ਨਵਾਂ ਵਿਆਹੁਤਾ ਜੋੜਾ ਰਾਤ ਦਾ ਖਾਣਾ ਖਾ ਕੇ ਚੰਗਾ ਭਲਾ ਸੁੱਤਾ, ਜਦੋਂ ਸਵੇਰੇ ਪਰਿਵਾਰ ਨੇ ਦੇਖਿਆ ਤਾਂ ਹੋਇਆ ਇਹ ਕੰਮ

Punjab

ਇਹ ਦੁੱਖ ਭਰੀ ਖਬਰ ਪੰਜਾਬ ਦੇ ਜਿਲ੍ਹਾ ਫਰੀਦਕੋਟ ਨਾਲ ਸਬੰਧਤ ਹੈ। ਪੰਜਾਬ ਦੇ ਜਿਲ੍ਹਾ ਫਰੀਦਕੋਟ ਵਿਚ ਜ਼ਹਿ-ਰੀਲੀ ਚੀਜ ਨਿਗਲ ਲੈਣ ਦੇ ਕਰਕੇ ਇਕ ਨਵੇਂ ਵਿਆਹੇ ਜੋੜੇ ਦੀ ਮੌ-ਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਜੋੜੇ ਦਾ ਕਰੀਬ ਢਾਈ ਕੁ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਪੁਲਿਸ ਵਲੋਂ ਇਸ ਸਬੰਧੀ ਆਤਮ ਹੱ-ਤਿ-ਆ ਦੇ ਕੇਸ ਨੂੰ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਟੀਚਰ ਕਲੋਨੀ ਦੇ ਰਹਿਣ ਵਾਲੇ ਸੋਨੂੰ ਉਮਰ ਤਕਰੀਬਨ 25 ਸਾਲ ਅਤੇ ਉਸ ਦੀ ਪਤਨੀ ਸ਼ਹਿਨਾਜ਼ ਆਪਣੇ ਪਰਿਵਾਰ ਮੈਬਰਾਂ ਦੇ ਨਾਲ ਹੀ ਰਹਿੰਦੇ ਸਨ। ਉਹ ਦੋਵੇਂ 9 ਜਨਵਰੀ ਦੀ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਆਪਣੇ ਕਮਰੇ ਵਿੱਚ ਸੌਂਣ ਦੇ ਲਈ ਚਲੇ ਗਏ।

10 ਜਨਵਰੀ ਦੀ ਸਵੇਰ ਨੂੰ ਜਦੋਂ ਸੋਨੂੰ ਦੇ ਭਰਾ ਅਸ਼ਵਨੀ ਨੇ ਉਸ ਨੂੰ ਜਗਾਉਣ ਲਈ ਦਰਵਾਜ਼ੇ ਨੂੰ ਖੜਕਾਇਆ ਤਾਂ ਸ਼ਹਿਨਾਜ਼ ਨੇ ਦਰਵਾਜ਼ਾ ਤਾਂ ਖੋਲ੍ਹ ਦਿੱਤਾ ਪਰ ਉਹ ਬੇਹੋਸ਼ ਹੋ ਕੇ ਉਥੇ ਹੀ ਹੇਠਾਂ ਡਿੱਗ ਪਈ। ਇਸ ਤੋਂ ਬਾਅਦ ਜਦੋਂ ਉਸ ਦੇ ਪਰਿਵਾਰ ਦੇ ਮੈਂਬਰਾਂ ਨੇ ਅੰਦਰ ਜਾ ਕੇ ਦੇਖਿਆ ਤਾਂ ਸੋਨੂੰ ਵੀ ਕਮਰੇ ਵਿਚ ਬੇਹੋਸ਼ ਹਾਲ ਵਿਚ ਪਿਆ ਸੀ। ਇਸ ਤੋਂ ਬਾਅਦ ਪਰਿਵਾਰ ਦੇ ਮੈਂਬਰਾਂ ਨੇ ਉਨ੍ਹਾਂ ਦੋਵਾਂ ਜਣਿਆਂ ਨੂੰ ਇਲਾਜ ਲਈ ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਵਿਚ ਭਰਤੀ ਕਰਵਾ ਦਿੱਤਾ।

ਹਸਪਤਾਲ ਵਿਚ ਦੋ ਦਿਨਾਂ ਤੋਂ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ ਪਰ ਵੀਰਵਾਰ ਨੂੰ ਉਨ੍ਹਾਂ ਦੀ ਮੌ-ਤ ਹੋ ਗਈ। ਇਸ ਮਾਮਲੇ ਦੇ ਸਬੰਧ ਵਿਚ ਜਾਂਚ ਕਰ ਰਹੇ ਅਧਿਕਾਰੀ A. S. I. ਇਕਬਾਲ ਚੰਦ ਨੇ ਦੱਸਿਆ ਹੈ ਕਿ ਫਿਲਹਾਲ ਮ੍ਰਿਤਕਾਂ ਦਾ ਪੋਸਟ ਮਾਰਟਮ ਕਰਵਾ ਦਿੱਤਾ ਗਿਆ ਹੈ ਅਤੇ ਦੋਵੇਂ ਦੇਹਾਂ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀਆਂ ਹਨ। ਪੁਲਿਸ ਵਲੋਂ ਆਤਮ ਹੱ-ਤਿ-ਆ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਜੇਕਰ ਪੁਲਿਸ ਦੀ ਜਾਂਚ ਦੇ ਦੌਰਾਨ ਕੁਝ ਹੋਰ ਸਾਹਮਣੇ ਆਇਆ ਤਾਂ ਕਾਰਵਾਈ ਕੀਤੀ ਜਾਵੇਗੀ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿਚ ਸੋਗ ਛਾਇਆ ਹੋਇਆ ਹੈ।

Leave a Reply

Your email address will not be published. Required fields are marked *