ਜਿਲ੍ਹਾ ਅੰਮ੍ਰਿਤਸਰ (ਪੰਜਾਬ) ਦੇ ਪਿੰਡ ਸੈਂਸਰਾ ਕਲਾਂ ਵਿੱਚ ਇੱਕ ਔਰਤ ਵਲੋਂ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਦਾ ਕ ਤ ਲ ਕਰ ਦੇਣ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਦੇ ਜੀਜਾ ਹਰਪਾਲ ਸਿੰਘ ਵਾਸੀ ਸ਼ਾਹੂਰਾ ਥਾਣਾ ਲੋਪੋਕੇ ਦੀ ਸ਼ਿਕਾਇਤ ਉਤੇ ਮ੍ਰਿਤਕ ਦੀ ਪਤਨੀ ਅਤੇ ਉਸ ਦੇ ਸਾਥੀ ਖਿਲਾਫ਼ ਹੱ ਤਿ ਆ ਦਾ ਕੇਸ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਸਬੰਧੀ ਪਿੰਡ ਸ਼ਹੂਰਾ ਵਾਸੀ ਹਰਪਾਲ ਸਿੰਘ ਨੇ ਦੱਸਿਆ ਹੈ ਕਿ ਪਿੰਡ ਸੈਂਸਰਾ ਕਲਾਂ ਦੇ ਪਰਮਜੀਤ ਸਿੰਘ ਨੇ ਉਸ ਦੇ ਸਾਲੇ ਜਗਪ੍ਰੀਤ ਸਿੰਘ ਦੇ ਮੋਬਾਈਲ ਉਤੇ ਫੋਨ ਕਰਕੇ ਕਿਹਾ ਕਿ ਮੰਗਲ ਸਿੰਘ ਦੀ ਮੌਤ ਹੋ ਗਈ ਹੈ। ਇਹ ਸੁਣ ਕੇ ਉਹ ਆਪਣੀ ਪਤਨੀ ਸੰਦੀਪ ਕੌਰ ਨਾਲ ਪਹੁੰਚ ਗਿਆ।
ਉਥੇ ਮੰਗਲ ਸਿੰਘ ਦੀ ਦੇਹ ਕੰਬਲ ਨਾਲ ਢਕੀ ਹੋਈ ਘਰ ਦੀ ਲਾਬੀ ਵਿੱਚ ਪਈ ਸੀ। ਮੰਗਲ ਦੀ ਪਤਨੀ ਮਨਪ੍ਰੀਤ ਕੌਰ ਨੇ ਦੱਸਿਆ ਕਿ ਬੀਤੀ ਰਾਤ 9 ਵਜੇ ਉਸ ਦਾ ਪਤੀ ਦਵਾਈ ਲੈਣ ਲਈ ਮੋਟਰਸਾਈਕਲਤੇ ਪਿੰਡ ਗੁਰੂ ਕਾ ਬਾਗ ਘੁੱਕੇਵਾਲੀ ਗਿਆ ਸੀ। ਮੰਗਲ ਨੇ ਵਾਪਸ ਆ ਕੇ ਦੱਸਿਆ ਕਿ ਰਸਤੇ ਵਿਚ ਕੁਝ ਲੋਕਾਂ ਨੇ ਉਸ ਉਤੇ ਹਮਲਾ ਕਰ ਦਿੱਤਾ ਸੀ। ਮੰਗਲ ਸਿੰਘ ਦੇ ਸਿਰ ਤੋਂ ਟੋਪੀ ਲਾਹ ਕੇ ਦੇਖਿਆ ਤਾਂ ਉਸ ਦੇ ਸਿਰ ਤੇ ਡੂੰਘਾ ਜ਼ਖ਼ਮ ਸੀ ਅਤੇ ਬਲੱਡ ਜੰਮਿਆਂ ਹੋਇਆ ਸੀ।
