ਵਿਆਹ ਸਮਾਗਮ ਤੋਂ ਵਾਪਿਸ ਆਉਂਦੇ ਪਰਿਵਾਰ ਨਾਲ ਹਾਦਸਾ, ਨਹੀਂ ਰਹੇ ਪੰਜ ਲੋਕ, ਇਸ ਤਰ੍ਹਾਂ ਵਾਪਰੀ ਘਟਨਾ

Punjab

ਬਟਾਲਾ (ਪੰਜਾਬ) ਵਿੱਚ ਇੱਕ ਦਰਦ-ਨਾਕ ਹਾਦਸੇ ਵਿੱਚ ਇੱਕ ਘਰ ਤਬਾਹ ਹੋ ਗਿਆ ਹੈ। ਇਹ ਹਾਦਸਾ ਐਤਵਾਰ ਨੂੰ ਦੇਰ ਸ਼ਾਮ ਜਲੰਧਰ ਰੋਡ ਉਤੇ ਪਿੰਡ ਮਿਸ਼ਰਪੁਰਾ ਨੇੜੇ ਵਾਪਰਿਆ। ਇੱਥੇ ਇੱਕ ਆਲਟੋ ਕਾਰ ਦੀ ਟਿੱਪਰ ਨਾਲ ਟੱਕਰ ਹੋ ਗਈ। ਇਸ ਹਾਦਸੇ ਵਿੱਚ ਪਰਿਵਾਰ ਦੇ ਚਾਰ ਲੋਕਾਂ ਅਤੇ ਪਿੰਡ ਦੀ ਇੱਕ ਤਿੰਨ ਸਾਲ ਦੀ ਲੜਕੀ ਸਮੇਤ ਪੰਜ ਜਣਿਆਂ ਦੀ ਜਾਨ ਚਲੀ ਗਈ। ਇਸ ਦੇ ਨਾਲ ਹੀ ਕਾਰ ਵਿੱਚ ਸਵਾਰ 13 ਸਾਲਾ ਗੋਪਾਲ ਸਿੰਘ ਅਤੇ ਮੋਟਰਸਾਈਕਲ ਸਵਾਰ ਨੌਜਵਾਨ ਰਮਨਦੀਪ ਸਿੰਘ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਜਖਮੀ ਗੋਪਾਲ ਸਿੰਘ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ।

ਕਾਰ ਸਵਾਰ ਬਟਾਲਾ ਦੇ ਪਿੰਡ ਚਹਿਲ ਕਲਾਂ ਦੇ ਰਹਿਣ ਵਾਲੇ ਸਨ। ਇਹ ਸਾਰੇ ਕਿਸੇ ਵਿਆਹ ਪ੍ਰੋਗਰਾਮ ਤੋਂ ਆਪਣੇ ਪਿੰਡ ਚਹਿਲ ਕਲਾਂ ਵਾਪਸ ਆ ਰਹੇ ਸਨ। ਇਸ ਘਟਨਾ ਸੂਚਨਾ ਮਿਲਣ ਤੇ ਥਾਣਾ ਰੰਗੜ ਨੰਗਲ ਦੀ ਪੁਲੀਸ ਮੌਕੇ ਉਤੇ ਪਹੁੰਚ ਗਈ ਅਤੇ ਉਨ੍ਹਾਂ ਵਲੋਂ 5 ਮ੍ਰਿਤਕ ਲੋਕਾਂ ਦੀਆਂ ਦੇਹਾਂ ਨੂੰ ਕਬਜ਼ੇ ਵਿੱਚ ਲੈ ਕੇ ਬਟਾਲਾ ਦੇ ਸਿਵਲ ਹਸਪਤਾਲ ਪਹੁੰਚਾ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਕਾਰ ਨੇ ਪਹਿਲਾਂ ਮੋਟਰਸਾਈਕਲ ਨੂੰ ਟੱਕਰ ਮਾਰੀ ਅਤੇ ਬਾਅਦ ਵਿਚ ਥੋੜ੍ਹੀ ਦੂਰੀ ਤੇ ਜਾ ਕੇ ਕਾਰ ਅਤੇ ਟਿੱਪਰ ਦੀ ਟੱਕਰ ਹੋ ਗਈ।

