ਨਵੀਂ ਵਿਆਹੀ ਧੀ ਦੀ ਤਰਸਦਿਆਂ ਚਲੀ ਗਈ ਜਿੰਦਗੀ, ਮਾਪਿਆਂ ਨੇ ਸਹੁਰਿਆਂ ਉਤੇ ਲਾਏ ਇਹ ਗੰਭੀਰ ਇਲਜ਼ਾਮ

Punjab

ਪੰਜਾਬ ਸਟੇਟ ਦੇ ਜ਼ਿਲ੍ਹਾ ਮੋਗਾ ਵਿੱਚ ਸੱਤ ਮਹੀਨੇ ਪਹਿਲਾਂ ਮੋਗਾ ਦੀ ਬੱਗਿਆਣਾ ਬਸਤੀ ਵਿੱਚ ਸਾਕਸ਼ੀ ਦੇ ਹੱਥਾਂ ਵਿੱਚੋਂ ਅਜੇ ਮਹਿੰਦੀ ਦਾ ਰੰਗ ਵੀ ਫਿੱਕਾ ਨਹੀਂ ਪਿਆ ਸੀ ਕਿ ਉਸ ਦੀ ਮੌ-ਤ ਦੀ ਖ਼ਬਰ ਆ ਗਈ। ਸਾਕਸ਼ੀ ਦੀ ਮੌ-ਤ ਉਸ ਦੇ ਸਹੁਰੇ ਪਰਿਵਾਰ ਦੀ ਅਣਗਹਿਲੀ ਦੇ ਕਾਰਨ ਹੋਈ ਸੀ। ਆਪਣੀ ਧੀ ਦੀ ਮ੍ਰਿਤਕ ਦੇਹ ਨੂੰ ਲੈਕੇ ਮੋਗਾ ਦੇ ਸਿਵਲ ਹਸਪਤਾਲ ਵਿਚ ਪਹੁੰਚੇ ਲੜਕੀ ਦੇ ਮਾਤਾ ਪਿਤਾ ਦਾ ਇੰਨਾ ਬੁਰਾ ਹਾਲ ਸੀ ਕਿ ਦੇਖਿਆ ਵੀ ਨਹੀਂ ਸੀ ਜਾ ਸਕਦਾ। ਮ੍ਰਿਤਕਾ ਦੀ ਮਾਂ ਨੇ ਦੱਸਿਆ ਕਿ ਉਸ ਦੀ ਧੀ ਦੀ ਤਬੀਅਤ ਕਾਫੀ ਖਰਾਬ ਸੀ ਪਰ ਕੜਾਕੇ ਦੀ ਠੰ-ਡ ਹੋਣ ਦੇ ਬਾਵ-ਜੂਦ ਵੀ ਉਸ ਨੂੰ ਕੰਬਲ ਤੱਕ ਨਹੀਂ ਦਿੱਤਾ ਗਿਆ।

ਇੱਥੋਂ ਤੱਕ ਕਿ ਉਸ ਦੀ ਧੀ ਪਾਣੀ ਮੰਗਦੀ ਰਹੀ ਪਰ ਸਹੁਰੇ ਵਾਲਿਆਂ ਨੇ ਉਸ ਨੂੰ ਪਾਣੀ ਦੀਆਂ ਦੋ ਬੂੰਦਾਂ ਵੀ ਨਹੀਂ ਪੀਣ ਦਿੱਤੀਆਂ। ਮ੍ਰਿਤਕ ਸਾਕਸ਼ੀ ਦੀ ਮਾਂ ਨੇ ਦੱਸਿਆ ਹੈ ਕਿ ਬੇਟੀ ਦੇ ਮਾਮੇ ਨੇ ਉਨ੍ਹਾਂ ਨੂੰ ਫੋਨ ਕਰਕੇ ਦੱਸਿਆ ਕਿ ਉਸ ਦੀ ਤਬੀਅਤ ਵੱਧ ਖਰਾਬ ਹੋ ਗਈ ਹੈ। ਇਸ ਤੋਂ ਬਾਅਦ ਉਹ ਤੁਰੰਤ ਲੜਕੀ ਦੇ ਸਹੁਰੇ ਘਰ ਪਹੁੰਚੇ। ਸਹੁਰਿਆਂ ਉਤੇ ਦੋਸ਼ ਲਾਉਂਦੇ ਹੋਇਆਂ ਮ੍ਰਿਤਕਾ ਦੀ ਮਾਂ ਅਤੇ ਭਰਾ ਨੇ ਕਿਹਾ ਹੈ ਕਿ ਉਨ੍ਹਾਂ ਦੀ ਧੀ ਨੂੰ ਨਾ ਤਾਂ ਗਰਮ ਕੰਬਲ ਦਿੱਤਾ ਗਿਆ ਅਤੇ ਨਾ ਹੀ ਪੀਣ ਲਈ ਪਾਣੀ ਦਿੱਤਾ ਗਿਆ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਦਾ ਵਿਆਹ 7 ਮਹੀਨੇ ਪਹਿਲਾਂ ਬੱਗਿਆਣਾ ਬਸਤੀ ਦੇ ਪ੍ਰੇਮ ਕੁਮਾਰ ਨਾਲ ਹੋਇਆ ਸੀ।

ਅੱਗੇ ਉਨ੍ਹਾਂ ਨੇ ਦੱਸਿਆ ਕਿ ਅਸੀਂ ਬਿਮਾਰ ਧੀ ਨੂੰ ਚੁੱਕ ਕੇ ਇਲਾਜ ਦੇ ਲਈ ਪ੍ਰਾਈਵੇਟ ਹਸਪਤਾਲ ਵਿਚ ਲੈ ਗਏ ਜਿੱਥੇ ਉਸ ਦੀ ਮੌ-ਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਵਿਆਹ ਮੌਕੇ ਉਨ੍ਹਾਂ ਦੀ ਲੜਕੀ ਨੂੰ ਉਸ ਦੀ ਹੈਸੀਅਤ ਤੋਂ ਵੱਧ ਕੇ ਦਾਜ ਦਿੱਤਾ ਗਿਆ ਸੀ ਪਰ ਸਹੁਰੇ ਪਰਿਵਾਰ ਵਾਲਿਆਂ ਨੇ ਉਸ ਨੂੰ ਇੱਕ ਕੰਬਲ ਤੱਕ ਵੀ ਨਹੀਂ ਦਿੱਤਾ। ਮ੍ਰਿਤਕ ਦੇ ਵਾਰਸਾਂ ਵਲੋਂ ਜ਼ਿਲ੍ਹਾ ਪੁਲੀਸ ਮੁਖੀ ਤੋਂ ਸਹੁਰਿਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।

Leave a Reply

Your email address will not be published. Required fields are marked *