ਹਰਿਆਣਾ ਦੇ ਰੋਹਤਕ ਇਲਾਕੇ ਵਿਚ ਇਕ ਘਰ ਵਿਚੋਂ ਪਿਉ ਅਤੇ ਧੀ ਦੀਆਂ ਗੋ-ਲੀ-ਆਂ ਨਾਲ ਵਿੰਨ੍ਹੇ ਮ੍ਰਿਤਕ ਸਰੀਰ ਮਿਲਣ ਤੋਂ ਬਾਅਦ ਭੈਅ ਫੈਲ ਗਿਆ ਹੈ। ਇਸ ਘਟਨਾ ਸਮੇਂ ਉਸ ਦੀ ਪਤਨੀ ਘਰ ਵਿਚ ਨਹੀਂ ਸੀ। ਸ਼ੁਰੂ ਦੀ ਜਾਂਚ ਵਿਚ ਪਤਾ ਲੱਗਿਆ ਹੈ ਕਿ ਮ੍ਰਿਤਕ ਸੁਰਿੰਦਰ ਸਿੰਘ ਉਮਰ 50 ਸਾਲ ਦਾ ਆਪਣੀ ਘਰਵਾਲੀ ਨਾਲ ਵਿਆਹੁਤਾ ਕਲੇਸ਼ ਚੱਲ ਰਿਹਾ ਸੀ। ਇਸ ਮਾਮਲੇ ਦੀ ਜਾਂਚ ਕਰ ਰਹੇ ਇਕ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਸੁਰਿੰਦਰ ਸਿੰਘ ਅਤੇ ਉਸ ਦੀ 13 ਸਾਲ ਦੀ ਧੀ ਦੀਆਂ ਦੇਹਾਂ ਘਰ ਵਿਚ ਇਕ ਦੂਜੇ ਤੋਂ ਕੁਝ ਦੂਰੀ ਉਤੇ ਪਈਆਂ ਸਨ। ਉਨ੍ਹਾਂ ਨੇ ਕਿਹਾ ਕਿ ਪਹਿਲੀ ਨਜ਼ਰ ਇਹ ਜਾਪਦਾ ਹੈ ਕਿ ਮੋਟਰਸਾਈਕਲ ਸਵਾਰ ਤਿੰਨ ਹਮਲਾਵਰਾਂ ਵਲੋਂ ਉਨ੍ਹਾਂ ਦੋਵਾਂ ਉਤੇ ਪੁਆਇੰਟ ਬਲੈਂਕ ਰੇਂਜ ਤੋਂ ਗੋ-ਲੀ-ਆਂ ਚਲਾ ਕੇ ਉਨ੍ਹਾਂ ਦੀ ਹੱ-ਤਿ-ਆ ਕਰ ਦਿੱਤੀ ਗਈ ਹੈ।
ਉਨ੍ਹਾਂ ਨੇ ਦੱਸਿਆ ਕਿ ਬੁੱਧਵਾਰ ਸਵੇਰੇ ਰੋਹਤਕ ਦੇ ਪਿੰਡ ਬੋਰ ਵਿਚ ਇਕ ਘਰ ਵਿਚ ਪਿਉ ਅਤੇ ਉਸ ਦੀ ਧੀ ਦੀਆਂ ਦੇਹਾਂ ਮਿਲਣ ਦੀ ਸੂਚਨਾ ਮ੍ਰਿਤਕਾਂ ਦੇ ਗੁਆਂਢੀਆਂ ਨੇ ਦਿੱਤੀ ਹੈ। ਇੰਡੀਆ ਐਕਸਪ੍ਰੈੱਸ ਡਾਟ ਕਾਮ ਦੇ ਅਨੁਸਾਰ ਜਾਂਂਚ ਅਧਿਕਾਰੀ ਨੇ ਦੱਸਿਆ ਹੈ ਕਿ ਇਸ ਘਟਨਾ ਨੂੰ ਅੰਜਾਮ ਕਿਉਂ ਦਿੱਤਾ ਗਿਆ ਹੈ ਇਸ ਦੇ ਅ-ਸ-ਲ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਇਸ ਘਟਨਾ ਦੀ ਫਿਲਹਾਲ ਹਰ ਪਹਿਲੂ ਤੋਂ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜਾਂਚ ਲਈ ਫੋਰੈਂਸਿਕ ਟੀਮ ਨੂੰ ਘਟਨਾ ਵਾਲੀ ਥਾਂ ਦਾ ਮੁਆਇਨਾ ਕਰਨ ਦੇ ਲਈ ਬੁਲਾਇਆ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਦੇਹਾਂ ਦਾ ਪੰਚਨਾਮਾ ਭਰਨ ਤੋਂ ਬਾਅਦ ਉਨ੍ਹਾਂ ਨੂੰ ਪੋਸਟ ਮਾਰਟਮ ਅਤੇ ਜਾਂਚ ਦੇ ਲਈ ਰੋਹਤਕ ਪੀਜੀਆਈਐਮਐਸ ਭੇਜ ਦਿੱਤਾ ਗਿਆ ਹੈ। ਘਟਨਾ ਦੀ ਗੰਭੀਰਤਾ ਨੂੰ ਦੇਖਦਿਆਂ ਹੋਇਆਂ ਰੋਹਤਕ ਦੇ ਐੱਸਪੀ ਉਦੈ ਸਿੰਘ ਮੀਣਾ ਖੁਦ ਜਾਂਚ ਕਰਨ ਲਈ ਮੌਕੇ ਉਤੇ ਪਹੁੰਚੇ ਹਨ।
ਇਸ ਵਕਤ ਤਾਂ ਪੁਲਿਸ ਨੇ ਇੱਕ ਅਣਪਛਾਤੇ ਵਿਅਕਤੀ ਖਿਲਾਫ ਕ-ਤ-ਲ ਅਤੇ ਅਸਲਾ ਐਕਟ ਦੇ ਤਹਿਤ ਕੇਸ ਦਰਜ ਕਰ ਲਿਆ ਹੈ। ਸੁਰਿੰਦਰ ਸਿੰਘ ਖੇਤੀ ਬਾੜੀ ਦਾ ਕੰਮ ਕਰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਸਵੇਰੇ 6 ਵਜੇ ਉੱਠ ਕੇ ਉਹ ਮੱਝਾਂ ਨੂੰ ਪੱਠੇ ਪਾ ਰਿਹਾ ਸੀ। ਉਸੇ ਸਮੇਂ ਉਸ ਦੀ 13 ਸਾਲ ਦੀ ਧੀ ਨਿਕਿਤਾ ਕਮਰੇ ਦੇ ਅੰਦਰ ਬੈੱਡ ਉਤੇ ਸੌਂ ਰਹੀ ਸੀ। ਇਸ ਦੌਰਾਨ ਕੁਝ ਮੋਟਰਸਾਈਕਲ ਸਵਾਰ ਲੋਕਾਂ ਨੇ ਘਰ ਦੇ ਅੰਦਰ ਵੜ ਕੇ ਦੋਵਾਂ ਨੂੰ ਗੋ-ਲੀ ਮਾ-ਰ ਦਿੱਤੀ। ਇਸ ਘਟਨਾ ਵਿਚ ਦੋਵੇਂ ਬਾਪ ਅਤੇ ਧੀ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਦੋਵਾਂ ਦੀਆਂ ਦੇਹਾਂ ਵੱਖੋ ਵੱਖ ਥਾਵਾਂ ਉਤੇ ਪਈਆਂ ਮਿਲੀਆਂ। ਮ੍ਰਿਤਕ ਸੁਰਿੰਦਰ ਦੀ ਦੇਹ ਉਸ ਦੇ ਘਰ ਦੇ ਪਸ਼ੂਆਂ ਵਾਲੇ ਕਮਰੇ ਵਿਚ ਪਈ ਸੀ, ਜਦੋਂ ਕਿ ਉਸ ਦੀ 13 ਸਾਲ ਦੀ ਧੀ ਨਿਕਿਤਾ ਦੀ ਦੇਹ ਕਮਰੇ ਵਿਚ ਬੈੱਡ ਉਤੇ ਪਈ ਸੀ।