ਪਰਿਵਾਰ ਨੂੰ ਬਿਨਾਂ ਦੱਸੇ, ਘਰੋਂ ਗਿਆ ਮੁੰਡਾ, ਝੀਲ ਕਿਨਾਰੇ ਸਕੂਟਰੀ ਖੜ੍ਹਾ ਕੇ, ਕਰ ਦਿੱਤਾ ਇਹ ਕੰਮ

Punjab

ਜਿਲ੍ਹਾ ਬਠਿੰਡਾ (ਪੰਜਾਬ) ਦੇ ਗੋਨਿਆਣਾ ਸੜਕ ਉਤੇ ਸਥਿਤ ਝੀਲ ਨੰਬਰ ਦੋ ਵਿਚ ਸ਼ੁੱਕਰਵਾਰ ਵਾਲੇ ਦਿਨ ਇਕ ਨੌਜਵਾਨ ਨੇ ਛਾਲ ਮਾਰ ਕੇ ਆਪਣੀ ਜਿੰਦਗੀ ਦਾ ਅੰ-ਤ ਕਰ ਲਿਆ ਹੈ। ਇਸ ਨੌਜਵਾਨ ਦੀ ਪਹਿਚਾਣ ਅਕਾਸ਼ਦੀਪ ਸਿੰਘ ਉਮਰ 23 ਸਾਲ ਵਾਸੀ ਕੋਠੇ ਅਮਰਪੁਰਾ ਬਠਿੰਡਾ ਦੇ ਰੂਪ ਵਜੋਂ ਹੋਈ ਹੈ। ਇਸ ਘਟਨਾ ਸਬੰਧੀ ਸੂਚਨਾ ਮਿਲਣ ਦੇ ਬਾਅਦ ਸਮਾਜ ਸੇਵੀ ਸੰਸਥਾ ਨੌਜਵਾਨ ਵੈਲਫੇਅਰ ਸੋਸਾਇਟੀ ਦੇ ਮੈਂਬਰਾਂ ਨੇ ਮੌਕੇ ਉਤੇ ਪਹੁੰਚ ਕੇ ਦੇਹ ਨੂੰ ਥਾਣਾ ਥਰਮਲ ਪੁਲਿਸ ਦੀ ਮੌਜੂਦਗੀ ਵਿਚ ਝੀਲ ਵਿਚੋਂ ਬਾਹਰ ਕਢਵਾ ਕੇ ਸਿਵਲ ਹਸਪਤਾਲ ਦੇ ਪਹੁੰਚਾਇਆ ਹੈ।

ਇਸ ਮਾਮਲੇ ਸਬੰਧੀ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਨੇ ਦੱਸਿਆ ਹੈ ਕਿ ਸ਼ੁੱਕਰਵਾਰ ਦੀ ਸਵੇਰੇ ਕਰੀਬ ਸੱਤ ਵਜੇ ਸੰਸਥਾ ਦੇ ਕੰਟਰੋਲ ਰੂਮ ਉਤੇ ਸੂਚਨਾ ਮਿਲੀ ਸੀ ਕਿ ਸਕੂਟਰੀ ਉਤੇ ਆਏ ਇਕ ਨੌਜਵਾਨ ਨੇ ਆਪਣੀ ਸਕੂਟਰੀ ਨੂੰ ਇਕ ਸਾਇਡ ਤੇ ਖੜ੍ਹਾ ਕਰਨ ਤੋਂ ਬਾਅਦ ਝੀਲ ਨੰਬਰ ਦੋ ਵਿਚ ਛਾਲ ਮਾਰ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਜਦੋਂ ਸੰਸਥਾ ਦੇ ਮੈਂਬਰ ਕੁਝ ਦੇਰ ਬਾਅਦ ਘਟਨਾ ਵਾਲੀ ਥਾਂ ਤੇ ਪਹੁੰਚੇ ਤਾਂ ਨੌਜਵਾਨ ਜੋ ਕਿ ਤੈਰਨਾ ਨਹੀਂ ਜਾਣਦਾ ਸੀ, ਝੀਲ ਵਿਚ ਪਾਣੀ ਵੱਧ ਹੋਣ ਦੇ ਕਾਰਨ ਡੁੱ-ਬ ਚੁੱਕਿਆ ਸੀ। ਨੌਜਵਾਨ ਦੀ ਪਾਣੀ ਵਿੱਚ ਡੁੱ-ਬ-ਣ ਦੇ ਕਾਰਨ ਮੌ-ਤ ਹੋ ਗਈ ਸੀ।