ਪ੍ਰੰਤੂ ਜਦੋਂ ਮੰਗਲ ਸਿੰਘ ਦੀ ਪਤਨੀ ਨੂੰ ਇਸ ਮਾਮਲੇ ਸਬੰਧੀ ਪੁਲੀਸ ਨੂੰ ਸੂਚਿਤ ਕਰਨ ਦੇ ਲਈ ਕਿਹਾ ਗਿਆ ਤਾਂ ਉਸ ਨੇ ਨਾਂਹ ਕਰ ਦਿੱਤੀ ਅਤੇ ਕਿਹਾ ਕਿ ਹੁਣ ਪੁਲੀਸ ਨੂੰ ਕੀ ਦੱਸਣਾ ਹੈ, ਚਲੋ ਆਓ ਸੰਸਕਾਰ ਦੀ ਤਿਆਰੀ ਕਰ ਲੈਂਦੇ ਹਾਂ। ਸ਼ਿਕਾਇਤ ਕਰਤਾ ਨੇ ਪੁਲੀਸ ਨੂੰ ਦੱਸਿਆ ਕਿ ਮ੍ਰਿਤਕ ਦੀ ਪਤਨੀ ਯਾਣੀਂ ਕਿ ਉਸ ਦੀ ਸਾਲੇਹਾਰ ਮਨਪ੍ਰੀਤ ਕੌਰ ਪਿੰਡ ਸੈਂਸਰਾ ਖੁਰਦ ਵਿੱਚ ਇੱਕ ਬੁਟੀਕ ਦਾ ਕੰਮ ਕਰਦੀ ਹੈ। ਬੁਟੀਕ ਨੇੜੇ ਹੀ ਰੋਸ਼ਨ ਲਾਲ ਦਰਜ਼ੀ ਦਾ ਕੰਮ ਕਰਦਾ ਹੈ ਜਿਸ ਦੇ ਨਤੀਜੇ ਵਜੋਂ ਇਨ੍ਹਾਂ ਦੋਹਾਂ ਵਿਚ ਨਾਜਾਇਜ਼ ਸੰਬੰਧ ਬਣ ਗਏ ਸਨ।
ਇਸ ਮਾਮਲੇ ਸਬੰਧੀ DSP ਸੰਜੀਵ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਮੰਗਲ ਸਿੰਘ ਦੀ ਥਾਣਾ ਝੰਡੇਰ ਦੇ SHO ਸਤਨਾਮ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਜਾਂਚ ਕੀਤੀ ਤਾਂ ਸਿਰ ਦੀ ਸੱਟ ਤੋਂ ਮਾਮਲਾ ਸ਼ੱਕੀ ਲੱਗਿਆ। ਇਸ ਸਬੰਧੀ ਜਦੋਂ ਮਨਪ੍ਰੀਤ ਕੌਰ ਤੋਂ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ ਗਈ ਤਾਂ ਦੋਸ਼ੀ ਮਨਪ੍ਰੀਤ ਕੌਰ ਨੇ ਆਪਣੇ ਪਤੀ ਮੰਗਲ ਦੀ ਜਾਨ ਲੈਣ ਲਈ ਘੜੀ ਸਾਜਿਸ਼ ਦਾ ਭੇਦ ਖੋਲ ਦਿੱਤਾ। ਮ੍ਰਿਤਕ ਮੰਗਲ ਸਿੰਘ ਉਨ੍ਹਾਂ ਦੇ ਪ੍ਰੇਮ ਸਬੰਧਾਂ ਵਿੱਚ ਅੜਿੱਕਾ ਬਣ ਗਿਆ ਸੀ ਜਿਸ ਕਾਰਨ ਦੋਸ਼ੀਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਤੁਹਾਨੂੰ ਦੱਸ ਦੇਈਏ ਕਿ ਦੋਸ਼ੀ ਮਹਿਲਾ ਦੇ ਦੋ ਬੱਚੇ ਵੀ ਹਨ।