ਜਦੋਂ ਟੁੱਟ ਗਿਆ ਨੌਜਵਾਨ ਮੁੰਡੇ ਦਾ ਹੌਸਲਾ, ਘਰ ਤੋਂ ਬਾਹਰ ਜਾ ਕੇ ਚੁਣ ਲਿਆ ਇਹ ਗਲਤ ਰਾਹ

Punjab

ਇਹ ਮੰਦ-ਭਾਗਾ ਮਾਮਲਾ ਪੰਜਾਬ ਦੇ ਜਿਲ੍ਹਾ ਬਰਨਾਲਾ ਤੋਂ ਪ੍ਰਾਪਤ ਹੋਇਆ ਹੈ। ਪੰਜਾਬ ਵਿਚ ਬਰਨਾਲਾ ਜ਼ਿਲ੍ਹੇ ਦੇ ਪਿੰਡ ਢਿੱਲਵਾਂ ਵਿਚ ਇੱਕ ਨਵੀਂ ਉਮਰ ਦੇ ਮੁੰਡੇ ਨੇ ਪਿੰਡ ਦੀ ਅਨਾਜ ਮੰਡੀ ਵਿੱਚ ਫਾ-ਹੇ ਨਾਲ ਝੂਲ ਕੇ ਆਪਣੀ ਜਿੰਦਗੀ ਨੂੰ ਸਮਾ-ਪਤ ਕਰ ਲਿਆ ਹੈ। ਇਸ ਮਾਮਲੇ ਦੀ ਪੁਲਿਸ ਵਲੋਂ ਜਾਂਚ ਦੇ ਤਹਿਤ ਕਾਰਵਾਈ ਕੀਤੀ ਗਈ ਹੈ। ਇਸ ਘਟਨਾ ਸਬੰਧੀ ਪ੍ਰਾਪਤ ਹੋਈ ਜਾਣਕਾਰੀ ਦੇ ਮੁਤਾਬਕ ਅਕਾਸ਼ਦੀਪ ਸਿੰਘ ਉਮਰ 21 ਸਾਲ ਪੁੱਤਰ ਜਗਸੀਰ ਸਿੰਘ ਪੱਤੀ ਲਾਲੜੂ ਨੇ ਦਾਣਾ ਮੰਡੀ ਦੇ ਲਾਈਟ ਟਾਵਰ ਨੇੜੇ ਪਿੰਡ ਢਿੱਲਵਾਂ ਘੁੰਨਸ ਰੋਡ ਉਤੇ ਰੱ-ਸੀ ਨਾਲ ਫਾ-ਹਾ ਲੈ ਕੇ ਆਤਮ ਹੱ-ਤਿ-ਆ ਕਰ ਲਈ ਹੈ। ਇਸ ਘਟਨਾ ਦਾ ਪਤਾ ਉਸ ਸਮੇਂ ਲੱਗਿਆ ਜਦੋਂ ਪਿੰਡ ਵਾਲੇ ਸਵੇਰ ਦੇ ਵਕਤ ਦਾਣਾ ਮੰਡੀ ਵਿੱਚੋਂ ਦੀ ਲੰਘ ਰਹੇ ਸਨ।

ਇਸ ਮਾਮਲੇ ਸਬੰਧੀ ਪਰਿਵਾਰਕ ਮੈਂਬਰਾਂ ਦੇ ਦੱਸਣ ਅਨੁਸਾਰ ਉਹ ਪਿਛਲੇ ਕਈ ਦਿਨਾਂ ਤੋਂ ਨੌ-ਕ-ਰੀ ਨਾ ਮਿਲਣ ਦੇ ਕਾਰਨ ਚਿੰਤਾ ਵਿਚ ਰਹਿੰਦਾ ਸੀ ਕਿਉਂਕਿ ਇਸ ਮ੍ਰਿਤਕ ਨੌਜਵਾਨ ਨੇ ਆਪਣੇ ਲਈ ਕਿਸੇ ਰੁਜ਼-ਗਾਰ ਦੀ ਭਾਲ ਵਿਚ ਕਈ ਵੱਖੋ ਵੱਖ ਅਸਾਮੀਆਂ ਦੇ ਲਈ ਅਪਲਾਈ ਵੀ ਕੀਤਾ ਹੋਇਆ ਸੀ। ਪਰ ਕਿਤੇ ਵੀ ਸਫ਼ਲਤਾ ਨਾ ਮਿਲਣ ਦੇ ਕਾਰਨ ਉਸ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ। ਮ੍ਰਿਤਕ ਨੌਜਵਾਨ ਨੇ ਆਪਣੀ ਪੜ੍ਹਾਈ ਯੂਨੀਵਰਸਿਟੀ ਢਿੱਲਵਾਂ ਤੋਂ ਪੂਰੀ ਕੀਤੀ ਸੀ। ਹੁਣ ਉਹ ਨੌਕਰੀ ਲੱਭ ਰਿਹਾ ਸੀ ਅਤੇ ਘਰ ਦੀਆਂ ਜ਼ਿੰਮੇਵਾਰੀਆਂ ਸਣੇ ਆਪਣੇ ਪਰਿਵਾਰ ਉਤੇ ਚੜ੍ਹੇ ਹੋਏ ਕਰਜ਼ੇ ਦੇ ਬੋਝ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਸੀ।

ਇਸ ਭਾਰੀ ਬੋਝ ਤੋਂ ਛੁਟਕਾਰਾ ਪਾਉਣ ਦੇ ਲਈ ਪ੍ਰੇਸ਼ਾਨ ਹੋ ਕੇ ਉਸ ਨੇ ਰਾਤ ਨੂੰ ਘਰੋਂ ਬਾਹਰ ਜਾ ਕੇ ਇਸ ਗਲਤ ਰਾਹ ਨੂੰ ਚੁਣ ਲਿਆ। ਤੁਰੰਤ ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਇਸ ਮੌਕੇ ਪਿੰਡ ਦੇ ਸਰਪੰਚ ਲਖਵੀਰ ਸਿੰਘ ਲੱਖਾ, ਸਰਪੰਚ ਜੁਗਿੰਦਰ ਸਿੰਘ ਬਰਾੜ, ਸਮਾਜ ਸੇਵੀ ਮੇਵਾ ਸਿੰਘ, ਪੰਚ ਸੌਦਾਗਰ ਸਿੰਘ, ਮੈਨੇਜਰ ਸੁਖਵਿੰਦਰ ਸਿੰਘ, ਸਰਪੰਚ ਕਰਮਜੀਤ ਸਿੰਘ, ਪੰਚ ਕਰਮਜੀਤ ਸਿੰਘ, ਲਖਵਿੰਦਰ ਸਿੰਘ, ਸਾਬਕਾ ਪੰਚ ਸੰਤ ਰਾਮ ਅਤੇ ਭਜਨ ਸਿੰਘ ਆਦਿ ਸਭ ਹਾਜ਼ਰ ਸਨ।

Leave a Reply

Your email address will not be published. Required fields are marked *