ਇਹ ਸਨਸਨੀ ਖੇਜ ਮਾਮਲਾ ਯੂਪੀ ਦੇ ਹਾਪੁੜ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਪਤੀ ਨੇ ਆਪਣੀ ਪ੍ਰੇਮਿਕਾ ਦੇ ਲਈ ਪਤਨੀ ਦਾ ਕ ਤ ਲ ਕਰ ਦਿੱਤਾ ਹੈ। ਇਸ ਵਿਚ ਹੈਰਾਨੀ ਦੀ ਗੱਲ ਇਹ ਹੈ ਕਿ ਪਤੀ ਨੇ ਗੂਗਲ ਉਤੇ ਇਸ ਵਾਰਦਾਤ ਨੂੰ ਅੰਜਾਮ ਦੇਣ ਦੇ ਤਰੀਕੇ ਦੇਖ ਕੇ ਪਤਨੀ ਸੋਨੀਆ ਉਮਰ 35 ਸਾਲ ਨੂੰ ਮਾਰਨ ਦੀ ਸਾਜ਼ਿਸ਼ ਰਚੀ। ਉਸ ਨੇ ਗੂਗਲ ਤੋਂ ਮਿਲੀ ਚਾਲ ਨੂੰ ਅਪਣਾਉਂਦੇ ਹੋਏ ਪੁਲਸ ਨੂੰ ਝੂਠ ਬੋਲਿਆ ਕਿ ਉਸ ਦੀ ਪਤਨੀ ਦਾ 4 ਮੋਟਰਸਾਈਕਲ ਸਵਾਰਾਂ ਨੇ ਲੁੱਟ ਕਰਨ ਦੀ ਨੀਅਤ ਨਾਲ ਕ-ਤ-ਲ ਕਰ ਦਿੱਤਾ ਹੈ ਪਰ ਦੋਸ਼ੀ ਦੇ ਮੋਬਾਇਲ ਫੋਨ ਦੀ ਕਾਲ ਡਿਟੇਲ ਨੇ ਸਾਰਾ ਰਾਜ਼ ਖੋਲ੍ਹ ਦਿੱਤਾ। ਇਸ ਮਾਮਲੇ ਵਿਚ ਪੁਲਸ ਨੇ ਦੋਸ਼ੀ ਪਤੀ ਨੂੰ ਫੜ ਲਿਆ ਹੈ।
ਇਹ ਮਾਮਲਾ ਜ਼ਿਲੇ ਦੇ ਮੋਦੀਨਗਰ ਦੇ ਆਨੰਦ ਵਿਹਾਰ ਦਾ ਹੈ। ਇੱਥੋਂ ਦਾ ਰਹਿਣ ਵਾਲਾ ਵਿਕਾਸ ਹਰਿਆਣਾ ਦੇ ਭਿਵੜੀ ਵਿੱਚ ਅਰਵਿੰਦਾ ਫਾਰਮ ਕੰਪਨੀ ਵਿੱਚ ਕੁਆਲਿਟੀ ਮੈਨੇਜਰ ਹੈ। ਅਮੀਸ਼ਾ ਵੀ ਇਸ ਕੰਪਨੀ ਵਿਚ ਕੰਮ ਕਰਦੀ ਹੈ। ਦੋਵਾਂ ਦਾ ਦੋ ਸਾਲ ਤੋਂ ਪ੍ਰੇਮ ਸਬੰਧ ਚਲ ਰਿਹਾ ਹੈ। ਪਤਨੀ ਸੋਨੀਆ ਨੂੰ ਇਸ ਬਾਰੇ ਪਤਾ ਲੱਗ ਗਿਆ ਸੀ। ਉਹ ਇਸ ਦਾ ਵਿਰੋਧ ਕਰ ਰਹੀ ਸੀ। ਇਸ ਗੱਲ ਨੂੰ ਲੈ ਕੇ ਦੋਵਾਂ ਦਾ ਕਈ ਵਾਰ ਝਗੜਾ ਵੀ ਹੋਇਆ ਸੀ। ਐਸਪੀ ਦੀਪਕ ਭੁੱਕਰ ਨੇ ਦੱਸਿਆ ਕਿ ਉਹ ਪ੍ਰੇਮਿਕਾ ਅਮੀਸ਼ਾ ਨਾਲ ਰਹਿਣਾ ਚਾਹੁੰਦਾ ਸੀ। ਅਮੀਸ਼ਾ ਵੀ ਉਸ ਉਤੇ ਪਤਨੀ ਨੂੰ ਛੱਡਣ ਦਾ ਦਬਾਅ ਬਣਾਉਦੀ ਸੀ। ਇਸ ਤਰ੍ਹਾਂ ਦੋਵਾਂ ਨੇ ਫੈਸਲਾ ਕੀਤਾ ਕਿ ਉਹ ਸੋਨੀਆ ਨੂੰ ਮਾਰ ਦੇਣਗੇ। ਪੁਲਿਸ ਅਨੁਸਾਰ ਦੋ ਮਹੀਨਿਆਂ ਤੋਂ ਵਿਕਾਸ ਗੂਗਲ ਉਤੇ ਕ-ਤ-ਲ ਦਾ ਤਰੀਕਾ ਲੱਭ ਰਿਹਾ ਸੀ। ਉਸ ਵਲੋਂ ਅਜਿਹਾ ਤਰੀਕਾ ਲੱਭਿਆ ਜਾ ਰਿਹਾ ਸੀ ਕਿ ਪਤਨੀ ਨੂੰ ਮਾਰ ਕੇ ਪੁਲਿਸ ਨੂੰ ਉਸ ਉਤੇ ਸ਼ੱਕ ਨਾ ਹੋਵੇ। ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਉਸ ਨੇ ਇਸ ਤਰੀਕੇ ਨੂੰ ਅਪਣਾ ਕੇ ਵਾਰਦਾਤ ਕੀਤੀ ਹੈ।
