ਛੇਤੀ ਅਮੀਰ ਹੋਣ ਦੇ ਲਾਲਚ ਵਿਚ ਕਸੂਤਾ ਫਸਿਆ ਇਹ ਬੰਦਾ, ਇਸ ਤਰ੍ਹਾਂ ਚੜ੍ਹ ਗਿਆ ਪੁਲਿਸ ਦੇ ਹੱਥ

Punjab

ਇਕ ਵਿਅਕਤੀ ਨੂੰ ਪਿੰਡ ਵਿੱਚ NRI ਲੋਕਾਂ ਦੇ ਵੱਡੇ ਘਰਾਂ ਨੂੰ ਦੇਖ ਕੇ ਵੱਡਾ ਘਰ ਬਣਾਉਣ ਦੇ ਲਾਲਚ ਨੇ ਉਸ ਨੂੰ ਨੂੰ ਜੁਰਮ ਦੀ ਦੁਨੀਆਂ ਵਿੱਚ ਧੱਕ ਦਿੱਤਾ ਹੈ। ਪਿੰਡ ਪਸਨਾਵਾਲ ਦੇ ਰਹਿਣ ਵਾਲੇ ਬਲਦੇਵ ਸਿੰਘ ਉਰਫ ਦੇਬਾ ਪੁੱਤ ਬੀਰ ਸਿੰਘ ਨੇ ਪਹਿਲਾਂ ਇੰਟਰ-ਨੈੱਟ ਉਤੇ ਜਾਅਲੀ ਪੈਸੇ ਬਣਾਉਣੇ ਸਿੱਖ ਲਏ ਅਤੇ ਬਾਅਦ ਵਿਚ ਘਰ ਵਿਚ ਲੱਗੇ ਪ੍ਰਿੰਟਰ ਦੀ ਵਰਤੋ ਕਰ ਕੇ ਨਕਲੀ ਨੋਟ ਛਾਪਣ ਲੱਗ ਗਿਆ। ਇਸ ਦੋਸ਼ੀ ਨੇ ਸੱਤ ਮਹੀਨਿਆਂ ਦੇ ਵਿੱਚ ਦੋ ਲੱਖ 54 ਹਜ਼ਾਰ ਤੋਂ ਵੱਧ ਰੁਪਏ ਦੀ ਨਕਲੀ ਕਰੰਸੀ ਛਾਪ ਲਈ। ਜਿਸ ਵਿੱਚੋਂ ਉਹ ਸੱਠ ਹਜ਼ਾਰ ਰੁਪਏ ਨੂੰ ਮਾਰਕੀਟ ਦੇ ਵਿੱਚ ਵੇਚ ਚੁੱਕਿਆ ਹੈ। ਪੁਲੀਸ ਵਲੋਂ ਦੋਸ਼ੀ ਨੂੰ ਫੜ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਧਾਰੀਵਾਲ ਦੀ ਪੁਲੀਸ ਵਲੋਂ ਸੂਚਨਾ ਮਿਲਣ ਤੇ ਦੋਸ਼ੀ ਨੂੰ ਪਿੰਡ ਪਸਨਾਵਾਲ ਨੇੜੇ ਰਸਤੇ ਵਿਚ ਜਾਂਦੇ ਸਮੇਂ ਨਾਕਾਬੰਦੀ ਕਰਕੇ ਉਸ ਨੂੰ ਮੋਟਰਸਾਈਕਲ ਸਣੇ ਕਾਬੂ ਕਰ ਲਿਆ ਗਿਆ ਹੈ। ਉਸ ਦੀ ਤਲਾਸ਼ੀ ਲੈਣ ਤੇ ਦੋਸ਼ੀ ਕੋਲੋਂ ਕੁੱਲ ਉਨੱਤੀ ਹਜ਼ਾਰ ਅੱਠ ਸੌ ਨਕਲੀ ਬਰਾਮਦ ਕੀਤੇ ਗਏ ਹਨ। ਜਿਨ੍ਹਾਂ ਵਿਚੋਂ ਸੌ-ਸੌ ਰੁਪਏ ਦੇ 298 ਨੋਟ ਨਕਲੀ ਨੋਟ ਬਰਾਮਦ ਹੋਏ। ਪੁੱਛ-ਗਿੱਛ ਦੇ ਦੌਰਾਨ ਦੋਸ਼ੀ ਕੋਲੋਂ ਇਕ ਲੱਖ ਸੋਲਾਂ ਹਜ਼ਾਰ ਦੋ ਸੌ ਰੁਪਏ ਅਤੇ ਨ-ਕ-ਲੀ ਨੋਟ ਤਿਆਰ ਕਰਨ ਵਾਲਾ ਸਾਮਾਨ ਬਰਾਮਦ ਹੋਇਆ ਹੈ।

