ਇਹ ਖਬਰ ਵਿਦੇਸ਼ੀ ਧਰਤੀ ਕੈਨੇਡਾ ਤੋਂ ਪ੍ਰਾਪਤ ਹੋਈ ਹੈ। ਕੈਨੇਡਾ ਦੇ ਓਨਟਾਰੀਓ ਸੂਬੇ ਦੇ ਟਿਮਨ ਹੱਟ ਸ਼ਹਿਰ ਵਿੱਚ ਪੰਜਾਬ ਦੇ ਇੱਕ ਗੱਭਰੂ ਦੀ ਮੌ-ਤ ਹੋ ਗਈ। ਮ੍ਰਿਤਕ ਉਮਰ 28 ਸਾਲ ਪੰਜਾਬ ਦੇ ਜਿਲ੍ਹਾ ਹੁਸ਼ਿਆਰਪੁਰ ਦੇ ਬਲਾਕ ਮਾਹਿਲਪੁਰ ਦੇ ਪਿੰਡ ਚੰਦੇਲੀ ਦਾ ਰਹਿਣ ਵਾਲਾ ਸੀ। ਇਸ ਨੌਜਵਾਨ ਦੀ ਸ਼ੱ-ਕ ਦੀ ਹਾਲਤ ਵਿਚ ਮੌ-ਤ ਦੀ ਖਬਰ ਮਿਲਣ ਨਾਲ ਪੂਰੇ ਪਿੰਡ ਵਿਚ ਸੋਗ ਛਾ ਗਿਆ ਹੈ। ਮ੍ਰਿਤਕ ਨੌਜਵਾਨ ਦਾ ਨਾਮ ਮੋਹਿਤ ਸ਼ਰਮਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨੌਜਵਾਨ ਦੇ ਪਿਤਾ ਤਿਰਲੋਕ ਨਾਥ ਸ਼ਰਮਾ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਲੜਕਾ ਪੰਜ ਸਾਲ ਪਹਿਲਾਂ ਉੱਚ ਸਿੱਖਿਆ ਦੇ ਲਈ ਕੈਨੇਡਾ ਗਿਆ ਸੀ ਅਤੇ ਉਹ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਥੇ ਨੌਕਰੀ ਕਰ ਰਿਹਾ ਸੀ।
ਉਸ ਨੇ ਦੱਸਿਆ ਹੈ ਕਿ ਉਹ ਖੁਦ ਸੀਆਰਪੀਐਫ ਵਿੱਚ ਕੰਮ ਕਰ ਰਿਹਾ ਹੈ ਅਤੇ ਉਸ ਦੀ ਡਿਊਟੀ ਜੰਮੂ ਕਸ਼ਮੀਰ ਵਿੱਚ ਹੈ। ਉਸ ਨੇ ਦੱਸਿਆ ਕਿ ਉਨ੍ਹਾਂ ਨੂੰ ਕੈਨੇਡਾ ਤੋਂ ਫ਼ੋਨ ਕਾਲ ਰਾਹੀਂ ਸੂਚਨਾ ਮਿਲੀ ਸੀ ਕਿ ਮੋਹਿਤ ਸ਼ਰਮਾ ਦਾ ਮ੍ਰਿਤਕ ਸਰੀਰ ਸ਼ੱ-ਕ ਦੀ ਹਾਲਾਤ ਵਿਚ ਮਿਲਿਆ ਹੈ। ਉਸ ਕੋਲੋਂ ਗਹਿਣੇ ਅਤੇ ਪਰਸ ਗਾਇਬ ਹੈ। ਉਸ ਨੇ ਦੱਸਿਆ ਕਿ ਉਸ ਦੀਆਂ ਦੋ ਧੀਆਂ ਹਨ। ਮੋਹਿਤ ਉਨ੍ਹਾਂ ਦਾ ਇਕਲੌਤਾ ਪੁੱਤ ਸੀ। ਉਨ੍ਹਾਂ ਦੀ ਇਕ ਧੀ ਕੈਨੇਡਾ ਅਤੇ ਦੂਜੀ ਧੀ ਇੰਗਲੈਂਡ ਵਿਚ ਹੈ।
ਮ੍ਰਿਤਕ ਦੇ ਪਿਤਾ ਤਿਰਲੋਕ ਨਾਥ ਸ਼ਰਮਾ ਨੇ ਦੱਸਿਆ ਕਿ ਮੋਹਿਤ ਸ਼ਰਮਾ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕੈਨੇਡਾ ਵਿਚ ਇਕ ਕੰਪਨੀ ਵਿਚ ਬਤੌਰ ਮੈਨੇਜਰ ਵਜੋਂ ਕੰਮ ਕਰਦਾ ਸੀ। ਪਿਤਾ ਨੇ ਕਿਹਾ ਕਿ ਉਹ ਖ਼ੁਦ ਚਾਹੁੰਦੇ ਹਨ ਕਿ ਸਰਕਾਰ ਕੈਨੇਡਾ ਜਾ ਕੇ ਪੁੱਤ ਦੀ ਸ਼ੱ-ਕ ਹਾਲ ਵਿੱਚ ਹੋਈ ਮੌ-ਤ ਦੀ ਜਾਂਚ ਕਰੇ। ਮ੍ਰਿਤਕ ਮੋਹਿਤ ਸ਼ਰਮਾ ਦੀ ਮਾਂ ਗੀਤਾ ਸ਼ਰਮਾ ਨੇ ਦੱਸਿਆ ਕਿ ਮੋਹਿਤ ਸ਼ਰਮਾ ਦੇ ਚਾਚੇ ਦਾ ਲੜਕਾ ਦੋ ਦਿਨ ਪਹਿਲਾਂ ਉਸ ਕੋਲ ਗਿਆ ਸੀ ਅਤੇ ਮੋਹਿਤ ਸ਼ਰਮਾ ਉਸ ਨੂੰ 31 ਦਸੰਬਰ ਤੋਂ 1 ਜਨਵਰੀ 2023 ਵਿਚਕਾਰ ਕਲੱਬ ਜਾਣ ਦਾ ਕਹਿ ਕੇ ਗਿਆ ਸੀ ਪਰ ਵਾਪਸ ਨਹੀਂ ਪਰਤਿਆ।