ਮੁੰਡੇ ਨੇ ਪਿਆਰ ਸਬੰਧਾਂ ਕਰਕੇ ਗੁਆ ਲਈ ਜਿੰਦਗੀ, ਆਪਣੀ ਪ੍ਰੇਮਿਕਾ ਦੇ ਘਰ ਜਾ ਕੇ ਕਰ ਲਿਆ ਇਹ ਕੰਮ

Punjab

ਜਿਲ੍ਹਾ ਗੁਰਦਾਸਪੁਰ (ਪੰਜਾਬ) ਵਿੱਚ ਇੱਕ ਨੌਜਵਾਨ ਨੇ ਆਪਣਾ ਜੀਵਨ ਖਤਮ ਕਰ ਲਿਆ ਹੈ। ਉਹ ਇੱਕ ਵਿਧਵਾ ਨਾਲ ਪਿਆਰ ਸਬੰਧਾਂ ਵਿੱਚ ਸੀ। ਉਸ ਔਰਤ ਦੇ ਦੋ ਬੱਚੇ ਵੀ ਹਨ। ਮਰਨ ਵਾਲਾ ਨੌਜਵਾਨ ਅਤੇ ਔਰਤ ਦੋ ਸਾਲਾਂ ਤੋਂ ਪ੍ਰੇਮ ਸਬੰਧਾਂ ਵਿੱਚ ਸਨ। ਮ੍ਰਿਤਕ ਨੌਜਵਾਨ ਦੇ ਪਰਿਵਾਰ ਨੇ ਇਲਜ਼ਾਮ ਲਾਇਆ ਹੈ ਕਿ ਔਰਤ ਦੇ ਪਰਿਵਾਰ ਵਾਲਿਆਂ ਨੇ ਵਿਧਵਾ ਹੋਣ ਦੀ ਗੱਲ ਨੂੰ ਲੁਕਾ ਕੇ ਸਾਡੇ ਲੜਕੇ ਨੂੰ ਜ਼ਹਿਰੀ ਚੀਜ ਦੇ ਕੇ ਮਾ-ਰ ਦਿੱਤਾ। ਇਸ ਮਾਮਲੇ ਵਿਚ ਔਰਤ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਨੌਜਵਾਨ ਨੂੰ ਉਨ੍ਹਾਂ ਦੀ ਧੀ ਦੇ ਵਿਧਵਾ ਹੋਣ ਅਤੇ ਦੋ ਬੱਚੇ ਹੋਣ ਦਾ ਪਹਿਲਾਂ ਤੋਂ ਹੀ ਪਤਾ ਸੀ। ਉਸ ਨੇ ਸਾਡੀ ਧੀ ਨੂੰ ਜ਼ਹਿਰ ਦੇਣ ਦੀ ਕੋਸ਼ਿਸ਼ ਕੀਤੀ ਸੀ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ ਉਤੇ ਪਹੁੰਚ ਗਏ।

ਅਸਲ ਵਿਚ, ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਉੱਪਲ ਦੇ ਰਹਿਣ ਵਾਲੇ ਜਸਕਰਨ ਮਸੀਹ ਅਤੇ ਬਟਾਲਾ ਸ਼ਹਿਰ ਦੇ ਸ਼ੁਕਰਪੁਰਾ ਇਲਾਕੇ ਦੀ ਰਹਿਣ ਵਾਲੀ ਪੂਜਾ ਨਾਮ ਦੀ ਔਰਤ ਦੇ ਪਿਛਲੇ ਦੋ ਸਾਲਾਂ ਤੋਂ ਪ੍ਰੇਮ ਸਬੰਧ ਚੱਲ ਰਹੇ ਸਨ। ਪ੍ਰੇਮੀ ਜਸਕਰਨ ਨੇ ਪ੍ਰੇਮਿਕਾ ਪੂਜਾ ਦੇ ਘਰ ਆਇਆ ਅਤੇ ਜ਼ਹਿਰ ਖਾ ਲਿਆ। ਥੋੜ੍ਹੇ ਸਮੇਂ ਵਿੱਚ ਹੀ ਉਸ ਦੀ ਮੌ-ਤ ਹੋ ਗਈ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ SHO ਕੁਲਵੰਤ ਸਿੰਘ ਹੋਰ ਪੁਲੀਸ ਕਰਮੀਆਂ ਨਾਲ ਮੌਕੇ ਉਤੇ ਪਹੁੰਚ ਗਏ। ਜਸਕਰਨ ਦਾ ਮ੍ਰਿਤਕ ਸਰੀਰ ਘਰ ਵਿੱਚ ਪਿਆ ਸੀ। ਇਸ ਤੋਂ ਬਾਅਦ ਪੁਲਿਸ ਨੇ ਮ੍ਰਿਤਕ ਦੇ ਪਰਿਵਾਰ ਨੂੰ ਘਟਨਾ ਦੀ ਸੂਚਨਾ ਦਿੱਤੀ ਅਤੇ ਦੇਹ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ। ਪੁਲਿਸ ਵਲੋਂ ਪੂਜਾ ਸਮੇਤ ਹੋਰ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ।

