ਪੰਜਾਬ ਸੂਬੇ ਦੇ ਜਿਲ੍ਹਾ ਹੁਸ਼ਿਆਰਪੁਰ ਦੇ ਫਗਵਾੜਾ ਰੋਡ ਉਤੇ ਸਥਿਤ ਪੁਰਹੀਰਾਂ ਦੇ ਵਿਚ ਸੋਮਵਾਰ ਦੀ ਸ਼ਾਮ ਉਸ ਸਮੇਂ ਦਹਿ-ਸ਼ਤ ਦਾ ਮਾਹੌਲ ਬਣ ਗਿਆ ਜਦੋਂ ਹੁਸ਼ਿਆਰਪੁਰ ਦੇ ਮੇਅਰ ਦੇ ਡਰਾਈਵਰ ਮਨੀ ਨੇ ਇਕ ਲੜਕੀ ਨੂੰ ਗੋ-ਲੀ ਮਾਰਨ ਤੋਂ ਬਾਅਦ ਵਿਚ ਆਪਣੇ ਆਪ ਨੂੰ ਗੋ-ਲੀ ਮਾਰ ਲਈ। ਇਸ ਘਟਨਾ ਦੇ ਵਿਚ ਗੋ-ਲੀ ਲੱਗਣ ਵਾਲੀ ਲੜਕੀ ਦੀ ਮੌ-ਤ ਹੋ ਗਈ ਹੈ ਜਦੋਂ ਕਿ ਮਨੀ ਗੰਭੀਰ ਰੂਪ ਦੇ ਵਿਚ ਜ਼ਖਮੀ ਹੋ ਗਿਆ ਹੈ। ਉਸ ਨੂੰ ਜ਼ਖਮੀ ਹਾਲ ਦੇ ਵਿਚ ਇਕ ਪ੍ਰਾਈਵੇਟ ਹਸਪਤਾਲ ਵਿਚ ਭਰਤੀ ਕਰਵਾ ਦਿੱਤਾ ਗਿਆ ਹੈ। ਜਿੱਥੇ ਉਸ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ।
ਪ੍ਰਾਪਤ ਹੋਈ ਜਾਣਕਾਰੀ ਦੇ ਅਨੁਸਾਰ ਸੋਮਵਾਰ ਦਿਨ ਵਿਚ ਮੇਅਰ ਨੂੰ ਮਾਲ ਰੋਡ ਉਤੇ ਸ਼ਿਮਲਾ ਪਹਾੜੀ ਦੇ ਨਾਲ ਸਥਿਤ ਮੇਅਰ ਹਾਊਸ ਵਿਚ ਮੇਅਰ ਨੂੰ ਛੱਡਣ ਤੋਂ ਬਾਅਦ ਮਨੀ ਕਿਸੇ ਕੰਮ ਲਈ ਜਾਣ ਦਾ ਬਹਾਨਾ ਲਾ ਕੇ ਛੁੱਟੀ ਲੈ ਕੇ ਚਲਾ ਗਿਆ ਸੀ। ਇਸ ਦੌਰਾਨ ਮਨੀ ਪੁਰਹੀਰਾਂ ਪਹੁੰਚ ਗਿਆ ਅਤੇ ਉਥੇ ਉਸ ਨੇ ਲੜਕੀ ਅਮਰਪ੍ਰੀਤ ਕੌਰ ਉਮਰ 28 ਸਾਲ ਨੂੰ ਰਿਵਾਲਵਰ ਨਾਲ ਗੋ-ਲੀ ਮਾਰ ਕੇ ਪਿਛੋਂ ਖੁਦ ਨੂੰ ਵੀ ਗੋ-ਲੀ ਮਾਰ ਲਈ। ਜਿਸ ਨਾਲ ਲੜਕੀ ਦੀ ਮੌਕੇ ਤੇ ਹੀ ਮੌ-ਤ ਹੋ ਗਈ ਅਤੇ ਮਨੀ ਗੰਭੀਰ ਰੂਪ ਜ਼ਖਮੀ ਹੋ ਗਿਆ। ਫਿਲਹਾਲ ਇਸ ਘਟਨਾ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।
ਇਸ ਮਾਮਲੇ ਸਬੰਧੀ ਥਾਣਾ ਮਾਡਲ ਟਾਊਨ ਦੇ SHO ਹਰ ਪ੍ਰੇਮ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਕਿਸੇ ਜਾਂਚ ਦੇ ਸਿਲ-ਸਿਲੇ ਵਿੱਚ ਜਲੰਧਰ ਵਿੱਚ ਹਨ ਪਰ ਹੋਰ ਪੁਲਿਸ ਅਧਿਕਾਰੀ ਮੌਕੇ ਤੇ ਹੀ ਜਾਂਚ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲੀਸ ਮਨੀ ਦੇ ਬਿਆਨ ਲੈ ਕੇ ਹੀ ਇਸ ਬਾਰੇ ਕੁਝ ਕਹਿ ਸਕਦੀ ਹੈ। ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਕਿਸ ਹਥਿ-ਆਰ ਦੀ ਵਰਤੋਂ ਕੀਤੀ ਗਈ ਹੈ ਪੁਲਿਸ ਵਲੋਂ ਇਨ੍ਹਾਂ ਵੇਰਵਿਆਂ ਦੀ ਜਾਂਚ ਕੀਤੀ ਜਾ ਰਹੀ ਹੈ।