ਉਨ੍ਹਾਂ ਨੇ ਦੱਸਿਆ ਕਿ ਜਥੇਬੰਦੀ ਦੇ ਮੈਂਬਰਾਂ ਵਲੋਂ ਮੌਕੇ ਉਤੇ ਪਹੁੰਚ ਕੇ ਥਰਮਲ ਥਾਣੇ ਦੀ ਪੁਲੀਸ ਨੂੰ ਫੋਨ ਕਰਕੇ ਪੁਲੀਸ ਦੀ ਹਾਜ਼ਰੀ ਦੇ ਵਿੱਚ ਝੀਲ ਵਿੱਚੋਂ ਨੌਜਵਾਨ ਦੀ ਦੇਹ ਨੂੰ ਬਰਾਮਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸਕੂਟਰੀ ਵਿਚ ਪਏ ਦਸਤਾਵੇਜ਼ਾਂ ਦੇ ਆਧਾਰ ਉਤੇ ਤੇ ਨੌਜਵਾਨ ਦੀ ਪਹਿਚਾਣ ਕੀਤੀ ਗਈ। ਉਸ ਦਾ ਨਾਮ ਆਕਾਸ਼ਦੀਪ ਸਿੰਘ ਹੈ ਅਤੇ ਉਹ ਇੱਕ ਪ੍ਰਾਈਵੇਟ ਕੰਪਨੀ ਵਿੱਚ ਸੁਰੱਖਿਆ ਗਾਰਡ ਦੇ ਵਜੋਂ ਕੰਮ ਕਰਦਾ ਸੀ। ਸੰਸਥਾ ਦੇ ਪ੍ਰਧਾਨ ਨੇ ਦੱਸਿਆ ਹੈ ਕਿ ਜਦੋਂ ਮ੍ਰਿਤਕ ਦੇ ਪਰਿਵਾਰ ਵਾਲਿਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਨੌਜਵਾਨ ਪਿਛਲੇ ਕਈ ਦਿਨਾਂ ਤੋਂ ਪ੍ਰੇ-ਸ਼ਾ-ਨ ਸੀ ਪਰ ਉਸ ਨੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਆਪਣੀ ਸਮੱਸਿਆ ਬਾਰੇ ਨਹੀਂ ਦੱਸਿਆ।

ਇਸ ਸਬੰਧੀ ਪੁਲਿਸ ਅਧਿਕਾਰੀ ਪ੍ਰੀਤਮ ਨੇ ਦੱਸਿਆ ਹੈ ਕਿ ਪੁਲਿਸ ਨੇ ਸੰਸਥਾ ਦੀ ਮਦਦ ਨਾਲ ਮ੍ਰਿਤਕ ਸਰੀਰ ਨੂੰ ਸਿਵਲ ਹਸਪਤਾਲ ਵਿਚ ਭੇਜ ਦਿੱਤਾ ਹੈ। ਉਸ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਉਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ ਅਤੇ ਉਸ ਤੋਂ ਬਾਅਦ ਹੀ ਦੇਹ ਦਾ ਪੋਸਟ ਮਾਰਟਮ ਕਰਾਇਆ ਜਾਵੇਗਾ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਇਸ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕਰੇਗੀ।

Leave a Reply

Your email address will not be published. Required fields are marked *