ਵਿਦੇਸ਼ ਵਿਚ ਪੰਜਾਬ ਦੇ ਕਬੱਡੀ ਕੋਚ ਤੇ ਹਮਲਾ ਗਈ ਜਾਨ, ਪਿੰਡ ਵਾਲਿਆਂ ਨੇ ਸਰਕਾਰ ਤੋਂ ਕੀਤੀ ਇਹ ਮੰਗ

Punjab

ਵਿਦੇਸ਼ੀ ਧਰਤੀ ਤੋਂ ਪੰਜਾਬ ਲਈ ਇਕ ਹੋਰ ਬੁਰੀ ਖ਼ਬਰ ਸਾਹਮਣੇ ਆਈ ਹੈ। ਫਿਲਪਾਈਨ ਦੀ ਰਾਜਧਾਨੀ ਮਨੀਲਾ ਦੇ ਵਿੱਚ ਪੰਜਾਬ ਤੋਂ ਮਨੀਲਾ ਗਏ ਮੋਗਾ ਦੇ ਇੱਕ ਕਬੱਡੀ ਕੋਚ ਦਾ ਗੋ-ਲੀ ਮਾਰ ਕੇ ਕ-ਤ-ਲ ਕਰ ਦਿੱਤਾ ਗਿਆ ਹੈ। ਮੋਗੇ ਜ਼ਿਲ੍ਹੇ ਦੇ ਨਿਹਾਲ ਸਿੰਘ ਵਾਲਾ ਸਬ-ਡਵੀਜ਼ਨ ਦੇ ਪਿੰਡ ਪਾਖਰਵੱਡ ਵਿਚ ਮੰਗਲਵਾਰ ਨੂੰ ਮਨੀਲਾ ਵਿਚ 43 ਸਾਲਾ ਗੁਰਪ੍ਰੀਤ ਸਿੰਘ ਦੀ ਗੋ-ਲੀ ਨਾਲ ਹੱ-ਤਿ-ਆ ਕੀਤੇ ਜਾਣ ਦੀ ਖਬਰ ਉਸ ਦੇ ਪਰਿਵਾਰ ਤੱਕ ਪੁੱਜਣ ਤੋਂ ਬਾਅਦ ਘਰ ਅਤੇ ਇਲਾਕੇ ਵਿਚ ਸੋਗ ਛਾ ਗਿਆ।

ਇੰਡੀਅਨ ਐਕਸਪ੍ਰੈਸ ਦੀ ਖ਼ਬਰ ਅਨੁਸਾਰ ਗੁਰਪ੍ਰੀਤ ਸਿੰਘ ਚਾਰ ਸਾਲ ਪਹਿਲਾਂ ਪਰਿਵਾਰ ਲਈ ਰੋਜ਼ੀ ਰੋਟੀ ਕਮਾਉਣ ਲਈ ਫਿਲਪਾਈਨ ਗਏ ਸਨ। ਆਪਣੇ ਕਾਰੋਬਾਰ ਤੋਂ ਇਲਾਵਾ ਉਹ ਮਨੀਲਾ ਵਿੱਚ ਨੌਜਵਾਨਾਂ ਨੂੰ ਕਬੱਡੀ ਦੀ ਸਿਖਲਾਈ ਵੀ ਦਿੰਦੇ ਸਨ। ਮੰਗਲਵਾਰ ਨੂੰ ਜਦੋਂ ਉਹ ਆਪਣੇ ਕੰਮ ਤੋਂ ਘਰ ਪਰਤੇ ਤਾਂ ਉਸ ਵੇਲੇ ਉਨ੍ਹਾਂ ਦੀ ਗੋ-ਲੀ ਮਾਰ ਕੇ ਹੱ-ਤਿ-ਆ ਕਰ ਦਿੱਤੀ ਗਈ। ਇਸ ਮਾਮਲੇ ਸਬੰਧੀ ਪਿੰਡ ਵਾਸੀਆਂ ਨੇ ਜਾਣਕਾਰੀ ਦਿੱਤੀ ਹੈ। ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਦੇਹ ਨੂੰ ਅੰਤਿਮ ਸੰਸਕਾਰ ਲਈ ਉਨ੍ਹਾਂ ਦੇ ਪਿੰਡ ਘਰ ਲਿਆਂਦਾ ਜਾਵੇ।

ਅਣਪਛਾਤੇ ਹਮਲਾਵਰਾਂ ਨੇ ਘਰ ਵਿਚ ਦਾਖਲ ਹੋ ਕੇ ਗੁਰਪ੍ਰੀਤ ਸਿੰਘ ਦੇ ਸਿਰ ਵਿਚ ਗੋ-ਲੀ ਮਾਰ ਦਿੱਤੀ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਕੁਝ ਸਾਲ ਪਹਿਲਾਂ ਕੈਨੇਡਾ ਚਲੇ ਗਏ ਸਨ, ਜਦੋਂ ਕਿ ਉਨ੍ਹਾਂ ਦੀ ਪਤਨੀ ਅਤੇ ਪੁੱਤਰ ਫਿਲਪਾਈਨ ਵਿੱਚ ਰਹਿ ਰਹੇ ਸਨ। ਕੁਝ ਸਾਲਾਂ ਤੋਂ ਉਹ ਵੀ ਫਿਲਪਾਈਨ ਵਿਚ ਸ਼ਿਫਟ ਹੋ ਗਏ ਸਨ। ਉਨ੍ਹਾਂ ਦੇ ਮਾਤਾ ਪਿਤਾ ਅਤੇ ਭਰਾ ਮੋਗਾ ਦੇ ਪਿੰਡ ਆਪਣੇ ਘਰ ਵਾਪਿਸ ਆ ਗਏ ਹਨ। ਤੁਹਾਨੂੰ ਦੱਸ ਦੇਈਏ ਕਿ ਅਜੇ ਤੱਕ ਹਮਲਾ ਕਰਨ ਵਾਲਿਆਂ ਦੀ ਪਹਿਚਾਣ ਨਹੀਂ ਹੋ ਸਕੀ ਹੈ ਅਤੇ ਨਾ ਹੀ ਕਬੱਡੀ ਕੋਚ ਗੁਰਪ੍ਰੀਤ ਸਿੰਘ ਨੂੰ ਗੋ-ਲੀ ਮਾਰਨ ਦੇ ਕਾਰਨਾਂ ਦਾ ਪਤਾ ਲੱਗਿਆ ਹੈ। ਫਿਲਹਾਲ ਪਿੰਡ ਵਾਲਿਆਂ ਦੀ ਮੰਗ ਤੇ ਸਰਕਾਰ ਵੱਲੋਂ ਕੋਈ ਬਿਆਨ ਨਹੀਂ ਆਇਆ ਹੈ।

Leave a Reply

Your email address will not be published. Required fields are marked *