ਸੋਨੀਆ ਦੇ ਦੇ ਪੇਕੇ ਹਾਪੁੜ ਦੇ ਆਰੀਆ ਨਗਰ ਵਿਚ ਹਨ। ਇਸ ਮਾਮਲੇ ਦੀ ਰਿਪੋਰਟ ਉਸ ਦੇ ਪਿਤਾ ਤ੍ਰਿਲੋਕ ਚੰਦ ਸ਼ਰਮਾ ਨੇ ਦਰਜ ਕਰਵਾਈ ਸੀ। ਸੋਨੀਆ ਅਤੇ ਵਿਕਾਸ ਦਾ ਵਿਆਹ 12 ਸਾਲ ਪਹਿਲਾਂ ਹੋਇਆ ਸੀ। ਵਿਕਾਸ ਅਤੇ ਅਮੀਸ਼ਾ ਨੇ ਸ਼ੁੱਕਰਵਾਰ ਸ਼ਾਮ 5 ਵਜੇ ਗਾਜ਼ੀਆਬਾਦ ਦੇ ਹਾਪੁੜ ਚੁੰਗੀ ਅਤੇ ਡਾਇਮੰਡ ਫਲਾਈਓਵਰ ਦੇ ਕੋਲ ਕਾਰ ਵਿੱਚ ਸੋਨੀਆ ਦੀ ਹੱ-ਤਿ-ਆ ਕਰ ਦਿੱਤੀ ਸੀ। ਅੱਠ ਵਜੇ ਪੁਲਿਸ ਨੂੰ ਸੂਚਨਾ ਦਿੱਤੀ ਗਈ। ਇਸ ਵਿੱਚ ਦੱਸਿਆ ਗਿਆ ਕਿ ਲੁੱਟਣ ਵਾਲਿਆਂ ਨੇ ਕ-ਤ-ਲ ਕਰਕੇ 50 ਹਜ਼ਾਰ ਰੁਪਏ ਲੁੱਟ ਲਏ ਹਨ। ਵਿਕਾਸ ਪਿਛਲੇ ਦੋ ਮਹੀਨਿਆਂ ਤੋਂ ਇਹ ਸਾਜ਼ਿਸ਼ ਰਚ ਰਿਹਾ ਸੀ। ਜਦੋਂ ਪੁਲਿਸ ਨੇ ਉਸ ਦੇ ਮੋਬਾਈਲ ਦੀ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਉਸ ਨੇ ਕਤਲ ਦੇ ਕਈ ਤਰੀਕਿਆਂ ਬਾਰੇ ਗੂਗਲ ਉਤੇ ਸਰਚ ਕੀਤੀ ਸੀ।
ਹਾਪੁੜ ਪੁਲਿਸ ਦੇ ਐਸ.ਪੀ ਦੀਪਕ ਭੁੱਕਰ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ 8 ਵਜੇ ਦੇ ਕਰੀਬ ਇੱਕ ਵਿਅਕਤੀ (ਮ੍ਰਿਤਕ ਦੇ ਪਤੀ) ਵਲੋਂ ਪੁਲਿਸ ਥਾਣਾ ਹਾਪੁੜ ਨਗਰ ਨੂੰ ਸੂਚਨਾ ਦਿੱਤੀ ਗਈ ਕਿ ਨਿਜ਼ਾਮਪੁਰ ਦੇ ਕੋਲ ਮੇਰੇ ਘਰ ਨੂੰ ਅਣਪਛਾਤੇ ਮੋਟਰਸਾਈਕਲ ਸਵਾਰ ਲੋਕਾਂ ਵਲੋਂ ਲੁੱਟ ਕਰਨ ਦੀ ਨੀਅਤ ਨਾਲ ਮੇਰੀ ਪਤਨੀ ਦੀ ਹੱਤਿਆ ਕਰ ਦਿੱਤੀ ਗਈ ਹੈ। ਸੂਚਨਾ ਮਿਲਣ ਉਤੇ ਪੁਲਸ ਨੇ ਤੁਰੰਤ ਪਹੁੰਚ ਕੇ ਘਟਨਾ ਵਾਲੀ ਥਾਂ ਦਾ ਮੁਆਇਨਾ ਕੀਤਾ ਅਤੇ ਜਾਂਚ ਲਈ ਟੀਮਾਂ ਦਾ ਗਠਨ ਕੀਤਾ। ਐਸਪੀ ਨੇ ਦੱਸਿਆ ਕਿ ਦੋਸ਼ੀ ਦੇ ਮੋਬਾਈਲ ਤੋਂ ਕੁਝ ਆਡੀਓ ਅਤੇ ਵੀਡੀਓ ਵੀ ਮਿਲੇ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਅਮੀਸ਼ਾ ਦੀ ਭਾਲ ਵੀ ਕੀਤੀ ਜਾ ਰਹੀ ਹੈ।