ਉਤਰ ਪ੍ਰਦੇਸ਼ (UP) ਦੇ ਇਟਾਵਾ ਜ਼ਿਲ੍ਹੇ ਦੇ ਕੋਤਵਾਲੀ ਇਲਾਕੇ ਦੇ ਮੁਹੱਲਾ ਘਾਟੀਆ ਅਜਮਲ ਅਲੀ ਵਿੱਚ ਬੀਤੇ ਦਿਨੀਂ ਸੋਮਵਾਰ ਰਾਤ ਨੂੰ ਇੱਕ ਨੌਜਵਾਨ ਨੇ ਆਪਣੀ ਪਤਨੀ ਨਾਲ ਕੁੱਟ-ਮਾਰ ਕੀਤੀ ਅਤੇ ਫਿਰ ਉਸ ਨੂੰ ਗਲਾ ਘੁੱਟ ਕੇ ਤੀਜੀ ਮੰਜ਼ਿਲ ਤੋਂ ਧੱਕਾ ਦੇ ਦਿੱਤਾ। ਇਸ ਤੋਂ ਬਾਅਦ ਉਹ ਆਪਣੀ ਪਤਨੀ ਨੂੰ ਜ਼ਿਲ੍ਹਾ ਹਸਪਤਾਲ ਲੈ ਕੇ ਪਹੁੰਚ ਗਿਆ। ਜਦੋਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਤਾਂ ਪਤੀ ਫਰਾਰ ਹੋ ਗਿਆ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਬਸਰੇਹਰ ਥਾਣਾ ਇਲਾਕੇ ਦੇ ਅਧੀਨ ਪੈਂਦੇ ਪਿੰਡ ਰਾਮਪੁਰਾ ਲੋਹਰਾਏ ਦਾ ਰਹਿਣ ਵਾਲਾ ਰਾਜੀਵ ਕੁਮਾਰ ਆਪਣੀ ਪਤਨੀ ਪ੍ਰੀਤੀ ਉਮਰ 30 ਸਾਲ ਅਤੇ ਦੋ ਧੀਆਂ ਫੈਰੀ ਉਮਰ 8 ਸਾਲ ਅਤੇ ਢਾਈ ਸਾਲ ਦੀ ਆਰੀਆ ਨਾਲ ਘਟੀਆ ਅਜਮਤ ਅਲੀ ਵਿੱਚ ਕਿਰਾਏ ਦੇ ਇੱਕ ਕਮਰੇ ਵਿੱਚ ਰਹਿੰਦਾ ਹੈ।
ਇਥੇ ਰਾਜੀਵ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਂਦਾ ਹੈ। ਪ੍ਰੀਤੀ ਇੱਕ ਪੀਜ਼ੇ ਦੀ ਦੁਕਾਨ ਉਤੇ ਕੰਮ ਕਰਦੀ ਸੀ। ਸੋਮਵਾਰ ਰਾਤ ਕਰੀਬ ਸਾਢੇ 12 ਵਜੇ ਕਿਸੇ ਗੱਲ ਤੋਂ ਰਾਜੀਵ ਦਾ ਪ੍ਰੀਤੀ ਨਾਲ ਝਗੜਾ ਹੋ ਗਿਆ। ਝਗੜੇ ਤੋਂ ਬਾਅਦ ਰਾਜੀਵ ਨੇ ਉਸ ਦੀ ਕੁੱਟ-ਮਾਰ ਕੀਤੀ ਅਤੇ ਉਸ ਦਾ ਗਲਾ ਘੁੱਟ ਦਿੱਤੀ। ਇਸ ਤੋਂ ਬਾਅਦ ਉਹ ਪਤਨੀ ਨੂੰ ਲੈਕੇ ਤੀਜੀ ਮੰਜ਼ਿਲ ਉਤੇ ਪਹੁੰਚ ਗਿਆ ਅਤੇ ਹੇਠਾਂ ਸੁੱਟ ਦਿੱਤਾ। ਮਾਪਿਆਂ ਦੇ ਝਗੜੇ ਤੋਂ ਧੀ ਪਰੀ ਘਬਰਾ ਗਈ। ਪ੍ਰੀਤੀ ਨੂੰ ਛੱਤ ਤੋਂ ਸੁੱਟਣ ਪਿਛੋਂ ਰਾਜੀਵ ਕਮਰੇ ਵਿਚ ਆ ਕੇ ਲੇਟ ਗਿਆ। ਫੈਰੀ ਨੇ ਇਸ ਗੱਲ ਦੀ ਸੂਚਨਾ ਆਪਣੇ ਮੌਸੇਰੇ ਭਰਾ ਅੰਕਿਤ ਨੂੰ ਦਿੱਤੀ, ਜੋ ਕਿ ਉਸੇ ਮਕਾਨ ਵਿਚ ਕਿਰਾਏ ਤੇ ਰਹਿੰਦਾ ਸੀ। ਇਸ ਦੌਰਾਨ ਰਾਜੀਵ ਅੰਕਿਤ ਦੇ ਕੋਲ ਪਹੁੰਚਿਆ ਅਤੇ ਪ੍ਰੀਤੀ ਨੂੰ ਹਸਪਤਾਲ ਲੈ ਜਾਣ ਲਈ ਕਿਹਾ। ਜ਼ਿਲ੍ਹਾ ਹਸਪਤਾਲ ਵਿੱਚ ਰਾਜੀਵ ਨੇ ਡਾਕਟਰ ਨੂੰ ਕਿਹਾ ਕਿ ਪਤਨੀ ਛੱਤ ਤੋਂ ਡਿੱਗ ਗਈ ਹੈ।
ਡਾਕਟਰ ਨੇ ਪ੍ਰੀਤੀ ਦੀ ਮੁੱਢਲੀ ਜਾਂਚ ਤੋਂ ਬਾਅਦ ਮ੍ਰਿਤਕ ਘੋਸ਼ਿਤ ਕਰ ਦਿੱਤਾ। ਮ੍ਰਿਤਕ ਦੇਹ ਨੂੰ ਮੋਰਚਰੀ ਵਿੱਚ ਰਖਵਾ ਦਿੱਤਾ ਗਿਆ। ਅੰਕਿਤ ਨੇ ਇਸ ਪੂਰੇ ਮਾਮਲੇ ਦੀ ਜਾਣਕਾਰੀ ਪ੍ਰੀਤੀ ਦੇ ਪੇਕੇ ਪਰਿਵਾਰ ਨੂੰ ਦਿੱਤੀ। ਪ੍ਰੀਤੀ ਦੇ ਪਰਿਵਾਰਕ ਮੈਂਬਰਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਰਾਜੀਵ ਹਸਪਤਾਲ ਤੋਂ ਫਰਾਰ ਹੋ ਗਿਆ। ਸੂਚਨਾ ਪਾ ਕੇ ਪੁਲਿਸ ਵੀ ਜ਼ਿਲ੍ਹਾ ਹਸਪਤਾਲ ਪਹੁੰਚ ਗਈ। ਫੈਰੀ ਨੇ ਪੁਲਸ ਨੂੰ ਦੱਸਿਆ ਕਿ ਪਿਤਾ ਨੇ ਮਾਂ ਦੀ ਕੁੱਟ-ਮਾਰ ਕੀਤੀ ਅਤੇ ਉਸ ਨੂੰ ਛੱਤ ਤੋਂ ਡੇਗ ਦਿੱਤਾ।
ਇਸ ਮਾਮਲੇ ਸਬੰਧੀ ਕੋਤਵਾਲੀ ਇੰਚਾਰਜ ਭੂਪੇਂਦਰ ਰਾਠੀ ਨੇ ਦੱਸਿਆ ਹੈ ਕਿ ਧੀ ਨੇ ਬਿਆਨ ਦਿੱਤਾ ਹੈ ਕਿ ਪਿਤਾ ਨੇ ਪਹਿਲਾਂ ਮਾਂ ਦੀ ਕੁੱਟ-ਮਾਰ ਕੀਤੀ ਅਤੇ ਫਿਰ ਤੀਜੀ ਮੰਜ਼ਿਲ ਤੋਂ ਸੁੱਟ ਦਿੱਤਾ। ਉਸ ਨੇ ਖੁਦ ਮਾਂ ਨੂੰ ਕੁੱਟਦੇ ਦੇਖਿਆ ਹੈ। ਹਾਲਾਂਕਿ ਅਜੇ ਤੱਕ ਕਿਸੇ ਨੇ ਤਹਿਰੀਰ ਨਹੀਂ ਦਿੱਤੀ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੋਵੇਂ ਬੱਚੇ ਆਪਣੇ ਨਾਨਕੇ ਘਰ ਹਨ। ਰਾਜੀਵ ਦੋ ਸਾਲਾਂ ਤੋਂ ਪਰਿਵਾਰ ਸਮੇਤ ਇਥੇ ਇਸ ਘਰ ਵਿੱਚ ਰਹਿ ਰਿਹਾ ਸੀ।