ਮ੍ਰਿਤਕ ਜਸਕਰਨ ਦੇ ਬਟਾਲਾ ਪਹੁੰਚੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਪੂਜਾ ਦੇ ਪਰਿਵਾਰ ਵਾਲਿਆਂ ਨੇ ਉਨ੍ਹਾਂ ਦੇ ਬੇਟੇ ਨੂੰ ਜ਼ਹਿਰ ਖੁਆ ਕੇ ਮਾਰਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਨੇ ਝੂਠ ਬੋਲਿਆ ਸੀ ਕਿ ਪੂਜਾ ਦਾ ਵਿਆਹ ਨਹੀਂ ਹੋਇਆ ਹੈ। ਪਰ ਉਸ ਦੇ ਦੋ ਬੱਚੇ ਹਨ ਅਤੇ ਵਿਧਵਾ ਹੈ। ਦੂਜੇ ਪਾਸੇ ਜਸਕਰਨ ਦੇ ਪਰਿਵਾਰ ਦੇ ਦੋਸ਼ਾਂ ਤੇ ਪੂਜਾ ਦੇ ਪਰਿਵਾਰ ਨੇ ਕਿਹਾ ਕਿ ਕ-ਤ-ਲ ਦੇ ਦੋਸ਼ ਗਲਤ ਹਨ। ਜਸਕਰਨ ਘਰ ਵਿਚ ਉਦੋਂ ਆਇਆ ਜਦੋਂ ਪੂਜਾ ਘਰ ਵਿਚ ਇਕੱਲੀ ਸੀ। ਉਸ ਨੇ ਪੂਜਾ ਨੂੰ ਜ਼ਹਿਰ ਦੇਣ ਦੀ ਕੋਸ਼ਿਸ਼ ਕੀਤੀ ਸੀ ਅਤੇ ਫਿਰ ਖੁਦ ਵੀ ਜ਼ਹਿਰ ਖਾ ਕੇ ਆਪਣੀ ਜਾਨ ਦੇ ਦਿੱਤੀ। ਇਸ ਦੇ ਨਾਲ ਹੀ ਪਰਿਵਾਰ ਵਾਲਿਆਂ ਦਾ ਇਹ ਵੀ ਕਹਿਣਾ ਹੈ ਕਿ ਜਸਕਰਨ ਪੂਜਾ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ।

ਪੁਲਿਸ ਦੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਪੂਜਾ ਦੇ ਪਤੀ ਦੀ 10 ਸਾਲ ਪਹਿਲਾਂ ਮੌ-ਤ ਹੋ ਗਈ ਸੀ। ਉਸ ਦੇ ਦੋ ਬੱਚੇ ਹਨ ਅਤੇ ਉਹ ਆਪਣੇ ਪੇਕੇ ਘਰ ਬਟਾਲਾ ਵਿਖੇ ਰਹਿੰਦੀ ਸੀ। SHO ਕੁਲਵੰਤ ਸਿੰਘ ਦਾ ਕਹਿਣਾ ਹੈ ਕਿ ਪ੍ਰੇਮ ਸਬੰਧਾਂ ਕਾਰਨ ਨੌਜਵਾਨ ਵੱਲੋਂ ਅਜਿਹਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਬੇਟੇ ਨੂੰ ਜ਼ਹਿਰ ਦਿੱਤਾ ਗਿਆ ਹੈ। ਪੁਲਿਸ ਵਲੋਂ ਕੇਸ ਦਰਜ ਕਰ ਲਿਆ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *