ਉਤਰ ਪ੍ਰਦੇਸ਼ (UP) ਬਰੇਲੀ ਦੀ ਪੜ੍ਹਨ ਵਾਲੀ ਲੜਕੀ ਸ਼ੋਭੀ ਦੇਵਲ ਦੀ ਗਲ ਘੁੱਟ ਕੇ ਹੱ-ਤਿ-ਆ ਕਰ ਦਿੱਤੀ ਗਈ ਸੀ। ਸੋਮਵਾਰ ਦੇਰ ਰਾਤ ਨੂੰ ਉਸ ਦਾ ਮ੍ਰਿਤਕ ਸਰੀਰ ਰਾਜਸਥਾਨ ਤੋਂ ਬਰੇਲੀ ਲਿਆਂਦਾ ਗਿਆ। ਮੰਗਲਵਾਰ ਨੂੰ ਉਸ ਦਾ ਸਸਕਾਰ ਕਰ ਦਿੱਤਾ ਗਿਆ। ਦੂਜੇ ਪਾਸੇ ਇਸ ਮਾਮਲੇ ਵਿਚ ਰਾਜਸਥਾਨ ਦੀ ਪੁਲਿਸ ਪਹਿਲਾਂ ਹੀ ਕ-ਤ-ਲ ਦੇ ਗੁਨਾਹ ਵਿੱਚ ਇੱਕ ਔਰਤ ਅਤੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਸ਼ਹਿਰ ਦੇ ਕੋਤਵਾਲੀ ਇਲਾਕੇ ਦੀ ਗਲੀ ਨਵਾਬਾਨ ਦੀ ਰਹਿਣ ਵਾਲੀ ਸ਼ੋਭੀ ਦੇਵਲ ਨਾਰਾਜ਼ ਹੋ ਕੇ ਆਪਣੇ ਘਰੋਂ ਚਲੀ ਗਈ ਸੀ। ਉਸ ਦੇ ਲਾਪਤਾ ਹੋਣ ਦੇ ਸਬੰਧ ਵਿੱਚ ਥਾਣਾ ਕੋਤਵਾਲੀ ਵਿੱਚ ਗੁੰਮ ਹੋਣ ਦਾ ਮਾਮਲਾ ਦਰਜ ਕਰਾਇਆ ਗਿਆ ਸੀ। ਦੂਜੀ ਤਰਫ ਰਾਜਸਥਾਨ ਦੇ ਮਹਿੰਦੀਪੁਰ ਬਾਲਾਜੀ ਥਾਣਾ ਖੇਤਰ ਵਿੱਚ ਸ਼ੋਭੀ ਦਾ ਕ-ਤ-ਲ ਕਰ ਦਿੱਤਾ ਗਿਆ ਸੀ।
ਸੋਭੀ ਦੀ ਦੇਹ ਧਰਮਸ਼ਾਲਾ ਦੇ ਇਕ ਕਮਰੇ ਵਿਚੋਂ ਮਿਲੀ ਸੀ। ਉਸ ਦੀ ਦੇਹ ਖਰਾਬ ਹੋਣ ਲੱਗ ਪਈ ਸੀ। ਮੋਬਾਈਲ ਫੋਨ ਤੋਂ ਪਹਿਚਾਣ ਹੋਣ ਤੇ ਬਰੇਲੀ ਤੋਂ ਪਰਿਵਾਰ ਵਾਲਿਆਂ ਨੂੰ ਬੁਲਾਇਆ ਗਿਆ। ਸੋਮਵਾਰ ਨੂੰ ਮਹਿਦੀਪੁਰ ਦੀ ਪੁਲਿਸ ਨੇ ਉਸ ਦੇ ਮ੍ਰਿਤਕ ਸਰੀਰ ਦਾ ਪੋਸਟ ਮਾਰਟਮ ਕਰਵਾਇਆ। ਸ਼ੋਭੀ ਦਾ ਕ-ਤ-ਲ ਗਲ ਘੁੱਟ ਕੇ ਕੀਤਾ ਗਿਆ ਸੀ। ਪੋਸਟ ਮਾਰਟਮ ਰਿਪੋਰਟ ਵਿੱਚ ਇਸ ਗੱਲ ਦੀ ਪੁਸ਼ਟੀ ਹੋਈ ਹੈ। ਸ਼ੋਭੀ ਦੇ ਸਰੀਰ ਉਤੇ ਕੁੱਟ-ਮਾਰ ਅਤੇ ਸਿਰ ਉਪਰ ਸੱਟਾਂ ਦੇ ਨਿਸ਼ਾਨ ਵੀ ਮਿਲੇ ਸਨ।
ਮ੍ਰਿਤਕ ਦੇਹ ਨੂੰ ਲੈ ਕੇ ਪਰਿਵਾਰਕ ਮੈਂਬਰ ਦੇਰ ਰਾਤ ਬਰੇਲੀ ਪਹੁੰਚੇ ਅਤੇ ਮੰਗਲਵਾਰ ਨੂੰ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਮਹਿਦੀਪੁਰ ਪੁਲਿਸ ਵਲੋਂ ਤਿੰਨ ਦਿਨ ਪਹਿਲਾਂ ਕ-ਤ-ਲ ਦੋਸ਼ੀ ਔਰਤ ਅਤੇ ਆਦਮੀ ਨੂੰ ਫੜਿਆ ਗਿਆ ਸੀ। ਟ੍ਰੇਨ ਰਾਹੀਂ ਦਿੱਲੀ ਨੂੰ ਜਾਂਦੇ ਸਮੇਂ ਸ਼ੋਭੀ ਉਨ੍ਹਾਂ ਦੇ ਸੰਪਰਕ ਵਿੱਚ ਆਈ ਸੀ। ਇਹ ਦੋਵੇਂ ਲੋਕ ਉਸ ਨੂੰ ਵਰਗਲਾ ਕੇ ਮਹਿਦੀਪੁਰ ਲੈ ਗਏ। ਉਥੇ ਧਰਮਸ਼ਾਲਾ ਵਿਚ ਇਨ੍ਹਾਂ ਦਾ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਅਤੇ ਸ਼ੋਭੀ ਦਾ ਕ-ਤ-ਲ ਕਰ ਦਿੱਤਾ ਗਿਆ।
ਪਹਿਲਾਂ ਤਾਂ ਇਹ ਦੱਸਿਆ ਜਾ ਰਿਹਾ ਸੀ ਕਿ ਦੋਸ਼ੀ ਦੇਹ ਵਪਾਰ ਦਾ ਧੰਦਾ ਕਰਦੇ ਹਨ ਅਤੇ ਸੀਰੀ-ਅਲ ਕਿ-ਲ-ਰ ਹਨ। ਪਰ ਧਰਮਸ਼ਾਲਾ ਵਿੱਚ ਆਪਣੀ ਅਸਲ ਆਈਡੀ ਨਾਲ ਇੱਕ ਕਮਰਾ ਲੈਣਾ ਅਤੇ ਸਹੀ ਮੋਬਾਈਲ ਨੰਬਰ ਦਰਜ ਕਰਨਾ ਹੈਰਾਨ ਕਰਨ ਵਾਲਾ ਸੀ। ਦੱਸਿਆ ਜਾ ਰਿਹਾ ਹੈ ਕਿ ਸ਼ੋਭੀ ਦੀ ਮਾਂ ਦੀ ਮੌ-ਤ ਉਦੋਂ ਹੋ ਗਈ ਸੀ ਜਦੋਂ ਉਹ ਸਿਰਫ ਛੇ ਮਹੀਨੇ ਦੀ ਸੀ। ਉਦੋਂ ਤੋਂ ਹੀ ਸ਼ੋਭੀ ਆਪਣੀ ਮਾਸੀ ਗਾਇਤਰੀ ਦੇਵਲ ਨਾਲ ਗਲੀ ਨਵਾਬਾਨ ਵਿਚ ਰਹਿੰਦੀ ਸੀ। ਕੁਝ ਸਮੇਂ ਬਾਅਦ ਸ਼ੋਭੀ ਦੇ ਪਿਤਾ ਦੀ ਵੀ ਮੌ-ਤ ਹੋ ਗਈ। ਮ੍ਰਿਤਕ ਸ਼ੋਭੀ ਬਰੇਲੀ ਦੇ ਕਾਲਜ ਵਿੱਚ ਗ੍ਰੈਜੂਏਟ ਵਿਦਿਆਰਥਣ ਸੀ।