ਥਾਣਾ ਰੰਗੜ ਨੰਗਲ ਦੇ SHO ਗੁਰਿੰਦਰ ਸਿੰਘ ਨੇ ਦੱਸਿਆ ਹੈ ਕਿ ਕਾਰ ਨੂੰ ਆਸ਼ੂ ਸਿੰਘ ਵਾਸੀ ਬਟਾਲਾ (ਜਵਾਈ) ਚਲਾ ਰਿਹਾ ਸੀ। ਸ਼ਿੰਦਰ ਕੌਰ (ਮਾਂ) ਪਤਨੀ ਸੋਹਣ ਸਿੰਘ, ਪਰਮਜੀਤ ਸਿੰਘ (ਪੁੱਤਰ) ਗਗਨਜੀਤ ਕੌਰ ਪਤਨੀ ਪਰਮਜੀਤ ਸਿੰਘ ਸਾਰੇ ਵਾਸੀ ਪਿੰਡ ਚਾਹਲ ਕਲਾਂ ਇੱਕ ਆਲਟੋ ਕਾਰ ਵਿੱਚ ਕਾਦੀਆਂ ਰੋਡ, ਬਟਾਲਾ ਉਤੇ ਸਥਿਤ ਇੱਕ ਪੈਲੇਸ ਵਿੱਚ ਇੱਕ ਵਿਆਹ ਦੇ ਪ੍ਰੋਗਰਾਮ ਤੋਂ ਆ ਰਹੇ ਸਨ। ਜਦੋਂ ਪਰਿਵਾਰ ਵਿਆਹ ਦੇ ਪ੍ਰੋਗਰਾਮ ਵਿਚ ਸ਼ਾਮਲ ਹੋਣ ਤੋਂ ਬਾਅਦ ਪਿੰਡ ਚਹਿਲ ਕਲਾਂ ਨੂੰ ਆਉਣ ਲੱਗਿਆ ਤਾਂ ਪਿੰਡ ਦੇ ਹੀ ਤਿੰਨ ਸਾਲਾ ਸੀਰਤ ਅਤੇ ਗੋਪਾਲ ਸਿੰਘ ਉਮਰ 13 ਸਾਲ ਪੁੱਤਰ ਸਖਵਿੰਦਰ ਸਿੰਘ ਨੇ ਲਿਫਟ ਮੰਗੀ ਅਤੇ ਉਨ੍ਹਾਂ ਨਾਲ ਕਾਰ ਵਿੱਚ ਬੈਠ ਕੇ ਪਿੰਡ ਆਉਣ ਲੱਗੇ।

ਰਸਤੇ ਵਿੱਚ ਪਿੰਡ ਮਿਸ਼ਰਪੁਰਾ, ਪੈਟਰੋਲ ਪੰਪ ਨੇੜੇ ਕਾਰ ਅਚਾਨਕ ਸੰਤੁਲਨ ਗੁਆ ​​ਬੈਠੀ ਅਤੇ ਬਟਾਲਾ ਵਾਲੀ ਤਰਫ ਤੋਂ ਆ ਰਹੇ ਇੱਕ ਟਿੱਪਰ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਇੱਕ ਹੀ ਪਰਿ-ਵਾਰ ਦੇ ਆਸ਼ੂ ਸਿੰਘ, ਸ਼ਿੰਦਰ ਕੌਰ, ਪਰਮਜੀਤ ਸਿੰਘ, ਗਗਨਜੀਤ ਕੌਰ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਜਦੋਂ ਕਿ ਤਿੰਨ ਸਾਲ ਦੀ ਸੀਰਤ ਨੇ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਦਮ ਤੋੜ ਦਿੱਤਾ। ਜਖਮੀ ਗੋਪਾਲ ਸਿੰਘ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ। ਪੁਲਸ ਵਲੋਂ ਟਿੱਪਰ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕੀਤੀ ਗਈ ਹੈ। ਟਿੱਪਰ ਦਾ ਡਰਾਈਵਰ ਫਰਾਰ ਹੈ।

Leave a Reply

Your email address will not be published. Required fields are marked *