ਚੜ੍ਹਦੀ ਉਮਰ ਦੇ ਚਾਰ ਦੋਸਤਾਂ ਨੂੰ ਇਕੱਠਿਆਂ ਹੋਣੀ ਨੇ ਘੇਰਿਆ, ਰਾਤ ਨੂੰ ਸ਼ਫਰ ਦੌਰਾਨ ਇਸ ਤਰ੍ਹਾਂ ਵਾਪਰ ਗਈ ਘਟਨਾ

Punjab

ਇਹ ਗਮਗੀਨ ਖਬਰ ਪੰਜਾਬ ਦੇ ਜਿਲ੍ਹਾ ਸੰਗਰੂਰ ਤੋਂ ਪ੍ਰਾਪਤ ਹੋਈ ਹੈ। ਇਥੇ ਸੰਗਰੂਰ ਤੋਂ ਬਠਿੰਡਾ ਨੈਸ਼ਨਲ ਹਾਈਵੇਅ ਉਤੇ ਪਿੰਡ ਉਪਲੀ ਦੇ ਨਜਦੀਕ ਦੇਰ ਰਾਤ ਮੋਟਰਸਾਈਕਲ ਅਤੇ ਸਕਾਰਪੀਓ ਗੱਡੀ ਵਿਚਾਲੇ ਜਬਰਦਸਤ ਸੜਕ ਹਾਦਸਾ ਵਾਪਰ ਗਿਆ ਹੈ। ਇਸ ਦੁੱਖਭਰੇ ਹਾਦਸੇ ਵਿੱਚ 4 ਮੁੰਡਿਆਂ ਦੀ ਜਾਨ ਚਲੀ ਗਈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਹ ਚਾਰੇ ਨੌਜਵਾਨ ਮੋਟਰਸਾਈਕਲ ਉਤੇ ਸਵਾਰ ਸਨ। ਸਕਾਰਪੀਓ ਗੱਡੀ ਨਾਲ ਮੋਟਰਸਾਈਕਲ ਦੀ ਟੱਕਰ ਟੱਕਰ ਹੋ ਜਾਣ ਨਾਲ 3 ਨੌਜਵਾਨਾਂ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਜਦੋਂ ਕਿ ਇਕ ਜ਼ਖਮੀ ਹੋਏ ਨੌਜਵਾਨ ਨੂੰ ਪਟਿਆਲਾ ਦੇ ਹਸਪਤਾਲ ਰੈਫਰ ਕਰ ਦਿੱਤਾ ਗਿਆ।

ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਬੀਤੀ ਰਾਤ ਕਰੀਬ 11 ਵਜੇ ਦੱਸੀ ਜਾ ਰਹੀ ਹੈ ਕਿ ਮੋਟਰਸਾਈਕਲ ਸਵਾਰ 4 ਨੌਜਵਾਨਾਂ ਦੀ ਇਕ ਸਕਾਰਪੀਓ ਗੱਡੀ ਨਾਲ ਭਿਆਨਕ ਟੱਕਰ ਹੋ ਗਈ। ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ 3 ਨੌਜਵਾਨਾਂ ਦੀ ਮੌਕੇ ਉਤੇ ਹੀ ਮੌ-ਤ ਹੋ ਗਈ ਜਦੋਂ ਕਿ 1 ਨੂੰ ਗੰਭੀਰ ਜ਼ਖਮੀ ਹੋਣ ਦੇ ਕਾਰਨ ਪਟਿਆਲਾ ਰੈਫਰ ਕਰ ਦਿੱਤਾ ਗਿਆ ਪਰ ਉਸ ਨੇ ਵੀ ਰਸਤੇ ਵਿਚ ਹੀ ਦਮ ਤੋੜ ਦਿੱਤਾ। ਇਲਾਕੇ ਦੇ ਲੋਕਾਂ ਦੇ ਦੱਸਣ ਮੁਤਾਬਕ ਸਕਾਰਪੀਓ ਗੱਡੀ ਬਠਿੰਡਾ ਵੱਲੋਂ ਆ ਰਹੀ ਸੀ। ਦੂਜੇ ਪਾਸੇ ਮੋਟਰਸਾਈਕਲ ਸਵਾਰ ਨੌਜਵਾਨ ਸਰਵਿਸ ਰੋਡ ਤੋਂ ਆ ਰਹੇ ਸਨ।

ਪਰ ਜਿਵੇਂ ਹੀ ਉਹ ਮੁੱਖ ਮਾਰਗ ਉਤੇ ਚੜ੍ਹਨ ਲੱਗੇ ਤਾਂ ਉਨ੍ਹਾਂ ਦਾ ਸਕਾਰਪੀਓ ਗੱਡੀ ਨਾਲ ਭਿਆਨਕ ਹਾਦਸਾ ਹੋ ਗਿਆ। ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਨੌਜਵਾਨ ਦੀ ਮ੍ਰਿਤਕ ਦੇਹ ਦੂਰ ਜਾ ਕੇ ਖੇਤਾਂ ਵਿਚੋਂ ਮਿਲੀ। ਇਨ੍ਹਾਂ ਮ੍ਰਿਤਕ ਨੌਜਵਾਨਾਂ ਦੀ ਪਹਿਚਾਣ ਗੁਰਬਾਜ ਸਿੰਘ, ਮੁਖਤਿਆਰ ਸਿੰਘ ਪਿੰਡ ਗੁੱਜਰਾਂ ਦੇ ਰਹਿਣ ਵਾਲੇ, ਗੁਰਦੀਪ ਸਿੰਘ ਪਿੰਡ ਕੰਮੋਮਾਜਰਾ ਦਾ ਰਹਿਣ ਵਾਲਾ, ਅਮਨਦੀਪ ਸਿੰਘ ਪਿੰਡ ਥੂਹੀ ਨਾਭਾ ਦੇ ਰਹਿਣ ਵਾਲੇ ਦੇ ਰੂਪ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਨੌਜਵਾਨ ਦੀ ਉਮਰ ਕਰੀਬ 29 ਸਾਲ ਹੈ ਅਤੇ ਬਾਕੀ ਤਿੰਨ ਨੌਜਵਾਨਾਂ ਦੀ ਉਮਰ 20 ਤੋਂ 22 ਸਾਲ ਦੇ ਵਿਚਕਾਰ ਦੀ ਹੈ।

Leave a Reply

Your email address will not be published. Required fields are marked *