ਇਹ ਖ਼ਬਰ ਚੰਡੀਗੜ੍ਹ ਦੇ ਮਨੀਮਾਜਰਾ ਤੋਂ ਪ੍ਰਾਪਤ ਹੋਈ ਹੈ। ਇਥੇ ਪਿੰਡ ਮੌਲੀ ਦੇ ਸਰਕਾਰੀ ਸਕੂਲ ਦੇ ਸਾਹਮਣੇ ਰਾਹ ਵਿੱਚ ਲੁੱਟ ਖੋਹ ਕਰਨ ਵਾਲਿਆਂ ਨੇ ਇੱਕ ਨੌਜਵਾਨ ਨੂੰ ਰੋਕ ਲਿਆ ਅਤੇ ਉਸ ਤੋਂ ਪੈਸਿਆਂ ਦੀ ਮੰਗ ਕੀਤੀ। ਜਦੋਂ ਨੌਜਵਾਨ ਨੇ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਚਾਕੂ ਨਾਲ ਵਾਰ ਕਰਕੇ ਉਸ ਦਾ ਕ-ਤ-ਲ ਕਰ ਦਿੱਤਾ। ਇਸ ਘਟਨਾ ਦੀ ਸੂਚਨਾ ਮਿਲਣ ਤੇ ਪੁਲਸ ਤੁਰੰਤ ਮੌਕੇ ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਇਸ ਘਟਨਾ ਸ਼ੁੱਕਰਵਾਰ ਦੀ ਰਾਤ 10.30 ਵਜੇ ਵਾਪਰੀ ਹੈ। ਨੌਜਵਾਨ ਆਸ਼ੀਸ਼ ਉਮਰ 22 ਸਾਲ ਆਪਣੇ ਕੰਮ ਤੋਂ ਵਾਪਸ ਘਰ ਨੂੰ ਆ ਰਿਹਾ ਸੀ।
ਮੂਲ ਰੂਪ ਤੋਂ UP ਦਾ ਰਹਿਣ ਵਾਲਾ ਆਸ਼ੀਸ਼ ਆਪਣੇ ਭਰਾਵਾਂ ਯੋਗੇਸ਼ ਅਤੇ ਮਿਥੁਨ ਦੇ ਨਾਲ ਮੌਲੀ ਪਿੰਡ ਦੇ ਮਕਾਨ ਨੰਬਰ 12 ਵਿੱਚ ਕਿਰਾਏ ਉਤੇ ਰਹਿੰਦਾ ਸੀ। ਇਸ ਮਾਮਲੇ ਵਿਚ ਪੁਲਿਸ ਦੇ ਦੱਸਣ ਮੁਤਾਬਕ ਪਿੰਡ ਮੌਲੀ ਦੇ ਸਾਹਮਣੇ ਬਣੇ ਸਰਕਾਰੀ ਸਕੂਲ ਦੇ ਕੋਲ ਪਹਿਲਾਂ ਹੀ ਕੁਝ ਨੌਜਵਾਨ ਖੜ੍ਹੇ ਸਨ। ਉਨ੍ਹਾਂ ਵਲੋਂ ਉਥੋਂ ਲੰਘਦੇ ਸਮੇਂ ਆਸ਼ੀਸ਼ ਨੂੰ ਰੋਕ ਕੇ ਪੈਸਿਆਂ ਦੀ ਮੰਗ ਕੀਤੀ ਗਈ। ਜਦੋਂ ਆਸ਼ੀਸ਼ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਉਨ੍ਹਾਂ ਨੇ ਉਸ ਉਤੇ ਚਾਕੂ ਨਾਲ ਵਾਰ ਕਰ ਦਿੱਤਾ। ਜਦੋਂ ਆਸ਼ੀਸ਼ ਨੇ ਆਪਣੇ ਬਚਾਅ ਲਈ ਭੱਜਣ ਦਾ ਯਤਨ ਕੀਤਾ ਤਾਂ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ। ਕੰਚਾ ਨਾਮ ਦੇ ਨੌਜਵਾਨ ਨੇ ਸਾਥੀਆਂ ਸਮੇਤ ਤਿੱਖੇ ਚਾਕੂ ਨਾਲ ਹਮਲਾ ਕਰ ਦਿੱਤਾ।
ਇਸ ਕਾਰਨ ਆਸ਼ੀਸ਼ ਬਲੱਡ ਨਾਲ ਭਿੱਜ ਕੇ ਸੜਕ ਦੇ ਵਿਚਕਾਰ ਡਿੱਗ ਗਿਆ। ਇਸ ਤੋਂ ਬਾਅਦ ਵੀ ਦੋਸ਼ੀ ਹਮਲਾ ਕਰਦੇ ਰਹੇ। ਆਸ਼ੀਸ਼ ਨੂੰ ਸੜਕ ਦੇ ਦੂਜੇ ਪਾਸੇ ਲਿਜਾ ਕੇ ਪੂਰੇ ਸਰੀਰ ਉਤੇ ਕਈ ਵਾਰ ਕੀਤੇ। ਪੁਲਸ ਜਖਮੀ ਨੌਜਵਾਨ ਨੂੰ ਸਥਾਨਕ ਹਸਪਤਾਲ ਲੈ ਗਈ ਪਰ ਉਦੋਂ ਤੱਕ ਉਸ ਦੀ ਮੌ-ਤ ਹੋ ਗਈ ਸੀ। ਘਟਨਾ ਦੀ ਸੂਚਨਾ ਮਿਲਣ ਤੇ ਥਾਣਾ ਇੰਚਾਰਜ ਜਸਪਾਲ ਸਿੰਘ, ਮਨੀਮਾਜਰਾ ਥਾਣਾ ਦੇ ਇੰਚਾਰਜ ਰੋਹਤਾਸ਼ ਯਾਦਵ ਅਤੇ ਮੌਲੀਜਾਗਰਾਂ ਦੇ ਐਡੀਸ਼ਨਲ ਐੱਸਐੱਚਓ ਮਲਕੀਤ ਸਿੰਘ ਮੌਕੇ ਤੇ ਪਹੁੰਚੇ। ਪੁਲਿਸ ਦਾ ਕਹਿਣਾ ਹੈ ਕਿ ਪੂਰੇ ਇਲਾਕੇ ਦੀ ਨਾਕਾਬੰਦੀ ਕਰ ਦਿੱਤੀ ਗਈ ਹੈ, ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।