ਜਿਲ੍ਹਾ ਨਵਾਂ ਸ਼ਹਿਰ (ਪੰਜਾਬ) ਵਿਚ ਉਸ ਵੇਲੇ ਸੋਗ ਛਾ ਗਿਆ ਜਦੋਂ ਜ਼ਿਲ੍ਹਾ ਨਵਾਂਸ਼ਹਿਰ ਦੇ ਸਮਾਜ ਸੇਵੀ ਕਾਮਰੇਡ ਵਤਨ ਸਿੰਘ ਪ੍ਰਧਾਨ ਸਕੂਲ ਭਲਾਈ ਕਮੇਟੀ ਸਜਾਵਲਪੁਰ ਅਤੇ ਉਨ੍ਹਾਂ ਦੀ ਭੈਣ ਦੀਆਂ ਮ੍ਰਿਤਕ ਦੇਹਾਂ ਘਰ ਵਿਚੋਂ ਮਿਲੀਆਂ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਬੀਤੀ ਰਾਤ ਵਤਨ ਸਿੰਘ ਅਤੇ ਉਸ ਦੀ ਵੱਡੀ ਭੈਣ ਬਖਸ਼ੋ ਘਰ ਦੇ ਇਕ ਕਮਰੇ ਵਿੱਚ ਸੌਂ ਰਹੇ ਸੀ। ਠੰਢ ਤੋਂ ਬਚਣ ਦੇ ਲਈ ਉਨ੍ਹਾਂ ਨੇ ਕਮਰੇ ਵਿੱਚ ਅੰਗੀਠੀ ਜਲਾਈ ਹੋਈ ਸੀ, ਜਿਸ ਦੀ ਗੈਸ ਚੜ੍ਹਨ ਕਾਰਨ ਦੋਵੇਂ ਭੈਣ ਅਤੇ ਭਰਾ ਦੀ ਮੌ-ਤ ਹੋ ਗਈ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਦਵਿੰਦਰ ਸਿੰਘ ਨੇ ਦੱਸਿਆ ਹੈ ਕਿ ਉਸ ਦਾ ਚਾਚਾ ਕਾਮਰੇਡ ਵਤਨ ਸਿੰਘ ਉਮਰ 71 ਸਾਲ ਜੋ ਕਿ ਸਵੇਰੇ ਦੁੱਧ ਦੀ ਡਾਇਰੀ ਚਲਾਉਂਦੇ ਸਨ ਉਨ੍ਹਾਂ ਨੂੰ ਭੂਆ ਬਖਸ਼ੋ ਦੇਵੀ ਮਿਲਣ ਲਈ ਆਈ ਹੋਈ ਸੀ।
ਰਾਤ ਦਾ ਰੋਟੀ ਖਾਣ ਤੋਂ ਬਾਅਦ ਰਾਤ 9 ਵਜੇ ਦੇ ਕਰੀਬ ਸੌਂ ਗਏ। ਜਦੋਂ ਕਿ ਬਾਕੀ ਪਰਿਵਾਰ ਪਹਿਲਾਂ ਵਾਂਗ ਆਪਣੇ ਪੁਰਾਣੇ ਘਰ ਵਿੱਚ ਹੀ ਸੌਂ ਗਿਆ ਸੀ। ਰੋਜਾਨਾ ਦੀ ਤਰ੍ਹਾਂ ਕਾਮਰੇਡ ਵਤਨ ਸਿੰਘ ਨੇ ਅੱਜ ਸਵੇਰੇ ਦਰਵਾਜ਼ਾ ਨਹੀਂ ਖੋਲ੍ਹਿਆ ਤਾਂ ਦੁੱਧ ਲੈਣ ਆਉਣ ਵਾਲੇ ਉਸ ਦੇ ਭਤੀਜੇ ਦਵਿੰਦਰ ਸਿੰਘ ਨੂੰ ਲੈਣ ਪੁਰਾਣੇ ਘਰ ਆ ਗਏ। ਜਦੋਂ ਉਨ੍ਹਾਂ ਨੇ ਘਰ ਦੀ ਕੰਧ ਟੱਪ ਕੇ ਅੰਦਰ ਦੇਖਿਆ ਤਾਂ ਉਸ ਦੇ ਚਾਚੇ ਵਤਨ ਸਿੰਘ ਦਾ ਮ੍ਰਿਤਕ ਸਰੀਰ ਮੰਜੇ ਤੋਂ ਹੇਠਾਂ ਡਿੱਗਿਆ ਹੋਇਆ ਸੀ। ਉਸ ਦੀ ਭੂਆ ਬਖਸ਼ੋ ਬਿਸਤਰ ਤੇ ਮ੍ਰਿਤਕ ਹਾਲ ਵਿਚ ਪਈ ਸੀ।
ਕੁਲਵਿੰਦਰ ਗੋਰਾ ਨੇ ਇਸ ਦੁਖਾਂਤ ਦੇ ਬਾਰੇ ਗੱਲ ਕਰਦਿਆਂ ਹੋਇਆਂ ਕਿਹਾ ਕਿ ਕਾਮਰੇਡ ਵਤਨ ਸਿੰਘ ਇੱਕ ਮਹਾਨ ਸਮਾਜ ਸੇਵੀ ਇਨਸਾਨ ਸਨ ਅਤੇ ਉਨ੍ਹਾਂ ਦੇ ਬੇਵਕਤੀ ਅਕਾਲ ਚਲਾਣੇ ਨਾਲ ਪਿੰਡ ਦੇ ਲੋਕ ਭਲਾਈ ਕਾਰਜਾਂ ਖਾਸ ਕਰਕੇ ਸਕੂਲ ਨੂੰ ਵੱਡਾ ਨੁਕਸਾਨ ਹੋਇਆ ਹੈ। ਦੂਜੇ ਪਾਸੇ ਸਕੂਲ ਦੇ ਮੁਖੀ ਦਵਿੰਦਰ ਅਤੇ ਪ੍ਰਿੰਸੀਪਲ ਪਰਮਾ ਨੰਦ ਨੇ ਕਿਹਾ ਕਿ ਕਾਮਰੇਡ ਨੇ ਹਮੇਸ਼ਾ ਹੀ ਸਕੂਲ ਦੇ ਕੰਮਾਂ ਵਿੱਚ ਆਰਥਿਕ ਅਤੇ ਸਰੀਰਕ ਤੌਰ ਤੇ ਭਰਪੂਰ ਯੋਗਦਾਨ ਪਾਇਆ ਜੋ ਕਿ ਨਾ ਭੁੱਲਣ ਯੋਗ ਰਹੇਗਾ।