ਤੁਸੀਂ ਸਾਰਿਆਂ ਨੇ ਕਿਸੇ ਨਾ ਕਿਸੇ ਸਮੇਂ ਭਾਰਤੀ ਰੇਲਵੇ ਵਿਚ ਯਾਤਰਾ ਕੀਤੀ ਹੋਵੇਗੀ, ਤੁਸੀਂ ਰੇਲਾਂ ਨੂੰ ਆਉਂਦੇ-ਜਾਂਦੇ ਦੇਖਿਆ ਹੋਵੇਗਾ। ਟਰੇਨਾਂ ਉਤੇ ਕਈ ਅਜਿਹੀਆਂ ਚੀਜ਼ਾਂ (Symbol on train) ਹੁੰਦੀਆਂ ਹਨ, ਜਿਹੜੀਆਂ ਕਿਸੇ ਨਾ ਕਿਸੇ ਗੱਲ ਦਾ ਸੰਕੇਤ ਦਿੰਦੀਆਂ ਹਨ। ਹਰੇਕ ਨਿਸ਼ਾਨ ਦਾ ਕੁਝ ਵਿਸ਼ੇਸ਼ ਮਤਲਬ ਹੁੰਦਾ ਹੈ। ਇਸੇ ਤਰ੍ਹਾਂ ਤੁਸੀਂ ਟਰੇਨ ਦੇ ਪਿਛਲੇ ਡੱਬੇ ਉਤੇ ਵੱਡੇ ਅੱਖਰਾਂ ਵਿਚ X ਜਾਂ LV ਲਿਖਿਆ ਦੇਖਿਆ ਹੋਵੇਗਾ ਪਰ ਕੀ ਤੁਸੀਂ ਸਭ ਨੇ ਕਦੇ ਸੋਚਿਆ ਹੈ ਕਿ ਇਨ੍ਹਾਂ ਨਿਸ਼ਾਨਾਂ ਦਾ ਕੀ ਮਤਲਬ ਹੁੰਦਾ ਹੈ।
ਰੇਲਵੇ ਅਧਿਕਾਰੀਆਂ ਦੇ ਮੁਤਾਬਕ ਜੇਕਰ ਕਿਸੇ ਟਰੇਨ ‘ਤੇ ਵੱਡੇ ਅੱਖਰਾਂ ਵਿਚ LV ਲਿਖਿਆ ਹੈ ਤਾਂ ਇਸਦਾ ਮਤਲਬ ਟਰੇਨ ਦਾ ਆਖਰੀ ਡੱਬਾ ਜਾਂ ਆਖਰੀ ਟ੍ਰੇਨ (Last Train) ਹੋ ਸਕਦਾ ਹੈ। ਜਦੋਂ ਕਿ X ਦਾ ਮਤਲਬ ਹੈ ਕਿ ਇਹ ਡੱਬਾ ਟਰੇਨ ਦਾ ਆਖਰੀ ਕੋਚ ਹੈ। ਇਹ ਦੋਵੇਂ ਅੱਖਰ ਪੀਲੇ ਜਾਂ ਚਿੱਟੇ ਰੰਗ ਵਿੱਚ ਲਿਖੇ ਹੋਏ ਹੁੰਦੇ ਹਨ। ਇਸ ਨੂੰ ਟ੍ਰੇਨ ਦੇ ਅਖੀਰ ਤੇ ਸੁਰੱਖਿਆ ਲਈ ਲਿਖਿਆ ਹੁੰਦਾ ਹੈ। ਜਿਸ ਨੂੰ ਦੇਖ ਕੇ ਸਟੇਸ਼ਨ ਮਾਸਟਰ ਸਮਝ ਜਾਂਦਾ ਹੈ ਕਿ ਪੂਰੀ ਟ੍ਰੇਨ ਲੰਘ ਗਈ ਹੈ।
ਜੇਕਰ ਟਰੇਨ ਦੇ ਡੱਬੇ ਦੇ ਪਿੱਛੇ ਇਹ ਨਿਸ਼ਾਨ ਨਹੀਂ ਹੈ ਤਾਂ ਸਟੇਸ਼ਨ ਮਾਸਟਰ ਉਸ ਟ੍ਰੇਨ ਨੂੰ ਰੁਕਵਾ ਸਕਦਾ ਹੈ, ਕਿਉਂਕਿ ਇਸਦਾ ਮਤਲਬ ਹੈ ਕਿ ਇੱਕ ਕੋਚ ਪਿੱਛੇ ਰਹਿ ਗਿਆ ਹੈ ਅਤੇ ਅਜਿਹੀ ਸਥਿਤੀ ਵਿੱਚ ਤੁਰੰਤ ਸੁਨੇਹਾ ਭੇਜਿਆ ਜਾਂਦਾ ਹੈ ਅਤੇ ਟ੍ਰੇਨ ਦੇ ਇਸ ਕੋਚ ਦੀ ਤਲਾਸ਼ ਕੀਤੀ ਜਾਂਦੀ ਹੈ। ਇਸ ਨਿਸ਼ਾਨ ਰਾਹੀਂ ਸਾਰੀਆਂ ਟਰੇਨਾਂ ਦੀ ਸੁਰੱਖਿਆ ਦਾ ਤਹਿ ਕੀਤੀ ਜਾਂਦੀ ਹੈ। ਇਸ ਨਿਸ਼ਾਨ ਦੇ ਨਹੀਂ ਹੋਣ ਤੇ ਰੇਲਗੱਡੀ ਨੂੰ ਚਲਾਉਣ ਦੀ ਆਗਿਆ ਨਹੀਂ ਹੈ।
ਭਾਰਤ ਰੇਲਵੇ ਦੀਆਂ ਰੇਲ ਗੱਡੀਆਂ ਦੇ ਪਿਛਲੇ ਪਾਸੇ ਇੱਕ ਝਪਕਦੀ ਲਾਲ ਬੱਤੀ ਵੀ ਹੁੰਦੀ ਹੈ। ਇਹ ਬੱਤੀ ਰਾਤ ਦੇ ਹਨੇਰੇ ਵਿੱਚ ਵੀ ਬਲਦੀ ਰਹਿੰਦੀ ਹੈ ਅਤੇ ਇਹ ਬੱਤੀ ਸੂਚਨਾ ਦਿੰਦੀ ਹੈ ਕਿ ਇੱਕ ਹੋਰ ਰੇਲਗੱਡੀ ਜਾ ਰਹੀ ਹੈ। ਇਸ ਹਾਲਤ ਵਿੱਚ ਟਰੇਨ ਦਾ ਡਰਾਈਵਰ ਸਮਝ ਜਾਂਦਾ ਹੈ ਕਿ ਕੋਈ ਟਰੇਨ ਅੱਗੇ ਜਾ ਰਹੀ ਹੈ। ਅਜਿਹੇ ਵਿਚ ਉਹ ਆਪਣੀ ਟ੍ਰੇਨ ਦੀ ਰਫਤਾਰ ਨੂੰ ਘੱਟ ਕਰ ਸਕਦਾ ਹੈ। ਇਸ ਦੇ ਨਾਲ ਹੀ ਕੰਮ ਕਰਨ ਵਾਲੇ ਲੋਕਾਂ ਲਈ ਵੀ ਇਹ ਸੰਕੇਤ ਹੈ ਕਿ ਹੁਣ ਇਹ ਟ੍ਰੇਨ ਲੰਘ ਚੁੱਕੀ ਹੈ ਅਤੇ ਉਹ ਆਪਣਾ ਕੰਮ ਸ਼ੁਰੂ ਕਰ ਸਕਦੇ ਹਨ।