ਪੁਲਿਸ ਨੇ ਪੰਜਾਬ ਦੇ ਦੋ ਸਕੇ ਭਰਾਵਾਂ ਨਾਲ ਹੋਈ ਵਾਰਦਾਤ ਦੀ ਗੁੱਥੀ ਸੁਲਝਾਈ, ਜਾਣਕਾਰ ਨੇ ਇਸ ਨੀਅਤ ਨਾਲ ਰਚੀ ਸੀ ਸਾਜਿਸ਼

Punjab

ਬੀਤੇ ਦਿਨੀਂ ਰੋਹਤਕ ਵਿੱਚ ਪੰਜਾਬ ਦੇ ਰਹਿਣ ਵਾਲੇ ਦੋ ਸਕੇ ਭਰਾਵਾਂ ਦਾ ਦੋਹਰਾ ਕ ਤ ਲ ਕਰ ਦਿੱਤਾ ਗਿਆ ਸੀ। ਸੂਚਨਾ ਤੋਂ ਬਾਅਦ ਮੌਕੇ ਉਤੇ ਪਹੁੰਚੀ ਪੁਲਸ ਵਲੋਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਕਰਵਾਇਆ ਗਿਆ। ਪੁਲਿਸ ਵਲੋਂ ਦੋਵਾਂ ਦੀਆਂ ਫ਼ੋਨ ਕਾਲਾਂ ਦੀ ਜਾਂਚ ਕੀਤੀ ਗਈ। ਇਸ ਤੋਂ ਬਾਅਦ ਪੁਲਸ ਨੇ ਸ਼ੱਕ ਦੇ ਆਧਾਰ ਉਤੇ ਇਕ ਵਿਅਕਤੀ ਨੂੰ ਹਿਰਾਸਤ ਵਿਚ ਲੈ ਲਿਆ। ਪੁਲਸ ਨੇ ਜਾਂਚ ਪੜਤਾਲ ਤੋਂ ਬਾਅਦ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਦਿਨੀਂ 23 ਅਤੇ 24 ਦਸੰਬਰ ਦੀ ਰਾਤ ਨੂੰ ਸਿੰਘਪੁਰਾ ਨੇੜੇ ਰੇਲਵੇ ਲਾਈਨ ਉਤੇ ਰੇਲਵੇ ਪੁਲ ਦੇ ਹੇਠਾਂ ਦੋ ਮ੍ਰਿਤਕ ਸਰੀਰ ਮਿਲੇ ਸਨ। ਇਹ ਦੇਹਾਂ ਸੁਖਵਿੰਦਰ ਅਤੇ ਸਤੇਂਦਰ ਨਾਮ ਦੇ ਨੌਜਵਾਨਾਂ ਦੀਆਂ ਸਨ। ਇਹ ਦੋਵੇਂ ਸਕੇ ਭਰਾ ਸਨ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਜਾਇਜ਼ਾ ਲਿਆ ਤਾਂ ਲੁੱਟ ਦੀ ਨੀਅਤ ਦੇ ਨਾਲ ਲੋਹੇ ਦੇ ਪਾਈਪ ਨਾਲ ਵਾਰ ਕਰਕੇ ਦੋਵਾਂ ਦਾ ਕ ਤ ਲ ਕਰ ਦਿੱਤਾ ਗਿਆ। ਇਸ ਤੋਂ ਬਾਅਦ ਦੋਵਾਂ ਦੀਆਂ ਦੇਹਾਂ ਨੂੰ ਰੇਲਵੇ ਲਾਈਨ ਉਤੇ ਸੁੱਟ ਦਿੱਤਾ ਗਿਆ। ਮ੍ਰਿਤਕ ਦੇ ਰਿਸ਼ਤੇਦਾਰਾਂ ਦੇ ਬਿਆਨਾਂ ਉਤੇ ਜੀਆਰਪੀ ਥਾਣਾ ਰੋਹਤਕ ਦੀ ਪੁਲਿਸ ਵਲੋਂ ਦੋਹਰੀ ਹੱ ਤਿ ਆ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ।

ਇਸ ਮਾਮਲੇ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਸੁਖਵਿੰਦਰ ਅਤੇ ਸਤੇਂਦਰ ਵਾਸੀ ਜਿਲ੍ਹਾ ਹੁਸ਼ਿਆਰਪੁਰ (ਪੰਜਾਬ) ਰੋਹਤਕ ਦੇ ਸ਼ਿਆਮਲ ਬਾਜ਼ਾਰ ਵਿੱਚ ਆਪਣੇ ਪਿਤਾ ਗਿਰਧਾਰੀ ਲਾਲ ਨਾਲ ਰਹਿੰਦੇ ਸਨ। ਦੋਵੇਂ ਹਾਈਡਰਾ ਮਸ਼ੀਨ ਚਲਾਉਂਦੇ ਸਨ। ਦੋਸ਼ੀ ਜੈਪਾਲ ਪਹਿਲਾਂ ਉਨ੍ਹਾਂ ਦੇ ਨਾਲ ਕੰਮ ਕਰਦਾ ਸੀ, ਬਾਅਦ ਵਿਚ ਵੱਖਰੀ ਹਾਈਡਰਾ ਮਸ਼ੀਨ ਚਲਾਉਣ ਲੱਗ ਗਿਆ। ਉਸ ਨੇ ਦੋਵਾਂ ਭਰਾਵਾਂ ਦਾ ਕ ਤ ਲ ਕਰਕੇ ਲੁੱਟ ਦੀ ਯੋਜਨਾ ਬਣਾਈ ਸੀ।

ਦੋਸ਼ੀ ਮੂਲ ਰੂਪ ਤੋਂ ਉੱਤਰ ਪ੍ਰਦੇਸ਼ (UP) ਦਾ ਰਹਿਣ ਵਾਲਾ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋਵੇਂ ਭਰਾ ਹਾਈਡਰਾ ਮਸ਼ੀਨ ਚਲਾਉਂਦੇ ਸਨ। ਦੋਸ਼ੀ ਨੇ ਮਸ਼ੀਨ ਲੁੱਟਣ ਅਤੇ ਹੱ ਤਿ ਆ ਕਰਨ ਦੀ ਸਾਜ਼ਿਸ਼ ਰਚੀ। ਇਸ ਤੋਂ ਬਾਅਦ ਦੋਸ਼ੀ ਨੇ ਦੋਵਾਂ ਭਰਾਵਾਂ ਨੂੰ ਫੋਨ ਕਰਕੇ ਬੁਲਾਇਆ। ਰਾਤ ਨੂੰ ਜਦੋਂ ਦੋਵੇਂ ਭਰਾ ਦੋਸ਼ੀ ਕੋਲ ਪਹੁੰਚੇ ਤਾਂ ਉਸ ਨੇ ਪਹਿਲਾਂ ਉਨ੍ਹਾਂ ਨੂੰ ਚਾਹ ਪਿਲਾਈ। ਇਸ ਤੋਂ ਬਾਅਦ ਦੋਵਾਂ ਦਾ ਕ ਤ ਲ ਕਰ ਦਿੱਤਾ ਗਿਆ।

ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮ੍ਰਿਤਕ ਦੇਹਾਂ ਨੂੰ ਰੇਲਵੇ ਟਰੈਕ ਉਤੇ ਸੁੱਟ ਦਿੱਤਾ ਗਿਆ। ਇਸ ਤੋਂ ਬਾਅਦ ਹਾਈਡਰਾ ਮਸ਼ੀਨ ਲੈ ਗਿਆ ਅਤੇ ਯੂਪੀ ਵਿੱਚ ਲੁਕਾ ਦਿੱਤੀ। ਪੁਲਸ ਵਲੋਂ ਜਦੋਂ ਫੋਨ ਕਾਲ ਦੇ ਆਧਾਰ ਉਤੇ ਜਾਂਚ ਕੀਤੀ ਗਈ ਤਾਂ ਪੁਲਿਸ ਨੇ ਜੈਪਾਲ ਨੂੰ ਸ਼ੱਕ ਦੇ ਆਧਾਰ ਤੇ ਹਿਰਾਸਤ ਵਿਚ ਲੈ ਲਿਆ। ਪੁੱਛਗਿੱਛ ਦੇ ਦੌਰਾਨ ਉਸ ਨੇ ਆਪਣੇ ਗੁਨਾਹ ਨੂੰ ਕਬੂਲ ਕਰ ਲਿਆ ਹੈ। DSP ਗੁਰਦਿਆਲ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਨੇ ਦੋਸ਼ੀ ਜੈਪਾਲ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਮ੍ਰਿਤਕ ਦਾ ਮੋਬਾਈਲ ਫੋਨ ਅਤੇ ਪਰਸ ਬਰਾਮਦ ਕੀਤਾ ਹੈ। ਪੁਲੀਸ ਵਲੋਂ ਲੁੱਟੀ ਗਈ ਹਾਈਡਰਾ ਮਸ਼ੀਨ ਦੀ ਭਾਲ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *