ਇਹ ਦੁੱਖ-ਦਾਈ ਖਬਰ ਪੰਜਾਬ ਦੇ ਜਿਲ੍ਹਾ ਫਿਰੋਜ਼ਪੁਰ ਤੋਂ ਪ੍ਰਾਪਤ ਹੋਈ ਹੈ। ਫਿਰੋਜ਼ਪੁਰ ਵਿਚ ਫੌਜ ਦੇ ਇਕ ਲੈਫਟੀਨੈਂਟ ਕਰਨਲ ਨੇ ਐਤਵਾਰ ਦੀ ਰਾਤ ਨੂੰ ਆਪਣੀ ਪਤਨੀ ਦੀ ਹੱ-ਤਿ-ਆ ਕਰਨ ਤੋਂ ਬਾਅਦ ਖੁਦ ਨੂੰ ਗੋ-ਲੀ ਮਾਰ ਕੇ ਆਪਣੀ ਜਿੰਦਗੀ ਵੀ ਖਤਮ ਕਰ ਲਈ ਹੈ। ਇਸ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਫੌਜੀ ਅਧਿਕਾਰੀ ਨੇ ਇਕ ਸੁਸਾ-ਈਡ ਨੋਟ ਵੀ ਲਿਖ ਕੇ ਛੱਡਿਆ ਸੀ। ਜਿਸ ਵਿਚ ਪਤਨੀ ਨੂੰ ਮਾ-ਰ-ਨ ਦਾ ਕਾਰਨ ਵਿਆਹੁਤਾ ਜੀਵਨ ਦੇ ਵਿਚ ਘਰੇਲੂ ਕਲੇਸ਼ ਦੱਸਿਆ ਗਿਆ ਸੀ। ਜੋੜੇ ਦੀ ਕਾਊਂਸਲਿੰਗ ਵੀ ਲਗਾਤਾਰ ਚੱਲ ਰਹੀ ਸੀ। ਪੁਲਿਸ ਵਲੋਂ ਬੀਤੇ ਕੱਲ ਦੋਵੇਂ ਮ੍ਰਿਤਕ ਸਰੀਰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ।
ਇਸ ਦੇ ਨਾਲ ਹੀ ਫੌਜ ਵੀ ਆਪਣੇ ਪੱਧਰ ਉਤੇ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਦੇ ਦੱਸਣ ਮੁਤਾਬਕ ਹਿਮਾਚਲ ਦੇ ਰਹਿਣ ਵਾਲੇ ਨਿਸ਼ਾਂਤ ਪੰਵਾਰ ਉਮਰ 40 ਸਾਲ ਫੌਜ ਦੇ ਸਪਲਾਈ ਡਿਪੂ (ਏ.ਏ.ਐੱਸ.ਸੀ) ਬਟਾਲੀਅਨ 507 ਵਿਚ ਲੈਫਟੀਨੈਂਟ ਕਰਨਲ ਦੇ ਅਹੁਦੇ ਉਤੇ ਤਾਇਨਾਤ ਸੀ। ਉਹ ਫਿਰੋਜ਼ਪੁਰ ਛਾਉਣੀ ਦੀ ਸਰਕਾਰੀ ਕੋਠੀ ਵਿੱਚ ਦੇਹਰਾਦੂਨ ਵਾਸੀ ਆਪਣੀ ਪਤਨੀ ਡਿੰਪਲ ਸਿੰਘ ਤੋਮਰ ਨਾਲ ਰਹਿੰਦਾ ਸੀ। ਇਨ੍ਹਾਂ ਦੋਵਾਂ ਵਿਚਾਲੇ ਕਾਫੀ ਸਮੇਂ ਤੋਂ ਆਪਸੀ ਕਲੇਸ਼ ਚੱਲ ਰਿਹਾ ਸੀ। ਨਿਸ਼ਾਂਤ ਨੇ ਐਤਵਾਰ ਦੀ ਰਾਤ ਨੂੰ ਕਰੀਬ ਅੱਠ ਵਜੇ ਡਿੰਪਲ ਦੇ ਮੱਥੇ ਉਤੇ ਗੋ-ਲੀ ਮਾਰ ਦਿੱਤੀ।
ਇਸ ਤੋਂ ਬਾਅਦ ਨਿਸ਼ਾਂਤ ਆਪਣੀ ਯੂਨਿਟ ਦੇ ਦਫ਼ਤਰ ਵਿਚ ਚਲਾ ਗਿਆ। ਉਥੇ ਉਸ ਨੇ ਮੰਦਰ ਦੇ ਵਿਚ ਮੱਥਾ ਟੇਕਿਆ ਅਤੇ ਫਿਰ ਇਕ ਜਵਾਨ ਦੀ ਸਰਕਾਰੀ ਰਾਈਫਲ ਨਾਲ ਆਪਣੇ ਗਲ ਤੇ ਰੱਖਕੇ ਗੋ-ਲੀ ਮਾਰ ਲਈ। ਪੁਲਿਸ ਨੇ ਦੱਸਿਆ ਕਿ ਫੌਜ ਦੇ ਅਧਿਕਾਰੀਆਂ ਨੇ ਨਿਸ਼ਾਂਤ ਦੀ ਇਸ ਖਬਰ ਦੇਣ ਲਈ ਉਸ ਦੇ ਘਰ ਫੋਨ ਕਰਿਆ ਤਾਂ ਕਿਸੇ ਨੇ ਫੋਨ ਨਹੀਂ ਚੁੱਕਿਆ। ਫੋਨ ਨਾ ਚੁੱਕਣ ਉਤੇ ਅਧਿਕਾਰੀ ਨਿਸ਼ਾਂਤ ਦੇ ਘਰ ਪਹੁੰਚੇ ਤਾਂ ਦੇਖਿਆ ਡਿੰਪਲ ਦਾ ਮ੍ਰਿਤਕ ਸਰੀਰ ਜ਼ਮੀਨ ਉਤੇ ਪਿਆ ਸੀ। ਉਸ ਦੇ ਮੱਥੇ ਉਤੇ ਗੋ-ਲੀ ਦਾ ਨਿਸ਼ਾਨ ਬਣਿਆ ਹੋਇਆ ਸੀ। ਨਿਸ਼ਾਂਤ ਨੇ ਕਿਸ ਹਥਿ-ਆਰ ਨਾਲ ਗੋ-ਲੀ ਮਾਰੀ ਸੀ, ਖਬਰ ਲਿਖੇ ਜਾਣ ਤੱਕ ਪੁਲਿਸ ਇਸ ਨੂੰ ਬਰਾਮਦ ਨਹੀਂ ਕਰ ਸਕੀ ਸੀ।