ਜ਼ਿਲ੍ਹਾ ਪਟਿਆਲਾ (ਪੰਜਾਬ) ਸੀਆਈਏ ਸਟਾਫ਼ ਦੀ ਪੁਲਿਸ ਵੱਲੋਂ ਭਾਦਸੋਂ ਦੇ ਪਿੰਡ ਰੰਨੋ ਤੋਂ ਗੁਮ ਹੋਏ ਜਸਵੀਰ ਸਿੰਘ ਉਮਰ 38 ਸਾਲ ਦੇ ਕ-ਤ(ਲ ਦੇ ਮਾਮਲੇ ਵਿੱਚ ਉਸ ਦੀ ਪਤਨੀ, ਪ੍ਰੇਮੀ ਅਤੇ ਪ੍ਰੇਮੀ ਦੇ ਦੋ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਕੇ ਕ-ਤ-ਲ ਦਾ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਨੇ ਜਾਂਚ ਵਿਚ ਪਤਾ ਲੱਗਿਆ ਕਿ ਪਤੀ ਪਤਨੀ ਅਤੇ ਪ੍ਰੇਮੀ ਦੀਆਂ ਹਰਕਤਾਂ ਤੋਂ ਪਤੀ ਪ੍ਰੇਸ਼ਾਨ ਸੀ ਅਤੇ ਉਨ੍ਹਾਂ ਨੂੰ ਰੋਕਦਾ ਸੀ। ਇਸ ਦੇ ਕਾਰਨ ਹੀ ਪਤਨੀ ਅਤੇ ਪ੍ਰੇਮੀ ਨੇ ਮਿਲ ਕੇ ਇਸ ਹੱ-ਤਿ-ਆ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਮਾਮਲੇ ਸਬੰਧੀ SSP ਵਰੁਣ ਸ਼ਰਮਾ ਨੇ ਦੱਸਿਆ ਹੈ ਕਿ ਜਸਵੀਰ ਸਿੰਘ ਦੇ ਗੁਮ ਹੋਣ ਦੀ ਸ਼ਿਕਾਇਤ ਮਿਲਣ ਤੋਂ ਬਾਅਦ SPD ਹਰਵੀਰ ਸਿੰਘ ਅਟਵਾਲ, DSP ਨਾਭਾ ਦਵਿੰਦਰ ਅੱਤਰੀ, DSPD ਸੁਖਅੰਮ੍ਰਿਤ ਸਿੰਘ ਰੰਧਾਵਾ ਦੀ ਅਗਵਾਈ ਵਿੱਚ ਸੀਆਈਏ ਇੰਸਪੈਕਟਰ ਸ਼ਮਿੰਦਰ ਸਿੰਘ ਅਤੇ ਥਾਣਾ ਭਾਦਸੋਂ ਦੇ ਇੰਚਾਰਜ ਐਸਆਈ ਮੋਹਨ ਸਿੰਘ ਵਲੋਂ ਟੀਮਾਂ ਬਣਾ ਕੇ ਜਾਂਚ ਸ਼ੁਰੂ ਕੀਤੀ ਗਈ।
ਪੁਲੀਸ ਨੇ ਮ੍ਰਿਤਕ ਦੀ ਪਤਨੀ ਪ੍ਰਭਜੋਤ ਕੌਰ ਵਾਸੀ ਪਿੰਡ ਰੰਨੋ, ਕੁਲਦੀਪ ਸਿੰਘ ਉਰਫ਼ ਰਿੰਕੂ, ਪ੍ਰਦੀਪ ਸਿੰਘ ਉਰਫ਼ ਦੁੱਲਾ, ਜਗਪਾਲ ਸਿੰਘ ਉਰਫ਼ ਬੂਟਾ ਵਾਸੀ ਪਿੰਡ ਝੰਬਾਲੀ ਸਾਨੀ ਭਾਦਸੋਂ ਨੂੰ ਬੱਸ ਸਟੈਂਡ ਦੇ ਨੇੜਿਓ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਨੂੰ 13 ਜਨਵਰੀ ਤੱਕ ਪੁਲੀਸ ਰਿਮਾਂਡ ਤੇ ਲਿਆ ਹੈ। SSP ਨੇ ਦੱਸਿਆ ਕਿ 4 ਜਨਵਰੀ ਨੂੰ ਰੇਸ਼ਮ ਸਿੰਘ ਵਾਸੀ ਪਿੰਡ ਰੰਨੋ ਨੇ ਪੁਲੀਸ ਨੂੰ ਦੱਸਿਆ ਸੀ ਕਿ ਜਸਵੀਰ ਸਿੰਘ ਉਮਰ 38 ਸਾਲ 2 ਜਨਵਰੀ ਨੂੰ ਸ਼ਾਮ ਦੇ 5 ਵਜੇ ਦੇ ਕਰੀਬ ਮੋਟਰਸਾਈਕਲ ਲੈ ਕੇ ਸਰਹਿੰਦ ਗਿਆ ਸੀ ਪਰ ਵਾਪਸ ਘਰ ਨਹੀਂ ਆਇਆ। ਜਦੋਂ ਭਾਲ ਸ਼ੁਰੂ ਕੀਤੀ ਗਈ ਤਾਂ ਸਾਨੀਪੁਰ ਨੇੜੇ ਸਰਹਿੰਦ ਭਾਖੜਾ ਨਹਿਰ ਦੇ ਕਿਨਾਰੇ ਜਸਵੀਰ ਸਿੰਘ ਦਾ ਮੋਟਰਸਾਈਕਲ ਅਤੇ ਮੋਬਾਈਲ ਫੋਨ ਮਿਲਿਆ।
ਜਾਂਚ ਵਿੱਚ ਸਾਹਮਣੇ ਆਇਆ ਕਿ ਜਸਵੀਰ ਸਿੰਘ ਦਾ ਵਿਆਹ ਸੰਨ 2011 ਵਿੱਚ ਸੰਗਰੂਰ ਦੀ ਰਹਿਣ ਵਾਲੀ ਪ੍ਰਭਜੋਤ ਕੌਰ ਦੇ ਨਾਲ ਹੋਇਆ ਸੀ ਅਤੇ ਉਸ ਦੇ 2 ਬੱਚੇ ਹਨ। ਜਸਵੀਰ ਸਿੰਘ ਅਤੇ ਪ੍ਰਭਜੋਤ ਕੌਰ ਦੇ ਵਿਆਹੁਤਾ ਰਿਸ਼ਤੇ ਚੰਗੇ ਨਹੀਂ ਸਨ। ਪ੍ਰਭਜੋਤ ਕੌਰ 8, 10 ਮਹੀਨਿਆਂ ਤੋਂ ਕੁਲਦੀਪ ਸਿੰਘ ਉਰਫ਼ ਰਿੰਕੂ ਵਾਸੀ ਝੰਬਾਲੀ ਸਾਨੀ ਦੇ ਸੰਪਰਕ ਵਿੱਚ ਸੀ। ਇਨ੍ਹਾਂ ਦਾ ਸੋਸ਼ਲ ਮੀਡੀਆ ਉਤੇ ਇਕ ਦੂਜੇ ਦੇ ਨਾਲ ਸੰਪਰਕ ਰਿਹਾ। ਰਿੰਕੂ 2 ਦਸੰਬਰ ਨੂੰ ਦੁਬਈ ਤੋਂ ਆਪਣੇ ਪਿੰਡ ਆਇਆ ਸੀ। ਇਸ ਦੌਰਾਨ ਰਿੰਕੂ ਅਤੇ ਪ੍ਰਭਜੋਤ ਕੌਰ ਵਿੱਚ ਆਪਸੀ ਸਬੰਧ ਬਣ ਗਏ। ਜਸਵੀਰ ਸਿੰਘ ਦੋਵਾਂ ਨੂੰ ਅਜਿਹਾ ਕਰਨ ਤੋਂ ਰੋਕਦਾ ਸੀ। ਪ੍ਰਭਜੋਤ ਕੌਰ ਅਤੇ ਰਿੰਕੂ ਨੇ ਜਸਵੀਰ ਸਿੰਘ ਨੂੰ ਮਾਰਨ ਦੀ ਯੋਜਨਾ ਬਣਾਈ।
ਰਿੰਕੂ ਨੇ ਆਪਣੇ ਪਿੰਡ ਝੰਬਾਲੀ ਦੇ ਰਹਿਣ ਵਾਲੇ ਪ੍ਰਦੀਪ ਸਿੰਘ ਉਰਫ਼ ਦੁੱਲਾ ਅਤੇ ਜਗਪਾਲ ਸਿੰਘ ਉਰਫ਼ ਬੂਟਾ ਨਾਲ ਮਿਲ ਕੇ ਜਸਵੀਰ ਸਿੰਘ ਨੂੰ ਪਹਿਲਾਂ ਬਹਾਨੇ ਨਾਲ ਸਰਹਿੰਦ ਬੁਲਾਇਆ ਅਤੇ ਫਿਰ ਸ਼ਰਾਬ ਪਿਆ ਕੇ ਉਸ ਦੇ ਗਲ ਅਤੇ ਸਿਰ ਵਿੱਚ ਸੱਟ ਮਾ-ਰ ਕੇ ਕ-ਤ-ਲ ਕਰਕੇ ਨਹਿਰ ਵਿੱਚ ਸੁੱ-ਟ ਦਿੱਤਾ। SSP ਨੇ ਦੱਸਿਆ ਕਿ ਮ੍ਰਿਤਕ ਦੀ ਦੇਹ 9 ਜਨਵਰੀ ਨੂੰ ਖੇੜੀ ਗੰਡੀਆ ਨਹਿਰ ਵਿੱਚੋਂ ਮਿਲੀ ਸੀ। ਚਾਰੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ, ਦਾਤਰ ਅਤੇ ਮ੍ਰਿਤਕ ਜਸਵੀਰ ਸਿੰਘ ਦਾ ਮੋਬਾਈਲ ਫੋਨ ਬਰਾ-ਮਦ ਕਰ ਲਿਆ ਗਿਆ ਹੈ।