ਜਿਲ੍ਹਾ ਅੰਮ੍ਰਿਤਸਰ (ਪੰਜਾਬ) ਵਿਚ 22 ਸਾਲ ਦੇ ਲੜਕੇ ਦਾ ਕ-ਤ-ਲ ਕਰ ਦਿੱਤਾ ਗਿਆ ਹੈ। ਇਹ ਘਟਨਾ ਮੰਗਲਵਾਰ ਦੀ ਰਾਤ 11.30 ਵਜੇ ਦੀ ਹੈ। ਪੈਸਿਆਂ ਦੇ ਲੈਣ ਦੇਣ ਨੂੰ ਲੈਕੇ ਪਿਓ ਤੇ ਉਸ ਦੇ ਪੁੱਤਾਂ ਨੇ ਮਿਲਕੇ ਨੌਜਵਾਨ ਲੜਕੇ ਨੂੰ ਕੁਟਿਆ। ਜਦੋਂ ਲੋਕਾਂ ਨੇ ਪੀੜਤ ਲੜਕੇ ਨੂੰ ਉਨ੍ਹਾਂ ਤੋਂ ਛੁਡਾਇਆ ਤਾਂ ਪਿੱਛੇ ਜਾ ਕੇ ਦੋਸ਼ੀਆਂ ਨੇ ਉਸ ਦੀ ਛਾਤੀ ਤੇ ਦੋ ਗੋ-ਲੀ-ਆਂ ਚਲਾ ਦਿੱਤੀਆਂ। ਪੁਲਿਸ ਨੇ ਇਸ ਮਾਮਲੇ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਇਹ ਘਟਨਾਂ ਅੰਮ੍ਰਿਤਸਰ ਦੇ ਅਮਨ ਐਵੇਨਿਊ ਵਿੱਚ ਰਾਤ ਕਰੀਬ 11.30 ਵਜੇ ਦੀ ਹੈ। ਇਸ ਸਬੰਧ ਵਿਚ ਮ੍ਰਿਤਕ ਦੇ ਜੀਜਾ ਗੌਰਵ ਨੇ ਦੱਸਿਆ ਕਿ ਰਾਹੁਲ ਅਮਨ ਐਵੇਨਿਊ ਵਿਖੇ ਕੁਝ ਸਾਮਾਨ ਲੈਣ ਆਇਆ ਸੀ। ਉਹ ਨੇੜੇ ਹੀ ਖੜ੍ਹਾ ਕਿਸੇ ਨਾਲ ਗੱਲ ਕਰ ਰਿਹਾ ਸੀ, ਜਦੋਂ ਦੋਸ਼ੀ ਸੋਨੂੰ ਭੱਟੀ ਆਪਣੇ ਪੁੱਤਰਾਂ ਨਾਲ ਆ ਗਿਆ। ਉਨ੍ਹਾਂ ਨੇ ਆਉਂਦੇ ਹੀ ਰਾਹੁਲ ਨਾਲ ਲੜਨਾ ਸ਼ੁਰੂ ਕਰ ਦਿੱਤਾ। ਨੇੜੇ ਦੇ ਲੋਕਾਂ ਨੇ ਉਸ ਨੂੰ ਬਚਾਇਆ ਅਤੇ ਰਾਹੁਲ ਨੂੰ ਘਰ ਭੇਜ ਦਿੱਤਾ। ਪਰ ਸੋਨੂੰ ਭੱਟੀ ਆਪਣੇ ਪੁੱਤਰਾਂ ਨਾਲ ਵਾਪਸ ਆਇਆ ਅਤੇ ਰਾਹੁਲ ਦੀ ਛਾਤੀ ਉਤੇ ਦੋ ਫਾਇਰ ਚਲਾ ਦਿੱਤੇ। ਰਾਹੁਲ ਦੀ ਮੌਕੇ ਉਤੇ ਹੀ ਮੌ-ਤ ਹੋ ਗਈ।
ਮ੍ਰਿਤਕ ਰਾਹੁਲ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਹ ਪਹਿਲਾਂ ਅਮਨ ਐਵੀਨਿਊ ਵਿਚ ਹੀ ਰਹਿੰਦੇ ਸਨ। ਉਨ੍ਹਾਂ ਨੇ ਦੋਸ਼ੀਆਂ ਤੋਂ ਕੁਝ ਪੈਸੇ ਉਧਾਰ ਲਏ ਸਨ। ਜਿਸ ਦੇ ਬਦਲੇ ਵਿਚ ਦੋਸ਼ੀਆਂ ਨੇ ਉਨ੍ਹਾਂ ਦੇ ਪੂਰੇ ਘਰ ਉਤੇ ਹੀ ਕਬਜ਼ਾ ਕਰ ਲਿਆ। ਇਹ ਕੇਸ ਅਦਾਲਤ ਵਿੱਚ ਵੀ ਚੱਲ ਰਿਹਾ ਹੈ। ਜਿਸ ਦੀ ਖਿੱਝ ਦੋਸ਼ੀ ਉਨ੍ਹਾਂ ਨਾਲ ਰੱਖਦੇ ਸਨ ਅਤੇ ਉਨ੍ਹਾਂ ਨੂੰ ਅਮਨ ਐਵੀਨਿਊ ਦੇ ਵਿੱਚ ਆਉਣ ਨਹੀਂ ਦਿੰਦੇ ਸਨ। ਪੁਲਿਸ ਨੇ ਮ੍ਰਿਤਕ ਸਰੀਰ ਨੂੰ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾ ਘਰ ਵਿੱਚ ਰਖਵਾ ਦਿੱਤਾ ਹੈ।
ਇਸ ਮਾਮਲੇ ਵਿਚ ਪੁਲਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਉਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਗੇਟ ਹਕੀਮਾ ਦੀ ਪੁਲਸ ਘਟਨਾ ਵਾਲੀ ਥਾਂ ਮੌਕੇ ਉਤੇ ਪਹੁੰਚ ਗਈ। ਪਰਿਵਾਰ ਅਤੇ ਚਸ਼ਮਦੀਦਾਂ ਦੇ ਬਿਆਨਾਂ ਦੇ ਆਧਾਰ ਉਤੇ ਪੁਲਿਸ ਨੇ ਸੋਨੂੰ ਭੱਟੀ ਅਤੇ ਉਸ ਦੇ ਪੁੱਤਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੋਸਟ ਮਾਰਟਮ ਤੋਂ ਬਾਅਦ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਿਆ ਜਾਵੇਗਾ।