ਪੰਜਾਬ ਸੂਬੇ ਦੇ ਮਾਛੀਵਾੜਾ ਸਾਹਿਬ ਅਧੀਨ ਪੈਂਦੇ ਪਿੰਡ ਸਿਕੰਦਰਪੁਰ ਦੇ ਵਿੱਚ ਇੱਕ ਮਾਮੂਲੀ ਜਿਹੇ ਝਗੜੇ ਨੂੰ ਲੈ ਕੇ ਦੇਰ ਸ਼ਾਮ ਨੂੰ ਜੇਠ ਨੇ ਆਪਣੀ ਭਰਜਾਈ ਦਾ ਬੇ-ਕਿਰਕੀ ਨਾਲ ਕ-ਤ-ਲ ਕਰ ਦਿੱਤਾ ਹੈ। ਕਿਸੇ ਨੂੰ ਇਸ ਕਰਤੂਤ ਦਾ ਪਤਾ ਨਾ ਲੱਗੇ ਇਸ ਲਈ ਜੇਠ ਨੇ ਮ੍ਰਿਤਕ ਸਰੀਰ ਨੂੰ ਬੋ-ਰੀ ਵਿਚ ਪਾ ਕੇ ਖੇਤਾਂ ਵਿਚ ਸੁੱਟ ਦਿੱਤਾ। ਪਤਨੀ ਦੇ ਅਚਾਨਕ ਗੁਮ ਹੋ ਜਾਣ ਤੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ। ਜਿਸ ਤੋਂ ਬਾਅਦ ਪੁਲਸ ਵਲੋਂ ਦੇਰ ਰਾਤ ਨੂੰ ਨੇੜਲੇ ਖੇਤਾਂ ਵਿਚੋਂ ਬੋਰੀ ਵਿਚ ਪਈ ਦੇਹ ਨੂੰ ਬਰਾ-ਮਦ ਕੀਤਾ ਗਿਆ। ਦੇਹ ਨੂੰ ਪੋਸਟ ਮਾਰਟਮ ਦੇ ਲਈ ਹਸਪਤਾਲ ਵਿਚ ਰਖਾਇਆ ਗਿਆ ਹੈ। ਪੁਲੀਸ ਦੋਸ਼ੀ ਦੇ ਖ਼ਿਲਾਫ਼ ਕਾਰਵਾਈ ਕਰ ਰਹੀ ਸੀ। ਇਸ ਖ਼ਬਰ ਦੇ ਲਿਖੇ ਜਾਣ ਤੱਕ ਦੋਸ਼ੀ ਪੁਲੀਸ ਦੀ ਪਕੜ ਤੋਂ ਬਾਹਰ ਸੀ।
ਇਸ ਵਾਰ-ਦਾਤ ਵਿਚ ਮ੍ਰਿਤਕ ਔਰਤ ਦੀ ਪਹਿਚਾਣ ਮੁਸਕਾਨ ਉਮਰ 30 ਸਾਲ ਦੇ ਰੂਪ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਮੁਸਕਾਨ ਦਾ ਪਤੀ ਰਾਜ ਸਿੰਘ ਮਾਛੀਵਾੜਾ ਸਾਹਿਬ ਦੇ ਵਿਚ ਕੰਮ ਕਰਦਾ ਹੈ। ਉਸ ਦਾ ਆਪਣੇ ਭਰਾ ਦੇ ਨਾਲ ਕੋਈ ਮਾਮੂਲੀ ਝਗੜਾ ਸੀ। ਉਸ ਤੋਂ ਪਿੱਛੋਂ ਜੇਠ ਦਾ ਰਾਜ ਸਿੰਘ ਦੀ ਪਤਨੀ ਮੁਸਕਾਨ ਨਾਲ ਝਗੜਾ ਹੋ ਗਿਆ। ਇਹ ਝਗੜਾ ਇੰਨਾ ਵੱਧ ਗਿਆ ਕਿ ਜੇਠ ਨੇ ਮੁਸਕਾਨ ਉਤੇ ਤੇਜ਼-ਧਾਰ ਚੀਜ ਨਾਲ ਹ-ਮ-ਲਾ ਕਰ ਦਿੱਤਾ। ਗਲ ਉਤੇ ਗੰਭੀਰ ਸੱਟ ਲੱਗ ਜਾਣ ਦੇ ਕਾਰਨ ਮੁਸਕਾਨ ਦੀ ਮੌਕੇ ਉਤੇ ਹੀ ਮੌ-ਤ ਹੋ ਗਈ।
ਦੋਸ਼ੀ ਜੇਠ ਨੇ ਆਪਣੀ ਇਸ ਘਿਨਾ-ਉਣੀ ਹਰਕਤ ਨੂੰ ਛੁਪਾਉਣ ਦੇ ਲਈ ਮ੍ਰਿਤਕ ਸਰੀਰ ਨੂੰ ਬੋ-ਰੀ ਵਿੱਚ ਪਾਇਆ ਅਤੇ ਖੇਤਾਂ ਵਿੱਚ ਲਿਜਾ ਕੇ ਸੁੱਟ ਦਿੱਤਾ। ਪਤਨੀ ਦੇ ਘਰ ਵਿਚੋਂ ਗੁਮ ਹੋ ਜਾਣ ਤੇ ਪਤੀ ਰਾਜ ਨੇ ਪੁਲਿਸ ਨੂੰ ਇਸ ਗੱਲ ਦੀ ਸੂਚਨਾ ਦਿੱਤੀ। ਪੁਲਿਸ ਨੇ ਦੇਰ ਰਾਤ ਨੂੰ ਮੁਸਕਾਨ ਦੀ ਦੇਹ ਨੂੰ ਬਰਾਮਦ ਕਰਕੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਖ਼ਬਰ ਲਿਖੇ ਜਾਣ ਤੱਕ ਦੋਸ਼ੀ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਸੀ। ਮ੍ਰਿਤਕ ਮਹਿਲਾ ਆਪਣੇ ਪਿੱਛੇ ਪਤੀ ਅਤੇ ਛੋਟੇ ਬੱ-ਚੇ ਨੂੰ ਛੱਡ ਗਈ ਹੈ। ਘਰ ਵਿੱਚ ਸੋਗ ਛਾ ਗਿਆ ਹੈ।