DSP ਸਪੈਸ਼ਲ ਬਰਾਂਚ ਸੁਖਪਾਲ ਸਿੰਘ ਨੇ ਦੱਸਿਆ ਹੈ ਕਿ ਦੋਸ਼ੀ ਦੇਬਾ ਅੱਠਵੀਂ ਜਮਾਤ ਫੇਲ੍ਹ ਹੈ ਅਤੇ ਪਿੰਡ ਵਿੱਚ ਹੀ ਖੇਤੀ ਬਾੜੀ ਕਰਦਾ ਹੈ। ਉਸ ਦੇ ਘਰ ਦੇ ਆਲੇ ਦੁਆਲੇ ਸਾਰੇ ਵੱਡੇ-ਵੱਡੇ ਘਰ ਹਨ ਅਤੇ ਇਸ ਕਾਰਨ ਉਸ ਨੇ ਛੇਤੀ ਅਮੀਰ ਬਣਨ ਦਾ ਸੁਪਨਾ ਦੇਖਿਆ। ਦੋਸ਼ੀ ਨੇ ਕਰੀਬ ਸੱਤ ਮਹੀਨੇ ਪਹਿਲਾਂ ਨਕਲੀ ਰੁਪਏ ਬਣਾਉਣ ਦਾ ਕੰਮ ਸ਼ੁਰੂ ਕੀਤਾ ਸੀ। ਹੁਣ ਤੱਕ ਦੋਸ਼ੀ ਨੇ 2 ਲੱਖ 54 ਹਜ਼ਾਰ 300 ਰੁਪਈਆਂ ਦੀ ਨਕਲੀ ਕਰੰਸੀ ਛਾਪੀ ਹੈ। ਇਨ੍ਹਾਂ ਵਿੱਚੋਂ ਉਸ ਨੇ 60 ਹਜ਼ਾਰ ਰੁਪਏ ਬਾਜ਼ਾਰ ਵਿੱਚ ਵੀ ਚਲਾ ਵੀ ਦਿੱਤੇ ਹਨ। ਜਿਨ੍ਹਾਂ ਵਿੱਚ ਸੌ-ਸੌ ਅਤੇ ਪੰਜ-ਪੰਜ ਸੌ ਦੇ ਨੋਟ ਸ਼ਾਮਲ ਹਨ। ਪਰ ਜਦੋਂ ਉਹ ਦੋ ਹਜ਼ਾਰ ਰੁਪਏ ਦਾ ਨੋਟ ਬਜ਼ਾਰ ਵਿੱਚ ਚਲਾਉਣ ਗਿਆ ਤਾਂ ਉਹ ਨਹੀਂ ਚੱਲਿਆ।

ਇਸ ਤੋਂ ਬਾਅਦ ਉਸ ਨੇ ਕੁਝ ਲੋਕਾਂ ਨੂੰ ਲਾਲਚ ਦੇਣਾ ਸ਼ੁਰੂ ਕੀਤਾ ਕਿ ਉਹ ਦਸ ਹਜ਼ਾਰ ਰੁਪਏ ਦੇ ਬਦਲੇ ਉਨ੍ਹਾਂ ਨੂੰ ਨਕਲੀ ਵੀਹ ਹਜ਼ਾਰ ਰੁਪਏ ਦੇਵੇਗਾ। ਇਸ ਮਾਮਲੇ ਸਬੰਧੀ ਪੁਲਿਸ ਨੂੰ ਕਿਸੇ ਨੇ ਸੂਚਿਤ ਕਰ ਦਿੱਤਾ ਅਤੇ ਪੁਲਿਸ ਨੇ ਦੋਸ਼ੀ ਨੂੰ ਕਾਬੂ ਕਰ ਲਿਆ। ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ ਸੌ-ਸੌ ਦੇ 298 ਨੋਟ ਅਤੇ ਕੁੱਲ ਉਨੱਤੀ ਹਜ਼ਾਰ ਅੱਠ ਸੌ ਰੁਪਏ ਬਰਾਮਦ ਕਰਨ ਤੋਂ ਇਲਾਵਾ ਉਸ ਦੀ ਨਿਸ਼ਾਨਦੇਹੀ ਉਤੇ ਦੋਸ਼ੀ ਦੇ ਘਰ ਵਿਚੋਂ ਪੰਜ-ਪੰਜ ਸੌ ਦੇ 37 ਨੋਟ, ਕੁੱਲ ਰਕਮ ਅਠਾਰਾਂ ਹਜ਼ਾਰ ਪੰਜ ਸੌ ਰੁਪਏ ਦੋ-ਦੋ ਹਜ਼ਾਰ ਦੇ 73 ਨੋਟ ਕੁਲ ਰਕਮ ਇੱਕ ਲੱਖ 46 ਹਜ਼ਾਰ ਰੁਪਏ ਨਕਲੀ ਨੋਟ ਅਤੇ ਨਕਲੀ ਨੋਟ ਬਣਾਉਣ ਦਾ ਸਮਾਨ, ਇੱਕ ਪ੍ਰਿੰਟਰ ਕਮ ਸਕੈਨਰ, ਚਾਰ ਸਿਆਹੀ, ਇੱਕ ਟੇਪ, ਕੱਟੇ ਹੋਏ ਕਾਗਜ਼ ਸਮੇਤ ਚਿੱਟਾ ਕਾਗਜ਼, ਇੱਕ ਕੈਂਚੀ, ਇੱਕ ਫੁੱਟਾ ਅਤੇ ਇੱਕ ਕਟਰ ਬਰਾਮਦ ਕੀਤਾ ਹੈ।

Leave a Reply

Your email address will not be published. Required fields are marked *