਤ ਕੀਤਾ। ਮੌਕੇ ਤੇ ਥਾਣਾ ਇੰਚਾਰਜ ਤੇ ਹੋਰ ਉੱਚ ਅਧਿਕਾਰੀ ਪਹੁੰਚ ਗਏ।
ਇਸ ਘਟਨਾ ਵਿਚ ਪੀੜਤ ਬਜੁਰਗ ਮਾਤਾ ਦੀ ਪਛਾਣ ਚਰਨਜੀਤ ਕੌਰ ਦੇ ਰੂਪ ਵਜੋਂ ਹੋਈ ਹੈ। ਪੁਲਸ ਨੇ ਬਜੁਰਗ ਮਾਤਾ ਦੇ ਬਿਆਨਾਂ ਤੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵਲੋਂ ਇਲਾਕੇ ਵਿਚ ਸਨੈਚਿੰਗ ਦੀ ਵਾਰਦਾਤ ਤੋਂ ਬਾਅਦ CCTV ਫੁਟੇਜ ਨੂੰ ਖੰਗਾਲਣਾ ਸ਼ੁਰੂ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਗਣੇਸ਼ ਨਗਰ ਵੱਲ ਗਏ ਹਨ। ਉਨ੍ਹਾਂ ਨੂੰ ਗਣੇਸ਼ ਨਗਰ ਮੇਨ ਰੋਡ ਤੋਂ ਲੰਘਦੀ ਜਨਕਪੁਰੀ ਗਲੀ ਨੰਬਰ 5 ਨੇੜੇ ਕੈਮਰਿਆਂ ਵਿੱਚ ਦੇਖਿਆ ਗਿਆ ਹੈ। ਪੁਲਸ ਝਪਟਮਾਰਾਂ ਦੀ ਲੋਕੇਸ਼ਨ ਟਰੇਸ ਕਰਨ ਵਿਚ ਲੱਗੀ ਹੋਈ ਹੈ। ਕਾਫੀ ਹੱਦ ਤੱਕ ਪੁਲਸ ਨੇ ਦੋਸ਼ੀਆਂ ਨੂੰ ਟਰੇਸ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜਲਦ ਹੀ ਦੋਸ਼ੀ ਫੜ ਲਏ ਜਾਣਗੇ।